ਵਿਪਰੀਤ (ਉਲਟੀ) ਸਮਝ, ਅਸਲੀਯਤ ਤੋਂ, ਉਲਟ ਜਾਣਨ ਵਾਲੀ ਬੁੱਧਿ.
ਸੰਗ੍ਯਾ- ਵੈਪਰੀਤ੍ਯ. ਵਿਪਰੀਤਤਾ ਦੇਖੋ, ਬਿਪਰੀਤ. "ਦੁਤੀਆਭਾਉ ਬਿਪਰੀਤਿ ਅਨੀਤਿ ਦਾਸਾ ਨਹਭਾਵਏ ਜੀਉ." (ਸ੍ਰੀ ਛੰਤ ਮਃ ੫) "ਸੰਤ ਕੀ ਨਿੰਦਾ ਸਾਯਤ ਕੀ ਪੂਜਾ, ਐਸੀ ਦ੍ਰਿੜੀ ਬਿਪਰੀਤਿ." (ਧਨਾ ਮਃ ੫) "ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ, ਮਨਿ ਨ ਮਨੀ ਬਿਪਰੀਤਿ." (ਮਾਰੂ ਅਃ ਮਃ ੫) ਪ੍ਰਿਥਿਵੀ ਪੁਰ ਵਿਸ੍ਟਾ ਮੁਤ੍ਰ ਸਿਟਦੇ ਹਨ, ਜ਼ਰਾ ਜ਼ਰਾ ਖੋਦਦੇ ਹਨ, ਪਰ ਮਨ ਵਿੱਚ ਵਿਰੋਧਭਾਵ ਨਹੀਂ ਮੰਨਦੀ.
ਸੰ. ਵਿਪੁਲ. ਵਿ- ਫੈਲਿਆ ਹੋਇਆ. ਵਿਸ੍ਤਾਰ ਸਹਿਤ। ੨. ਅਗਾਧ. ਬਹੁਤ ਡੂੰਘਾ। ੩. ਬਹੁਤ. ਅਧਿਕ. "ਬਿਪਲ ਬਸਤ੍ਰ ਕੇਤੇ ਹੈਂ ਪਹਿਰੇ" (ਗਉ ਕਬੀਰ) ੪. ਦੇਖੋ, ਵਪੁਲ। ੫. ਸੰ. ਵਿਪਲ, ਪਲ ਦਾ ਸੱਠਵਾਂ ਹਿੱਸਾ.
nan
ਸੰ. ਵਿਪਾਸ਼. ਦੇਖੋ, ਬਿਆਸ ੨. "ਗੋਇੰਦਵਾਲ ਗੋਬਿੰਦਪੁਰੀ ਸਮ ਜਲ੍ਯਨ ਤੀਰ ਬਿਪਾਸ. ਬਨਾਯਉ." (ਸਵੈਯੇ ਮਃ ੪. ਕੇ)
ਸੰ. ਵਿਪਾਕ. ਸੰਗ੍ਯਾ- ਪੱਕਣ ਦਾ ਭਾਵ। ੨. ਪਚਣਾ। ੩. ਪਸੀਨਾ. ਮੁੜ੍ਹਕਾ ੪. ਕਰਮ ਦਾ ਫਲ। ੫. ਉਮਰ. ਆਯੁ। ੬. ਭੋਗਣ ਲਾਇਕ ਪਦਾਰਥ। ੭. ਵਿ- ਵਿ- ਪਾਕ. ਵਿ ਸੰਸਕ੍ਰਿਤ, ਪਾਕ ਫਾਰਸੀ. ਬਹੁਤ ਪਵਿਤ੍ਰ. "ਪਾਕ ਬਿਪਾਕ ਰਹੀਮ ਕਬੀਰ." (ਗੁਪ੍ਰਸੂ) ਪਵਿਤ੍ਰਾਂ ਤੋਂ ਅਤਿ ਪਵਿਤ੍ਰ.
ਵਿ- ਵਿਪਾਤ. ਬਹੁਤ ਡਿਗਿਆ ਹੋਇਆ. ਪਤਨ ਹੋਇਆ। ੨. ਸੰਗ੍ਯਾ- ਗਿਰਾਉ। ੩. ਪਤ੍ਰਹੀਨ.
ਦੇਖੋ, ਬਪਾਰ ਅਤੇ ਵ੍ਯਾਪਾਰ.
ਦੇਖੋ, ਬਿਪ। ੨. ਵਿਪਰ੍ਯਯ. ਉਲਟ. ਖ਼ਿਲਾਫ਼. "ਜਿਸੁ ਜਨ ਊਪਰਿ ਤੇਰੀ ਕਿਰਪਾ, ਤਿਸ ਕੋਓੂ ਬਿਪੁ ਨ ਕੋਈ ਭਾਖੈ. (ਆਸਾ ਮਃ ੫)
ਦੇਖੋ, ਬਿਪਲ ਅਤੇ ਵਿਪੁਲ਼.
ਦੇਖੋ, ਬਿਪ. "ਬਿਪ੍ਰ ਸੁਦਾਮੇ ਦਾਲਦੁ ਭੰਜ." (ਬਸੰ ਅਃ ਮਃ ੫)
ਦੇਖੋ, ਬਿਪ੍ਰਚਿੰਤਾਨ. "ਬਿਪ੍ਰਚਿੱਤਿ ਤੇ ਆਦਿ ਅਪਾਰਾ." (ਨਾਪ੍ਰ)