Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੨ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਢਕੀ ਰਿੱਝੇ, ਕੋਈ ਨਾ ਬੁਝੇ-ਜਦ ਕਿਸੇ ਦੇ ਅੰਦਰ ਦਾ ਭੇਦ ਪਤਾ ਨਾ ਲੱਗ ਸਕੇ

ਫੇਰ, ਤੁਰਕਾਂ ਨੇ ਕਿਸ ਬੇਦਰਦੀ ਨਾਲ ਕੋਹੇ ? ਤਿਵੇਂ ਬੱਚਾ ਮੈਂ ਡਰਦੀ ਹਾਂ ਕਿ ਤੇਰੇ ਨਾਲ ਖ਼ਬਰੇ, ਕੀ ਵਰਤੇ ? ਘਰ ਵਿੱਚ ਜਦ ਤੂੰ ਸੈਂ, ਤਦ ਤੂੰ ਸਭ ਧਰਮ ਕਰਮ ਸਿੰਘਾਂ ਵਾਂਗ ਕਰਦਾ ਸੈਂ । ਕੌਣ ਤੈਨੂੰ ਹਟਕਦਾ ਸੀ ? 'ਢਕੀ ਰਿੱਝੇ ਕੋਈ ਨਾ ਬੁਝੇ ਵਾਲੀ ਗੱਲ ਤੁਰੀ ਜਾਂਦੀ ਸੀ।

ਢੱਗਿਆ ਤੈਨੂੰ ਚੋਰ ਲੈ ਜਾਣ, ਅਖੇ ਯਾਰਾਂ ਪੱਠੇ ਹੀ ਖਾਣੇ ਹਨ-ਜਦ ਕਿਸੇ ਨੂੰ ਕੋਈ ਵੀ ਮੰਦਹਾਲੀ ਔਖਾ ਨਾ ਕਰੇ

ਚਲੋ, ਹੋਇਆ ਕੀ ? ਇੱਥੇ ਕੀ ਤੇ ਉਥੇ ਕੀ ? ਢੱਗਿਆ ਤੈਨੂੰ ਚੋਰ ਲੈ ਜਾਣ ! ਅਖੇ ਯਾਰਾਂ ਪੱਠੇ ਹੀ ਖਾਣੇ ਹਨ । ਸਾਨੂੰ ਤਾਂ ਹਰ ਹਾਲਤ ਵਿੱਚ ਅਨੰਦ ਹੈ। ਇੱਥੇ ਕਿਹੜੇ ਪਲਾਉ ਮਿਲਦੇ ਹਨ । ਜੋ ਉੱਥੇ ਨਹੀਂ ਮਿਲਣੇ।

ਢੱਗੀ ਨਾ ਵੱਛੀ, ਤਬੀਅਤ ਬੜੀ ਹੱਛੀ-ਜਿਨ੍ਹਾਂ ਦੀ ਥੋੜੀ ਹੈਸੀਅਤ ਹੈ, ਉਹ ਸੁਖੀ ਤੇ ਬੇਚਿੰਤ ਹਨ

ਨਿਹੰਗ ਸਿੰਘ-ਸਰਦਾਰ ਜੀ, ਬੜੀਆਂ ਮੌਜਾਂ ਜੇ ਅਖੇ ਢੱਗੀ ਨਾ ਵੱਛੀ, ਤਬੀਅਤ ਬੜੀ ਹੱਛੀ। ਕੁਝ ਪੱਲੇ ਹੋਵੇ ਤਾਂ ਚਿੰਤਾ ਕਰੀਏ ।

ਢਿੱਡ ਨ ਪਈਆਂ ਰੋਟੀਆਂ, ਸਭੇ ਗਲਾਂ ਖੋਟੀਆਂ-ਰੱਜਵੀਂ ਰੋਟੀ, ਚੰਗੀ ਮਜੂਰੀ ਬਿਨਾਂ ਕੋਈ ਕੰਮ ਸਿਰੇ ਨਹੀਂ ਚੜ੍ਹਦਾ

