ਵਗਦੇ ਪਾਣੀ 'ਤੇ ਤੇਰਾ ਪਰਛਾਵਾਂ

ਵਗਦੇ ਪਾਣੀ 'ਤੇ ਤੇਰਾ ਪਰਛਾਵਾਂ ਸੀ । 

ਮੇਰੇ ਲੇਖਾਂ ਦਾ ਕਿਹੜਾ ਸਰਨਾਵਾਂ ਸੀ । 

ਆਪਣੀ ਹੋਂਦ ਗੁਆ ਕੇ ਰਹਿ ਗਏ ਉਹ ਰਾਹੀ 

ਰਾਹਾਂ ਦੇ ਵਿੱਚ ਮਾਣੀਆਂ ਜਿੰਨ੍ਹਾਂ ਛਾਵਾਂ ਸੀ । 

ਮਨ ਦਾ ਪੰਛੀ ਕਿਹੜੇ ਬਾਗੀਂ ਜਾ ਬਹਿੰਦਾ 

ਚੰਦਰਾ ਮੌਸਮ ਪਤਝੜ ਵਾਂਗ ਬਲਾਵਾਂ ਸੀ । 

ਇਕ ਚਿੜੀ ਦੀ ਮੌਤ ਤੇ ਆਖਿਰ ਕਿਉਂ ਏਨਾ 

ਚੀਕ ਚਿਹਾੜਾ ਰਲ ਕੇ ਪਾਇਆ ਕਾਵਾਂ ਸੀ

📝 ਸੋਧ ਲਈ ਭੇਜੋ