ਸੰਗ੍ਯਾ- ਵਿਬੁਧ (ਦੇਵਤਿਆਂ ਦਾ) ਵਨ ਦੇਵਵਨ. ਨੰਦਨ ਦੇਖੋ, ਦੇਵੋਦ੍ਯਾਨ। ੨. ਵਿਬੁਧ (ਵਿਦ੍ਵਾਨਾਂ ਦਾ) ਵਨ, ਹ੍ਰਿਸੀਕੇਸ਼. "ਬਿਬੁਧਬਨ ਦੇਵਸ੍ਬਲ ਕੈਲਾਸ." (ਭਾਗੁ ਕ) ੩. ਨੈਮਿਸਾਰਣ੍ਯ. ਦੇਖੋ, ਨੈਮਿਸ ਅਤੇ ਲੋਮਹਰਖਣ.
ਸੰ. ਵਿਵੇਕ. ਸੰਗ੍ਯਾ- ਵਸ੍ਤ ਦੇ ਠੀਕ- ਠੀਕ ਸ੍ਵਰੂਪ ਦਾ ਨਿਸ਼੍ਚਯ ਕਰਨਾ. ਵਿਚਾਰੋ "ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ." (ਸਃ) ੨. ਖ਼ਾ. ਸਿੱਖਧਰਮ ਦੇ ਨਿਯਮਾਂ ਦੀ ਦ੍ਰਿੜ੍ਹ ਧਾਰਨਾ। ੩. ਧਾਰਮਿਕ ਫ਼ੈਸਿਲਾ.
ਦੇਖੋ, ਅਮ੍ਰਿਤਸਰ.
ਵਿਚਾਰਰੂਪ ਦੀਵਾ. ਗ੍ਯਾਨ ਦੀ ਰੌਸ਼ਨੀ. "ਬਿਬੇਕ ਦੀਪ ਮਲੀਨ." (ਆਸਾ ਰਵਿਦਾਸ)
nan
ਸੰਗ੍ਯਾ- ਵਿਵੇਕਬੁੱਧਿ. ਵਿਚਾਰਬੁੱਧਿ. ਯਥਾਰਥ ਜਾਣਨ ਦੀ ਸਮਝ. ਸਤ੍ਯ ਅਸਤ੍ਯ ਦਾ ਵਿਚਾਰ. ਪ੍ਰਕ੍ਰਿਤਿ ਅਤੇ ਬ੍ਰਹਮ ਦਾ ਯਥਾਰਥ ਗਿਆਨ. "ਬਿਬੇਕਬੁਧਿ ਸਤਿਗੁਰੁ ਤੇ ਪਾਈਂ" (ਟੋਢੀ ਮਃ ੪) ੨. ਵਿ- ਵਿਵੇਕਬੁੱਧਿ ਵਾਲਾ. "ਬਿਬੇਕਬੁਧੀ ਸੁਖਿ ਰੈਣਿ ਵਿਹਾਣੀ." (ਸੂਹੀ ਛੰਤ ਮਃ ੩) ਰਾਤ੍ਰੀ ਤੋਂ ਭਾਵ ਅਵਸ੍ਥਾ ਹੈ.
nan
ਦੇਖੋ. ਰਹਿਤਨਾਮਾ.
विवेकिन- ਵਿਵੇਕੀ ਵਿ- ਵਿਚਾਰ ਵਾਲਾ. ਵਸ੍ਤ ਦੀ ਅਸਲੀਯਤ ਜਾਣਨ ਵਾਲਾ। ੨. ਖ਼ਾ. ਸਿੱਖਧਰਮ ਦੇ ਨਿਯਮਾਂ ਦੀ ਦ੍ਰਿੜ੍ਹ ਧਾਰਨਾ ਵਾਲਾ। ੩. ਸ੍ਵਯੰਪਾਕੀ ਨੂੰ ਭੀ ਕਈ ਬਿਬੇਕੀ ਆਖਦੇ ਹਨ.
ਦੇਖੋ, ਬਿਬੇਕ। ੨. ਦੇਖੋ, ਬਿਬੇਕੀ ੧. "ਬਿਬੇਕੁ ਗੁਰੂ ਗੁਰੂ ਸਮਦਰਸੀ." (ਨਟ ਅਃ ਮਃ ੪)
ਵਿ- ਵਿਨਾ ਵੈਰ. ਨਿਰਵੈਰ. "ਸੰਤਸਰੂਪ ਬਿਬੈਰ ਕਹਾਇ." (੩੩ ਸਵੈਯੇ)
ਦੇਖੋ, ਵਿੱਵੋਕ.