ਕੁਰਬਾਨ ਅਲੀ - ਸ਼ਾਹ ! ਤੂੰ ਮਜੂਰੀ ਪੂਰੀ ਨਹੀਂ ਦੇਂਦਾ, ਅਸੀਂ ਕੰਮ ਕਿਵੇਂ ਕਰੀਏ ਸਿਆਣਿਆ ਦਾ ਅਖਾਣ ਹੈ ਕਿ 'ਢਿੱਡ ਨਾ ਪਈਆਂ ਰੋਟੀਆਂ, ਸਭੇ ਗਲਾਂ ਖੋਟੀਆਂ ।"

ਢਿੱਡ ਭਰਿਆ ਕੰਮ ਸਰਿਆ-ਆਪਣਾ ਸਵਾਰਥ ਕੱਢਣਾ

ਅਮਰ ਸਿੰਘ ਨੂੰ ਜਦੋਂ ਵਾਹੀ ਲਈ ਟ੍ਰੈਕਟਰ ਚਾਹੀਦਾ ਸੀ ਉਦੋਂ ਸਵੇਰੇ-ਸ਼ਾਮ ਸਾਡੇ ਘਰ ਪੁੱਛਣ ਆਉਂਦਾ ਸੀ ਕਿ ਟ੍ਰੈਕਟਰ ਵਿਹਲਾ ਹੋਇਆ ਕਿ ਨਹੀਂ। ਚਾਰ ਦਿਨ ਟ੍ਰੈਕਟਰ ਨਾਲ ਵਾਹੀ ਕਰਨ ਉਪਰੰਤ ਆਪਣੇ ਨੌਕਰ ਦੇ ਹੱਥ ਉਸ ਨੇ ਟ੍ਰੈਕਟਰ ਵਾਪਸ ਭੇਜ ਦਿੱਤਾ। ਉਸ ਦਾ ਤਾਂ ਉਹ ਹਾਲ ਹੈ ਅਖੇ- ਢਿੱਡ ਭਰਿਆ ਕੰਮ ਸਰਿਆ। ਹੁਣ ਉਹ ਧੰਨਵਾਦ ਕਰਨ ਵੀ ਨਹੀਂ ਆ ਸਕਿਆ।

ਢਿੱਡੋਂ ਖ਼ਾਲੀ ਤੇ ਭੁੱਸੇ ਡਕਾਰ-ਹੱਥ ਪਲੇ ਕੁਝ ਨਾ ਹੋਣਾ ਤੇ ਦੱਸਣਾ ਕਿ ਮੈਂ ਬੜਾ ਵੱਡਾ ਹਾਂ

ਫੋਕੀ ਬਹੁਤੀ ਆਕੜ ਚੰਗੀ ਨਹੀਂ ਅਖੇ ਢਿੱਡੋਂ ਖ਼ਾਲੀ ਤੇ ਡਕਾਰ ਮਖਾਣਿਆਂ ਦੇ।" ਇਸ ਦੀ ਕੋਈ ਸੋਭਾ ਨਹੀਂ ਕਰਦਾ ।

ਢਿਡੋਂ ਭੁੱਖੀ, ਮੇਲਾ ਦਸ ਨਾ ਦੇਵੇ-ਕੁਝ ਪੱਲੇ ਹੋਵੇ, ਤਦ ਹੀ ਖੁਸ਼ੀ ਹੁੰਦੀ ਹੈ

ਕੀ ਪੈਸਿਆਂ ਦਾ ਵੱਖੀਏ ? ਢਿੱਡੋਂ ਭੁੱਖੀ, ਮੇਲਾ ਦਸ ਨਾ ਦੇਵੇ। ਪੈਸੇ ਪੱਲੇ ਹੋਣਗੇ ਤਾਂ ਮੇਲੇ ਇੱਥੇ ਹੀ ਹਨ।

