ਤੂੰ ਠੀਕ ਕਿਹੈ

ਤੂੰ ਠੀਕ ਕਿਹੈ ਸੱਜਣਾ । 

ਮੈਂ ਤੈਨੂੰ ਆਪਣੇ ਉਦਾਸ ਚਿਹਰੇ ਤੇ 

ਓਪਰੀ ਮੁਸਕਾਨ 'ਚੋਂ 

ਟਾਈਮ ਵਿਸ਼ ਤੋਂ ਇਲਾਵਾ 

ਕਦੇ ਕੁਝ ਨਹੀਂ ਆਖਦਾ 

ਤੈਨੂੰ ਇਹ ਵੀ ਗਿਲਾ ਹੋਣੈ 

ਮੈਂ ਤੇਰੇ ਨਾਲ ਤਾਜ਼ੇ-ਕਟੇ ਘਾਹ ਤੇ ਬੈਠ 

ਚਾਹ ਦਾ ਪਿਆਲਾ ਵੀ ਸਾਂਝਾ ਨਹੀਂ ਕਰਦਾ 

ਤੂੰ ਯਕੀਨਨ ਇਹ ਸੋਚਿਆ ਹੋਣੈ 

ਮੈਂ ਪਿਆਰ ਤੋਂ ਸੱਖਣਾ 

ਚਾਹ ਦੇ ਖਾਲੀ ਕੱਪ ਵਰਗਾ ਹਾਂ 

ਪਰ ! ਅਫਸੋਸ ਹੈ ਮੇਰੇ ਲਈ 

'ਪਿਆਰ' ਦੇ ਅਰਥ ਬਦੋ ਬਦੀ ਬਦਲ ਜਾਂਦੇ ਨੇ 

ਜਾਂ ਇੰਜ ਸਮਝ ਲੈ 

ਮੈਂ 'ਪਿਆਰ' ਸ਼ਬਦ ਦਾ 

ਉਚਾਰਨ ਕਰਨ ਲੱਗਿਆਂ 

‘ਰ' ਪਹਿਲਾਂ ਪੜ੍ਹ ਜਾਨਾਂ ਵਾਂ।

📝 ਸੋਧ ਲਈ ਭੇਜੋ