ਅ਼. [مُخلِص] ਵਿ- ਖ਼ਲੂਸ (ਬਿਨਾ ਮਿਲਾਵਟ) ਹੋਣ ਵਾਲਾ। ੨. ਸੰਗ੍ਯਾ- ਸੱਚਾ ਮਿਤ੍ਰ.
ਸ਼ਾਹਜਹਾਂ ਬਾਦਸ਼ਾਹ ਦਾ ਫ਼ੌਜੀ ਸਰਦਾਰ, ਜੋ ਸਿੱਖਾਂ ਨਾਲ ਸ਼ਾਹੀ ਬਾਜ਼ ਪਿੱਛੇ ਝਗੜਾ ਹੋਣ ਤੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉੱਤੇ ਅਮ੍ਰਿਤਸਰ ਚੜ੍ਹ ਆਇਆ ਅਤੇ ਜੰਗ ਵਿੱਚ ਮਾਰਿਆ ਗਿਆ. ਭਾਈ ਸੰਤੋਖਸਿੰਘ ਨੇ ਇਸ ਦਾ ਨਾਮ ਮੁਗਲਸਖਾਂ ਲਿਖਿਆ ਹੈ। ੨. ਦੇਖੋ, ਮੁਖਲਿਸਗੜ੍ਹ.
nan
ਅਮੀਰ ਮੁਖ਼ਲਿਸਖ਼ਾਨ ਦਾ ਬਾਦਸ਼ਾਹ ਸ਼ਾਹਜਹਾਂ ਦੇ ਹੁਕਮ ਨਾਲ ਬਣਾਇਆ ਇੱਕ ਕਿਲਾ, ਅਤੇ ਉਸ ਦੇ ਪਾਸ ਦੀ ਬਸਤੀ ਮੁਖਲਿਸਪੁਰਾ. ਬੰਦਾ ਬਹਾਦੁਰ ਨੇ ਸਰਹਿੰਦ ਇਲਾਕੇ ਉੱਪਰ ਕਬਜਾ ਕਰਕੇ ਕਿਲਾ ਮੁਖਲਿਸਗੜ੍ਹ ਨੂੰ ਆਪਣੇ ਨਿਵਾਸ ਦਾ ਅਸਥਾਨ ਬਣਾਇਆ ਅਤੇ ਇਸ ਦਾ ਨਾਉਂ ਲੋਹਗੜ੍ਹ ਰੱਖਿਆ. ਦੇਖੋ, ਲੋਹਗੜ੍ਹ ੪. ਬਹਾਦੁਰਸ਼ਾਹ ਬਹੁਤ ਫੌਜ ਲੈਕੇ ਇੱਥੇ ਬੰਦੇ ਬਹਾਦੁਰ ਨਾਲ ਜੰਗ ਕਰਨ ਆਇਆ ਅਤੇ ਕਈ ਮਹੀਨੇ ਲੋਹਗੜ੍ਹ ਘੇਰ ਰੱਖਿਆ, ਪਰ ਬੰਦਾ ਬਹਾਦੁਰ ਅਜੇਹੀ ਫੁਰਤੀ ਨਾਲ ਪਹਾੜੀਂ ਜਾ ਵੜਿਆ ਕਿ ਵੈਰੀ ਨੂੰ ਕੁਝ ਪਤਾ ਨਾ ਲੱਗਾ.
ਦੇਖੋ, ਸ੍ਰੀ ਮੁਖਵਾਕ.
ਮੁਖ. ਮੂੰਹ। ੨. ਚੇਹਰਾ.
ਮੁਖ- ਅਗ੍ਰ. ਕੰਠਾਗ੍ਰ. ਹ਼ਿਫ਼ਜ. ਨੋਕ- ਜ਼ਬਾਨ. "ਬੇਦ ਚਾਰਿ ਮੁਖਾਗਰ ਬਿਚਰੇ." (ਸ੍ਰੀ ਅਃ ਮਃ ੫) "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧)
ਅ਼. [مُخاطِب] ਵਿ- ਖ਼ਤ਼ਾਬ ਕੀਤਾ ਗਿਆ. ਜਿਸ ਨੂੰ ਸੰਬੋਧਨ ਕਰਕੇ ਗੱਲ ਕਰੀਏ.
nan
nan
nan