ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਘਘਰਾ. "ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ." (ਸ. ਕਬੀਰ) ਇਸ ਥਾਂ ਘਾਘਰਾ ਦੇਹ ਹੈ. ਜੀਵਾਤਮਾ ਦੇ ਚੋਲੇ ਨੂੰ ਚਾਰੇ ਪਾਸਿਓਂ ਅੱਗ ਲੱਗੀ ਹੈ.


ਸੰਗ੍ਯਾ- ਕਮੀ. ਤੋਟਾ। ੨. ਪਹਾੜੀ ਰਸਤਾ. ਘੱਟ. "ਘਾਟਾ ਰੋਕਲੇਹੁ ਦਿਨ ਠਾਢੇ." (ਗੁਪ੍ਰਸੂ) ੩. ਦੇਖੋ, ਘਾਠਾ.


ਘਾਟ (ਰਾਹ) ਵਿੱਚ. ਮਾਰਗ ਮੇ. "ਜਾਉ ਨ ਜਮ ਕੈ ਘਾਟਿ." (ਮਲਾ ਮਃ ੫) ੨. ਸੰਗ੍ਯਾ- ਨ੍ਯੂਨਤਾ. ਕਮੀ. ਦੇਖੋ, ਵਾਧਿ.


ਸੰਗ੍ਯਾ- ਪਤਲਾ ਖੱਦਰ। ੨. ਪਹਾੜੀ ਰਾਹ ਪਰਬਤ ਦਾ ਦਰਾ. "ਘਾਟੀ ਚੜਤ ਬੈਲ ਇਕੁ ਥਾਕਾ." (ਗਉ ਕਬੀਰ) ਪਾਪਰੂਪੀ ਬੈਲ ਨਾਮ ਦਾ ਅਭ੍ਯਾਸਰੂਪ ਘਾਟੀ ਚੜ੍ਹਦਾ ਹੁਣ ਸਫਰ ਕਰਨੋਂ ਠਹਿਰ ਗਿਆ ਹੈ.