nan
ਫ਼ਾ. [خوشحالی] ਸੰਗ੍ਯਾ- ਉੱਤਮ. ਦਸ਼ਾ. ਚੰਗੀ ਹ਼ਾਲਤ.
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ.
ਫ਼ਾ. [خوش خبری] ਸੰਗ੍ਯਾ- ਸ਼ੁਭ ਸਮਾਚਾਰ. ਆਨੰਦ ਦੇਣ ਵਾਲੀ ਖ਼ਬਰ. "ਹਲੇ ਯਾਰਾ, ਹਾਲੇ ਯਾਰਾ ਖੁਸਖਬਰੀ?" (ਤਿਲੰ ਨਾਮਦੇਵ)
ਫ਼ਾ. [خوشخو] ਵਿ- ਭਲੇ ਸੁਭਾਉਵਾਲਾ.
ਫ਼ਾ. [خوش زُواں] ਵਿ- ਮਿੱਠੀ ਜ਼ਬਾਨ ਵਾਲਾ. ਖ਼ੁਸ਼ਕਲਾਮ.
ਫ਼ਾ. [خوشترک] ਵਿ- ਬਹੁਤ ਅੱਛਾ. ਅਤਿ ਉੱਤਮ। ੨. ਬਹੁਤ ਖ਼ੁਸ਼.
ਫ਼ਾ. [خوشنوُد] ਵਿ- ਖੁਸ਼. ਪ੍ਰਸੰਨ.
ਫ਼ਾ. [خوشنوُدی] ਸੰਗ੍ਯਾ- ਪ੍ਰਸੰਨਤਾ.
ਫ਼ਾ. [خُسر] ਸੰ. ਸ਼੍ਵਸ਼ੁਰ. ਸਹੁਰਾ. ਸਸੁਰ. ਧਰਮ ਪਿਤਾ.
[خُسرو] ਬਾਦਸ਼ਾਹ. ਮਹਾਰਾਜਾ. ਵਿਦ੍ਵਾਨਾਂ ਨੇ ਇਸ ਦਾ ਮੂਲ ਖ਼ੁਸ਼ਰੂ ਮੰਨਿਆ ਹੈ। ਖ਼ੁਸਰੋ ਸੁਲਤ਼ਾਨ. ਰਾਜਾ ਭਗਵਾਨਦਾਸ ਦੀ ਪੁਤ੍ਰੀ (ਸ਼ਾਹ ਬੇਗਮ) ਦੇ ਉਦਰ ਤੋਂ ਬਾਦਸ਼ਾਹ ਜਹਾਂਗੀਰ ਦਾ ਵਡਾ ਪੁਤ੍ਰ, ਜੋ ਸਨ ੧੫੮੭ ਵਿੱਚ ਲਹੌਰ ਪੈਦਾ ਹੋਇਆ. ਇਹ ਪਿਤਾ ਤੋਂ ਬਾਗੀ ਹੋ ਕੇ ਲਹੌਰ ਤੇ ਕ਼ਬਜਾ ਕਰਨ ਆਇਆ ਸੀ, ਪਰ ਸੂਬੇ ਨੇ ਅੰਦਰ ਵੜਨ ਵੀ ਨਾ ਦਿੱਤਾ. ਖੁਸਰੋ ਚਨਾਬ ਤੇ ਫੜਿਆ ਗਿਆ. ਜਹਾਂਗੀਰ ਨੇ ਇਸ ਦੇ ਸਾਥੀਆਂ ਨੂੰ ਪ੍ਰਾਣਦੰਡ ਦਿੱਤਾ ਅਤੇ ਖੁਸਰੋ ਦੀਆਂ ਅੱਖਾਂ ਸਿਲਵਾ ਦਿੱਤੀਆਂ. ਇਹ ਚਿਰ ਤੀਕ ਕੈਦ ਰਹਿਕੇ ਸਨ ੧੬੨੨ ਵਿੱਚ ਮੋਇਆ. ਚੰਦੂ ਨੇ ਚੁਗਲੀ ਕਰਕੇ ਕਿ ਗੁਰੂ ਅਰਜਨ ਸਾਹਿਬ ਨੇ ਖ਼ੁਸਰੋ ਦੀ ਸਹਾਇਤਾ ਕੀਤੀ ਹੈ, ਜਹਾਂਗੀਰ ਨੂੰ ਨਾਰਾਜ ਕਰਵਾ ਦਿੱਤਾ ਸੀ.
nan