ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਦ੍ਰਵ੍ਯ. "ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ." (ਚਉਬੋਲੇ ਮਃ ੫) ਗ੍ਰਿਹਦ੍ਰਵ੍ਯ.


ਵਿ- ਦਾੱਬੇ ਹੇਠ ਆਇਆ ਹੋਇਆ। ੨. ਬੋਝ ਹੇਠ ਆਇਆ। ੩. ਕ਼ਰਜ ਦਾ ਦੱਬਿਆ ਹੋਇਆ.


ਵਿ- ਦਬਾਉਣ ਵਾਲਾ ਹੈ ਜਿਸ ਦਾ ਅੰਗ (ਸ਼ਰੀਰ), ਰੋਬਦਾਬ ਵਾਲਾ. ਨਿਡਰ.


ਦੇਖੋ, ਦਭੁ ੨.


ਸੰ. दभ्. ਧਾ- ਧੋਖਾ ਦੇਣਾ, ਠਗਣਾ, ਬਰਬਾਦ ਕਰਨਾ. ਦੇਖੋ, ਦੰਭ। ੨. ਸੰ. ਦਰ੍‍ਭ. ਸੰਗ੍ਯ- ਦੱਭ. ਕੁਸ਼ਾ. "ਥੀਉ ਪਵਾਹੀ ਦਭੁ." (ਸ. ਫਰੀਦ) ਦੇਖੋ, ਕੁਸਾ.


ਸੰ. दम्. ਧਾ- ਦਮਨ ਕਰਨਾ, ਸਾਂਤ ਕਰਨਾ, ਜਿੱਤਣਾ। ੨. ਸੰਗ੍ਯਾ- ਇੰਦ੍ਰੀਆਂ ਨੂੰ ਕ਼ਾਬੂ ਕਰਨ ਦਾ ਭਾਵ। ੩. ਘਰ. ਰਹਿਣ ਦਾ ਅਸਥਾਨ। ੪. ਨਲ ਦੀ ਇਸਤ੍ਰੀ ਦਮਯੰਤੀ ਦਾ ਭਾਈ। ੫. ਮਰੁਤ ਦਾ ਪੁਤ੍ਰ ਇੱਕ ਸੂਰਜਵੰਸ਼ੀ ਰਾਜਾ। ੬. ਫ਼ਾ. [دم] ਸ੍ਵਾਸ਼. "ਹਮ ਆਦਮੀ ਹਾਂ ਇਕਦਮੀ." (ਧਨਾ ਮਃ ੧) ੭. [دام] ਦਾਮ. ਨਕ਼ਦੀ. "ਬਿਨੁ ਦਮ ਕੇ ਸਉਦਾ ਨਹੀ ਹਾਟ." (ਗਉ ਅਃ ਮਃ ੧) ਦੇਖੋ, ਦਿਰਹਮ ਅਤੇ ਦਿਰਮ। ੮. ਦਮੜੀ. "ਸ੍ਰਮ ਕਰਤੇ ਦਮ ਆਢ ਕਉ." (ਬਿਲਾ ਮਃ ੫) ੯. [حبسِدم] ਹ਼ਬਸੇ ਦਮ. ਪ੍ਰਾਣਾਂ ਦਾ ਰੋਕਣਾ. ਪ੍ਰਾਣਾਯਾਮ. ਸ੍ਵਾਸ ਦਾ ਨਿਰੋਧ. "ਜਬ ਸਭ ਦਮ ਕਰਕੈ ਇਕ ਵਾਰ। ਪਹੁਁਚੈਂ ਜਹਿਂ ਖੁਦਾਇ ਦਰਬਾਰ." (ਗੁਪ੍ਰਸੂ)


ਸੰਗ੍ਯਾ- ਪ੍ਰਕਾਸ਼. ਚਮਕ। ੨. ਦਾਮ. ਦੰਮ. ਧਨ. "ਦਮਕ ਦੈ ਦੋਖ ਦੁਖ ਅਪਜਸ ਲੈ ਅਸਾਧੁ." (ਭਾਗੁ ਕ) ੩. ਸੰ. ਵਿ- ਦਮਨ ਕਰਨ ਵਾਲਾ. ਇੰਦ੍ਰੀਆਂ ਨੂੰ ਰੋਕਣ ਵਾਲਾ.