ਸੰਗ੍ਯਾ- ਕਰਤਾਰ. ਵਾਹਗੁਰੂ, ਜੋ ਨਿਰਣੇ ਕਰਨ ਤੋਂ ਅਦੁਤੀ (ਲਾਸਾਨੀ) ਸਿੱਧ (ਸਾਬਤ) ਹੋਇਆ ਹੈ. "ਏਕਸਿਧੁ ਜਿਨੀ ਧਿਆਇਆ." (ਰਾਮ ਮਃ ੧)
ਘਰਿ ਗਾਵਣਾ. ਵਾ- ਜਿਸ ਸ੍ਵਰ ਪ੍ਰਸ੍ਤਾਰ ਦੇ ਨਿਯਮ ਅਨੁਸਾਰ ਸ਼੍ਰੀ ਰਾਗ ਦਾ ਸ਼ਬਦ- "ਏਕ ਸੁਆਨ ਦੁਇ ਸੁਆਨੀ ਨਾਲਿ."- ਗਾਈਦਾ ਹੈ, ਉਸੇ ਵਿੱਚ ਇਹ ਸ਼ਬਦ ਗਾਉਣ ਦੀ ਸਿਖ੍ਯਾ ਹੈ। ੨. ਦੇਖੋ, ਘਰ.
ਵਿ- ਸਹਿਮਤ. ਇੱਤਿਫਾਕ ਰੱਖਣ ਵਾਲਾ। ੨. ਇੱਕ ਡੋਰੇ ਵਿੱਚ ਪਰੋਇਆ ਹੋਇਆ.
ਇੱਕ ਨੂੰ. "ਸਭ ਲੋਕ ਸਲਾਹੇ ਏਕਸੈ." (ਬਸੰ ਮਃ ੧) ੨. ਇੱਕ ਸ਼ਯ (ਵਾਸ੍ਤੁ).
nan
nan
ਵਿ- ਏਕਾਗ੍ਰ ਚਿੱਤ. ਸ੍ਥਿਰ ਹੈ ਜਿਸ ਦਾ ਮਨ. "ਏਕਚਿੱਤ ਜਿਹ ਇਕ ਛਿਨ ਧ੍ਯਾਯੋ." (ਅਕਾਲ)
ਵਿ- ਅਜਿਹਾ ਰਾਜ, ਜਿਸ ਵਿੱਚ ਇੱਕੋ ਛਤ੍ਰਧਾਰੀ ਮਹਾਰਾਜਾ ਹੈ. ਦੂਜਾ ਕੋਈ ਸਿਰ ਉੱਪਰ ਛਤ੍ਰ ਫਿਰਾਉਣ ਦਾ ਅਧਿਕਾਰ ਜਿਸ ਰਾਜ ਵਿੱਚ ਨਹੀਂ ਰਖਦਾ. ਦੇਖੋ, ਇਕਛਤਰਾਜ.
ਵਿ- ਉਹ ਸ਼ਸਤ੍ਰ, ਜਿਸ ਦਾ ਕਬਜਾ (ਦਸ੍ਤਾ) ਅਲਗ ਨਾ ਹੋਵੇ, ਕਿੰਤੂ ਫਲ ਅਤੇ ਕਬਜਾ ਇੱਕ ਹੀ ਲੋਹੇ ਦੇ ਢਲੇ ਅਥਵਾ ਘੜੇ ਹੋਏ ਹੋਣ.
ਸੰ. एकत्र. ਏਕਤ੍ਰ. ਵਿ- ਇੱਕ ਥਾਂ. ਏਕਥੈ. "ਨੀਰੁ ਧਰਣਿ ਕਰਿ ਰਾਖੇ ਏਕਤ." (ਸਾਰ ਅਃ ਮਃ ੫) ੨. ਏਕਤ੍ਵ. ਦੇਖੋ, ਏਕਤਾ.
ਸੰ. ਵਿ- ਦੋ ਵਿੱਚੋਂ ਇੱਕ.
ਦੇਖੋ, ਏਕਤਾ.