ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُتکّا] ਮੁਤੱਕਾ. ਸੰਗ੍ਯਾ- ਸੇਲੀ. ਸ੍ਯਾਹ ਡੋਰਾ, ਜੋ ਫ਼ਕ਼ੀਰ ਗਲ ਵਿੱਚ ਪਹਿਰਦੇ ਹਨ. "ਤਬ ਮੁਤਕਾ ਗਲ ਵਿੱਚ ਪਾਇ ਗਇਆ." (ਦਸਾ)


ਅ਼. [مُتقّی] ਵਿ- ਵਕ਼ੀ (ਪਰਹੇਜ਼) ਕਰਨ ਵਾਲਾ. ਗੁਨਾਹ ਤੋਂ ਬਚਣ ਵਾਲਾ.


ਅ਼. [مُتجاد] ਮੁਤਜਾਦ. ਵਿ- ਜਿਦ (ਉਲਟ) ਹੋਣ ਵਾਲਾ. ਵਿਰੁੱਧ. ਵਿਪਰੀਤ.


ਅ਼. [مُتعّجِب] ਵਿ- ਤਅ਼ੱਜੁਬ (ਹ਼ੈਰਾਨੀ) ਵਿੱਚ ਆਇਆ ਹੋਇਆ. ਵਿਸਮਿਤ.


ਅ਼. [مُتناسِب] ਵਿ- ਤਨਾਸੁਬ (ਸਮਾਨਤਾ) ਰੱਖਣ ਵਾਲਾ। ੨. ਠੀਕ ਅੰਦਾਜ਼ ਪੁਰ ਹੋਣ ਵਾਲਾ.


ਅ਼. [مُتفکِّر] ਵਿ- ਫ਼ਿਕਰ (ਚਿੰਤਾ) ਵਾਲਾ. ਚਿੰਤਾਤੁਰ.


ਅ਼. [مُتبرّک] ਵਿ- ਬਰਕਤ ਵਾਲਾ. ਭਾਗ ਦੀ ਵ੍ਰਿੱਧੀ ਕਰਨ ਵਾਲਾ। ੨. ਆਨੰਦ ਦੇਣ ਵਾਲਾ.


ਅ਼. [مُتبنّٰے] ਸੰਗ੍ਯਾ- ਇਬਨ (ਬੇਟਾ) ਬਣਾਇਆ ਹੋਇਆ. ਗੋਦੀ ਲਿਆ ਪੁਤ੍ਰ.


ਅ਼. [مُتموِّل] ਵਿ- ਤਮੱਵੁਲ (ਦੌਲਤਮੰਦੀ) ਵਾਲਾ. ਧਨੀ.