ਸੂਰਜ ਚੜਿਆ ਜਵਾਨੀ ਦਾ ਛਿੱਪ ਜਾਣਾ ,
ਸੋਹਣੇ ਦਿਨ ਬਣ ਜਾਣਗੇ ਖਾਬ ਯਾਰੋ ।
ਖਾ ਪੀਕੇ ਮੁੱਛਾਂ ਨੂੰ ਵੱਟ ਦੇਕੇ ,
ਬਣੇ ਫਿਰਦੇ ਹਾ ਵੱਡੇ ਨਵਾਬ ਯਾਰੋ ।
ਸਮਾਂ ਪੈਣ ਤੇ ਦੰਦ ਤੇ ਕੰਨ ,
ਅੱਖਾਂ ,ਦੇ ਜਾਣਗੇ ਸਭੇ ਜੁਆਬ ਯਾਰੋ ।
ਟੁੱਟੇ ਛਿੱਤਰ ਦੇ ਵਾਂਗ ਹੈ ਸ਼ਕਲ ਹੋਣੀ ,
ਖਿੜੀ ਹੋਈ ਜੋ ਵਾਂਗ ਗੁਲਾਬ ਯਾਰੋ ।
ਐਮ ,ਏ ਜਿੰਦਗੀ ਚ ਨੇਕ ਕੰਮ ਕਰੀਏ ,
ਦੇਣਾ ਪੈਣਾ ਹੈ ਅੰਤ ਹਿਸਾਬ ਯਾਰੋ