ਅ਼. [مُسمّات] ਵਿ- ਇਸਮ (ਨਾਉਂ) ਵਾਲੀ.
ਅ਼. [مُسمّی] ਮੁਸੱਮਾ. ਵਿ- ਜਿਸ ਦਾ ਇਸਮ (ਨਾਉਂ) ਰੱਖਿਆ ਗਿਆ ਹੈ. ਨਾਮਕ. ਨਾਉਂ ਵਾਲਾ.
ਸੰਗ੍ਯਾ- ਮਰੋੜਾ. ਢਿੱਡਪੀੜ। ੨. ਦੇਖੋ, ਮੁਸ੍ ਧਾ.
nan
nan
ਅ਼. [مُشرف] ਮੁਸ਼ਰਿਫ਼. ਵਿ- ਸ਼ਰਫ਼ (ਵਡਿਆਈ) ਰੱਖਣ ਵਾਲਾ। ੨. ਪੜਤਾਲੀਆ. ਨਿਗਹਬਾਨ। ੩. ਸੰਗ੍ਯਾ- ਟਕਸਾਲ ਵਿੱਚ ਰੋਜ਼ਾਨਾ ਹਿਸਾਬ ਰੱਖਣ ਵਾਲਾ ਕਰਮਚਾਰੀ. "ਮੁਸਰਫਦਾਰ ਦਰੋਗੇ ਓਲੀ." (ਭਾਗੁ)
ਦੇਖੋ, ਮੁਸਰਫ ੩.
ਅ਼. [مُشرک] ਸ਼ਿਰਕ ਕਰਨ ਵਾਲਾ. ਅਰਥਾਤ ਕਰਤਾਰ ਦੀ ਸਮਾਨਤਾ ਕਿਸੇ ਹੋਰ ਨੂੰ ਦੇਣ ਵਾਲਾ.
ਸੰਗ੍ਯਾ- ਮੂਸਿਕਾ. ਚੂਹੀ. "ਘਰਿ ਘਰਿ ਮੁਸਰੀ ਮੰਗਲ ਗਾਵਹਿ." (ਆਸਾ ਕਬੀਰ) ਦੇਖੋ, ਫੀਲੁ.
ਸੰ. ਮੁਸਲ ਅਥਵਾ ਮੁਸ਼ਲ. ਸੰਗ੍ਯਾ- ਕੁਤਕਾ. ਮੂਸ਼ਲ। ੨. ਗਦਾ. ਦੇਖੋ, ਮੁਸ ਧਾ। ੩. ਅ਼. ਮੁਸੁਲ. ਪ੍ਰਵਾਹ. ਵਹਾਉ। ੪. ਭਾਵ- ਦਸਤ. ਮਲ ਦਾ ਅੰਤੜੀ ਤੋਂ ਵਹਿਣਾ.
ਅ਼. [مُشلّث] ਮੁਸੁੱਲਸ. ਵਿ- ਸਲਸ (ਤਿੰਨ ਭਾਗ) ਸਹਿਤ. ਤ੍ਰਿਕੋਣ (triangle)
nan