ਤੁਸੀਂ ਜ਼ਰੂਰ ਪੁੱਛੋਗੇ
ਮੈਂ
ਜੋ ਕਲ ਤੀਕ
ਤੁਹਾਡੇ ਵਰਗਾ ਸਾਂ
ਹੁਣ ਉਹ ਕਿਉਂ ਨਹੀਂ
ਰਿਹਾ ਬੜਾ ਸੁਭਾਵਿਕ ਹੈ,
ਰਾਤੋ-ਰਾਤ ਮੇਰੇ ਮੱਥੇ 'ਤੇ
ਉਗੇ ਖਲੋਤੇ ਸਿੰਙਾਂ ਬਾਰੇ
ਤੁਹਾਡਾ ਇਹ ਬੁਨਿਆਦੀ ਸੁਆਲ
ਮੈ
ਜੋ ਕਲ ਤੀਕ
ਤੁਹਾਡੇ ਵਰਗਾ ਹੀ ਸਾਂ
ਕੀ ਤੋਂ ਕੀ ਹੋ ਗਿਆ ਹਾਂ, ਰਾਤੋ-ਰਾਤ
ਆਖਿਰ ! ਮੈਂ
ਤੁਹਾਡੇ ਵਰਗਾ ਹੀ ਤਾਂ ਸਾਂ
ਤੁਹਾਡੇ ਵਿਚੋਂ ਹੀ ਤਾਂ ਸਾਂ
ਕਲ ਤੀਕ
ਇਕ ਚੀਕ
ਸ਼ਰੀਕ !