ਵਗਦੀ ਏ ਰਾਵੀ

ਵਗਦੀ ਰਾਵੀ ਚੰਨਾ ਰਾਤਾਂ ਹਨੇਰੀਆਂ 

ਦਾਈਏ ਨੇ ਉੱਚੇ-ਸੁੱਚੇ ਲਾਮਾਂ ਲੰਮੇਰੀਆਂ

ਵਗਦੀ ਰਾਵੀ ਉਤੋਂ ਚੜ੍ਹੀਆਂ ਹਨੇਰੀਆਂ 

ਮੋਰਾਂ ਦੀਆਂ ਜੂਹਾਂ ਅੱਜ ਨਾਗਾਂ ਨੇ ਘੇਰੀਆਂ

ਵਗਦੀ ਰਾਵੀ ਚੰਨਾ ਉੱਗੀਆਂ ਧਰੇਕਾਂ ਨੇ 

ਲੂਹੇ ਨੇ ਕੋਮਲ ਸੁਪਨੇ ਸਿਵਿਆਂ ਦੇ ਸੇਕਾਂ ਨੇ

ਵਗਦੀ ਰਾਵੀ ਚੰਨਾ ਜੋਬਨ ਤੇ ਲਹਿਰਾਂ ਨੇ 

ਪਿੰਡਾਂ ਵਿਚ ਨੇਰ੍ਹਾ ਕੀਤਾ ਗੈਰਾਂ ਦੇ ਕਹਿਰਾਂ ਨੇ

ਵਗਦੀ ਰਾਵੀ ਉੱਤੇ ਉੱਡਣ ਭੰਬੀਰੀਆਂ 

ਮਿਲਦੇ ਨੇ ਸੱਜਣ ਜਿਨ੍ਹਾਂ ਨਦੀਆਂ ਨੇ ਚੀਰੀਆਂ

ਵਗਦੀ ਰਾਵੀ ਚੰਨਾ ਝੁੱਲੀਆਂ ਹਨੇਰੀਆਂ 

ਧਰਤੀ ਹੈ ਸੌੜੀ ਸੋਚਾਂ ਉੱਚੀਆਂ ਲੰਮੇਰੀਆਂ

ਵਗਦੀ ਰਾਵੀ ਚੰਨਾ ਕੰਢੇ ਤੇ ਬੇਰੀਆਂ 

ਅੰਬਰ ਹੈ ਮੰਜ਼ਿਲ ਸਾਡੀ ਵਾਟਾਂ ਲੰਮੇਰੀਆਂ

ਵਗਦੀ ਰਾਵੀ ਲੋਕੀਂ ਮਾਲੀ ਨੂੰ ਪੁੱਛਣਗੇ 

ਰੁੱਖਾਂ ਤੋਂ ਕੱਚੇ ਫਲ ਇਹ ਕਦੋਂ ਤਕ ਟੁੱਟਣਗੇ

ਵਗਦੀ ਰਾਵੀ ਰੁੱਖ ਸਭਨਾ ਨੂੰ ਦੱਸਣਗੇ 

ਫਜ਼ਲਾਂ ਦੇ ਮੀਂਹ ਵੀ ਇਕ ਦਿਨ ਵਤਨਾਂ ਤੇ ਵੱਸਣਗੇ

📝 ਸੋਧ ਲਈ ਭੇਜੋ