ਪੱਤਰ ਦੁੱਖਾਂ ਦੇ
ਰਾਖ ਹੋ ਜਾਣਗੇ
ਢਲਦੇ ਸਮੇਂ ਦੇ ਨਾਲ
ਸੂਲਾਂ ਤੇ ਕੰਡਿਆਂ ਸੰਗ
ਅਟੇਰਨ ਬਣੀ ਜ਼ਿੰਦਗੀ
ਸਮੇਂ ਦੇ ਗੇੜ ਨਾਲ
ਹੱਥ ਪਹੁੰਚਦਾ ਨਹੀਂ
ਸੁਖਾਂ ਦੀ ਅੱਟੀ ਵੱਲ
ਜੀਉਣ ਭੁੱਲ ਗਿਐ
ਸਮੇਂ ਦੇ ਫੇਰ ਨਾਲ
ਹਾਕਮਾਂ ਨੇ
ਬੇਪਨਾਹ ਕੀਤਾ ਲਾਚਾਰ
ਨਿਮਾਣਿਆ ਨੂੰ
ਪਿਆਰ ਦੇ ਨਾਲ
ਬੇਚੈਨ ਜ਼ਿੰਦਗੀ ਵਿੱਚ
ਉਲਝਣ ਗੁੰਝਲ ਬਣੀ
ਬਿਰਹਾ ਦੇ ਨਾਲ
ਦੋਸਤੋ! ਜ਼ਿੰਦਗੀ ਛਿਣ ਹੈ
ਕੋਈ ਮਾਣ ਜਾਂਦਾ ਹੈ
ਕੋਈ ਖ਼ਾਕ ਹੋ ਜਾਂਦਾ ਹੈ
ਕਾਫ਼ਲਾ ਸਾਹਾਂ ਦਾ ਤੁਰਦਾ ਜਾ ਰਿਹੈ
ਉਡੀਕਾਂ ਦੀ ਉਮਰ ਲੰਬੀ ਹੁੰਦੀ ਜਾ ਰਹੀ ਹੈ