ਢਿਲਿਆਂ ਸ਼ਾਹਾਂ ਦੇ ਨਾ ਮੂਲ ਨਾ ਵਿਆਜ-ਬੇਪਰਵਾਹੀ ਨਾਲ ਵਪਾਰ ਆਦਿ ਵਿੱਚ ਤਬਾਹੀ ਹੁੰਦੀ ਹੈ

ਦੋਸਤ ! ਭਾਵੇਂ ਨੌਕਰੀ ਹੈ, ਭਾਵੇਂ ਵਪਾਰ ਹੈ, ਰਾਤ-ਦਿਨ ਲਾ ਕੇ ਸਾਖ ਬਣਦੀ ਹੈ ਨਹੀਂ ਤਾਂ ਓਹੀ ਹਾਲ ਹੈ ਅਖੇ ਢਿੱਲਿਆਂ ਸ਼ਾਹਾਂ ਦੇ ਨਾ ਮੂਲ ਨਾ ਵਿਆਜ।

ਢੁਟੀ ਦਿਤਾ, ਬਰੜੀ ਖਾਧਾ-ਜਿਹਾ ਦੇਣ ਵਾਲਾ ਮਾੜਾ, ਤਿਹਾ ਲੈਣ ਵਾਲਾ । ਜਦ ਕਿਸੇ ਪਾਸੋਂ ਕੁਝ ਨਾ ਮਿਲੇ

ਮੈਂ ਕੀ ਖੱਟੀ ਕਰਨੀ ਸੀ ਓਸ ਰੂਪ ਪਾਸੋਂ । ਅਖੇ ‘ਛੁਟੀ ਦਿੱਤਾ ਬਰੜੀ ਖਾਧਾ' ਬੱਸ, ਚੁੱਪ ਹੀ ਭਲੀ ਹੈ।

ਢੂੰਡ ਭਾਲ ਥੱਕੀ, ਮਿਲ ਪਿਆ ਮੁੜ ਹੱਥੀਂ-ਨੇੜੇ ਪਈ ਚੀਜ਼ ਦੀ ਭਾਲ ਹੋਰ ਥਾਂ ਕੀਤੀ ਜਾਵੇ

ਮਾਂ ਜੀ ! ਤੁਸੀਂ ਤਾਂ ਕੁੰਜੀ ਦੀ ਭਾਲ ਲਈ ਸਾਰਾ ਅੰਦਰ ਫੋਲ ਮਾਰਿਆ, ਪਰ ਕੁੰਜੀ ਤਾਂ ਚੌਕੀ ਪਾਸ ਪਈ ਸੀ । ਤੁਸਾਡਾ ਤਾਂ ਓਹੋ ਹਾਲ ਹੋਇਆ ਅਖੇ 'ਢੂੰਡ ਭਾਲ ਥੱਕੀ, ਤੇ ਮਿਲ ਪਿਆ ਮੁੜ ਹੱਥੀ।

ਢੂੰਡੇ ਸੋ ਪਾਵੇ-ਖੋਜੀ ਨੂੰ ਚੀਜ਼ ਪ੍ਰਾਪਤ ਹੋ ਹੀ ਜਾਂਦੀ ਹੈ

ਸਾਂਈ ਲੋਕ-ਸਜਨੋ । ਹੱਥਾਂ ਉਤੇ ਸਰ੍ਹੋਂ ਨਹੀਂ ਜੰਮ ਸਕਦੀ, ਇਹ ਤਾਂ ਢੂੰਡੇ ਸੋ ਪਾਵੇ ਵਾਲੀ ਗੱਲ ਹੈ।

ਢੇਰਾਂ ਉੱਤੇ ਸੌਣਾ, ਤੇ ਸ਼ੀਸ਼ ਮਹਲ ਦੇ ਸੁਪਨੇ-ਹਾਲਤ ਭੈੜੀ ਹੋਣੀ ਤੇ ਨਖ਼ਰੇ ਧਨ ਪਾਤਰਾਂ ਦੇ ਕਰਨੇ

ਓਇ ਨੱਥੂ ! ਤੇਰਾ ਤਾਂ ਇਹ ਹਾਲ ਹੈ ਕਿ 'ਢੇਰਾਂ ਉਤੇ ਸੌਣਾ ਸ਼ੀਸ਼ ਮਹਲ ਦੇ ਸੁਪਨੇ' । ਰਤਾ ਥੋੜੀ ਆਕੜ ਕੀਤਾ ਕਰ।

  • «
  • 162
  • 163
  • 164
  • 165
  • 166
  • »