ਜ਼ਮਾਨੇ ਵਿਚ ਕਿਸੇ ਅੰਦਰ

ਜ਼ਮਾਨੇ ਵਿਚ ਕਿਸੇ ਅੰਦਰ ਰਤੀ ਭਰ ਜੇ ਵਫ਼ਾ ਹੋਵੇ । 

ਨਾ ਫ਼ਿਰ ਹਰ ਇਕ ਜ਼ੁਬਾਂ ਉਤੇ ਕਦੇ ਹਰਫ਼ੇ ਗਿਲਾ ਹੋਵੇ । 

ਇੱਕਲ ਵਿਚ ਯਾਦ ਤੇਰੀ ਨੇ ਬੜਾ ਮੈਨੂੰ ਸਤਾਇਆ ਪਰ 

ਸਮਝ ਬੈਠਾ ਮੁਹੱਬਤ ਦਾ ਸ਼ਾਇਦ ਇਹੀ ਸਿਲਾ ਹੋਵੇ । 

ਅਚਾਨਕ ਯਾਦ ਤੇਰੀ ਜਦ ਕਦੇ ਸੁੱਤਿਆ ਜਗਾ ਦੇਂਦੀ 

ਇਵੇਂ ਲੱਗਦਾ ਜਿਵੇਂ ਆਇਆ ਕੋਈ ਇਹ ਜ਼ਲਜ਼ਲਾ ਹੋਵੇ

ਮੁਸਲ-ਸਲ ਹਿਜਰ ਦੀ ਗਰਮੀ ਨੇ ਮੈਨੂੰ ਸਾੜ ਹੀ ਸੁਟਿਆ 

ਮੇਰਾ ਆਪਾ ਹਮੇਸ਼ਾ ਹੁਣ ਮੇਰੇ ਉਤੇ ਖਫ਼ਾ ਹੋਵੇ

📝 ਸੋਧ ਲਈ ਭੇਜੋ