ਵਫ਼ਾ ਦਾ ਕਤਲ

ਖ਼ੁਦਾ ਦੇ ਮਾਰਿਓ 

ਕੁਝ ਤਾਂ ਸ਼ਰਮ ਕਰਦੇ

ਆਪਣੇ ਹੀ ਮਾਸ ਨੂੰ

ਕੁੱਤਿਆਂ ਨੂੰ ਪਾਉਣ ਲੱਗੇ 

ਕੁਝ ਤਾਂ ਸ਼ਰਮ ਕਰਦੇ

ਗੈਰਤ ਦੀ ਤਾਂ ਗੱਲ ਛੱਡੋ

ਬੇਸ਼ਰਮੀ ਦੀ ਹੱਦ ਤੋੜਨ ਲੱਗਿਆਂ

ਕੁਝ ਤਾਂ ਸ਼ਰਮ ਕਰਦੇ

ਵਫ਼ਾ ਦਾ ਕਤਲ ਕਰਨ ਵਾਲਿਓ

ਬੇਵਫ਼ਾਈ ਕਰਨ ਲੱਗਿਆਂ

ਕੁਝ ਤਾਂ ਝਿਜਕਦੇ

ਵਫ਼ਾ ਨੂੰ ਫਾਂਸੀ ਚੜਾਉਣ ਲੱਗਿਆਂ

ਕੁਝ ਤਾਂ ਤਰਸ ਖਾਂਦੇ

📝 ਸੋਧ ਲਈ ਭੇਜੋ