nan
ਵਿ- ਊਂਟ ਨਾਲ ਸੰਬੰਧਿਤ. ਸ਼ੁਤਰੀ. ਦੇਖੋ, ਉਸਟ੍ਰੀ ਦਮਾਮਾ। ੨. ਸੰ. उष्ट्र- ਉਸ੍ਟ੍ਰੀ. ਸੰਗਯਾ- ਊਂਟ ਦੀ ਮਦੀਨ. ਊਂਟਨੀ. ਊਠਨੀ.
ਸੰਗ੍ਯਾ- ਸ਼ੁਤਰ ਉੱਪਰ ਰੱਖਕੇ ਬਜਾਉਣ ਵਾਲਾ ਨਗਾਰਾ. ਸ਼ੁਤਰੀ ਨੌਬਤ. "ਮਚੇ ਕੋਪ ਕੈਕੈ ਸੁ ਉਸਟ੍ਰੀ ਦਮਾਮੇ." (ਚਰਿਤ੍ਰ ੪੦੫)
ਫ਼ਾ. [اُست] ਸੰਗ੍ਯਾ- ਨਿਤੰਬ. ਚਿੱਤੜ। ੨. ਫੈਂਕਣਾ. ਵਗਾਉਣਾ.
ਫ਼ਾ. [اُستخوان] ਸੰਗ੍ਯਾ- ਉਹ ਵਸਤੁ, ਜੋ ਭੋਜਨ ਕਰਦੇ ਸਿੱਟ ਦਿੱਤੀ ਜਾਵੇ, ਜੈਸੇ- ਮਾਸ ਦੀ ਹੱਡੀ ਅਤੇ ਫਲ ਦੀ ਗੁਠਲੀ ਆਦਿਕ. ਖਾਦਨ (ਖਾਣ) ਤੋਂ ਬਚੀ ਹੋਈ ਅਸ੍ਥਿ (ਹੱਡੀ "ਉਸਤਖਾਨ ਗੋਸ਼ਤ ਮਗਜ਼ਹਿ ਪੁਨ." (ਨਾਪ੍ਰ)
nan
nan
nan
ਸੰ. ਸ੍ਤੁਤਿ. ਸੰਗ੍ਯਾ- ਤਾਰੀਫ (ਤਅ਼ਰੀਫ) ਵਡਿਆਈ. ਸ਼ਲਾਘਾ. "ਉਸਤਤਿ ਕਹਨੁ- ਨ ਜਾਇ ਮੁਖਹੁ ਤੁਹਾਰੀਆਂ." (ਫੁਨਹੇ ਮਃ ੫) ਦੇਖੋ, ਸ੍ਤੁ; ਦੇਖੋ, ਉਸਤਤਿ "ਕਵਨ ਬਿਧਿ ਉਸ੍ਤਤਿ ਕਰੀਐ?" (ਸਵੈਯੇ ਸ੍ਰੀਮੁਖਵਾਕ ਮਃ ੫)