ਫ਼ਾ. [فرمان] ਸੰਗ੍ਯਾ- ਆਗ੍ਯਾਪਤ੍ਰ. ਹੁਕਮਨਾਮਾ। ੨. ਆਗ੍ਯਾ. ਹੁਕਮ.
ਫ਼ਾ. [فرمایش] ਸੰਗ੍ਯਾ- ਆਗ੍ਯਾ. ਹੁਕਮ.
ਫ਼ਾ. [فرموُد] ਫ਼ਰਮਾਇਆ, ਹੁਕਮ ਦਿੱਤਾ.
ਫ਼ਾ. [فرموُدن] ਕ੍ਰਿ- ਹੁਕਮ ਦੇਣਾ. ਆਗ੍ਯਾ ਕਰਨੀ.
ਦੇਖੋ, ਫ਼ਰਾਮੋਸ਼.
[فرُخسیر] ਇਹ ਔਰੰਗਜ਼ੇਬ ਦਾ ਪੋਤਾ, ਬੰਗਾਲ ਦਾ ਸੂਬੇਦਾਰ ਸੀ. ਅਬਦੁੱਲਾਖ਼ਾਨ ਸੈਯਦ ਦੀ ਸਹਾਇਤਾ ਨਾਲ ਜਹਾਂਦਾਰਸ਼ਾਹ ਨੂੰ ਕਤਲ ਕਰਕੇ ਇਹ ਦਿੱਲੀ ਦੇ ਤਖ਼ਤ ਪੁਰ ਮਾਘ ਸੰਮਤ ੧੭੭੦ (ਸਨ ੧੭੧੩) ਵਿੱਚ ਬੈਠਾ. ਇਸ ਨੇ ਜੋਧਪੁਰ ਦੇ ਰਾਜਾ ਅਜੀਤ ਸਿੰਘ ਦੀ ਪੁਤ੍ਰੀ ਨਾਲ ਸਨ ੧੭੧੫ ਵਿੱਚ ਸ਼ਾਦੀ ਕੀਤੀ ਸੀ. ਇਸ ਦੇ ਸਮੇਂ ਸੰਮਤ ੧੭੭੩ ਵਿੱਚ ਬੰਦਾ ਬਹਾਦੁਰ ਸ਼ਹੀਦ ਹੋਇਆ ਅਤੇ ਇਸ ਨੇ ਸਿੱਖਾਂ ਦੇ ਮਾਰਮੁਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ. ਸੰਮਤ ੧੭੭੬ (੧੬ ਮਈ ਸਨ ੧੭੧੯) ਵਿੱਚ ਅਬਦੁੱਲਾਖ਼ਾਂ ਦੇ ਭਾਈ ਹੁਸੈਨਅਲੀ ਨੇ ਮਰਹਟਿਆਂ ਦੀ ਸਹਾਇਤਾ ਨਾਲ ਫ਼ਰਰੁੱਖਸਿਯਰ ਨੂੰ ਕਤਲ ਕੀਤਾ, ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ.
ਫ਼ਾ. [فراشخانہ] ਸੰਗ੍ਯਾ- ਉਹ ਮਕਾਨ. ਜਿਸ ਵਿੱਚ ਫ਼ਰਸ਼ ਵਿਛਾਉਣ ਦਾ ਸਾਮਾਨ ਹੋਵੇ। ੨. ਫ਼ੱਰਾਸ਼ਾਂ ਦੇ ਰਹਿਣ ਦਾ ਘਰ.
ਫ਼ਾ. [فراہم] ਵਿ- ਏਕਤ੍ਰ. ਕੱਠਾ. ਜੁੜਿਆ ਹੋਇਆ.
ਫ਼ਾ. [فراخ] ਵਿ- ਖੁਲ੍ਹਾ. ਕੁਸ਼ਾਦਾ. ਮੋਕਲਾ.
ਫ਼ਾ. [فراخی] ਸੰਗ੍ਯਾ- ਚੌੜਾਈ. ਵਿਸ੍ਤਾਰ। ੨. ਧਨ ਦੀ ਅਧਿਕਤਾ। ੩. ਦੇਖੋ, ਫਰਾਕੀ.
ਅ਼. [فراغ] ਸੰਗ੍ਯਾ- ਵੇਲ੍ਹ. ਫੁਰਸਤ. ਅਵਕਾਸ.
ਅ਼. [فراغت] ਸੰਗ੍ਯਾ- ਛੁਟਕਾਰਾ. ਰਿਹਾਈ। ੨. ਵੇਲ੍ਹ. ਫੁਰਸਤ. "ਤਬੈ ਫਰਾਗਤ ਦੀ ਬਿਧਿ ਜੋਵੈ." (ਗੁਪ੍ਰਸੂ) ੩. ਖ਼ੁਸ਼ਹਾਲੀ.