ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [رزاق] ਰੱਜ਼ਾਕ਼. ਵਿ- ਰਿਜ਼ਕ਼ ਦੇਣ ਵਾਲਾ. "ਕਿ ਰੋਜੀ ਰਜਾਕੈ." (ਜਾਪੁ) ੨. ਸੰਗ੍ਯਾ- ਕਰਤਾਰ, ਜੋ ਸਭ ਨੂੰ ਰੋਜੀ ਦਿੰਦਾ ