ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُنقّا] ਵਿ- ਨਕ਼ੀ (ਸਾਫ) ਕੀਤਾ ਹੋਇਆ। ੨. ਸੰਗ੍ਯਾ- ਉਹ ਦਾਖ, ਜਿਸ ਦਾ ਬੀਜ ਕੱਢਕੇ (ਸਾਫ ਕਰਕੇ) ਖਾਈਏ. ਮੁਨੱਕ਼ੇ ਦੀ ਤਾਸੀਰ ਗਰਮਤਰ ਹੈ.


ਅ਼. [مُنکِر] ਇਨਕਾਰ ਕਰਨ ਵਾਲਾ। ੨. ਮੁਕਰਨ ਵਾਲਾ.


ਅ਼. [مُنضِج] ਮੁਨਜਿਜ. ਪਕਾਉਣ ਵਾਲਾ। ੨. ਸਰੀਰ ਦੇ ਖਿਲਤ ਨੂੰ ਪਕਾਉਣ ਵਾਲਾ ਪਦਾਰਥ. ਉਹ ਔਖ਼ਧ, ਜੋ ਜੁਲਾਬ ਤੋਂ ਪਹਿਲਾਂ ਮੇਦੇ ਨੂੰ ਨਰਮ ਕਰਨ ਲਈ ਖਾਧੀ ਜਾਵੇ.


ਦੇਖੋ, ਮੁਨਿਦੇਵ.


ਅ਼. [مُنوّر] ਵਿ- ਨੂਰ (ਪ੍ਰਕਾਸ਼) ਸਹਿਤ. ਰੌਸ਼ਨ.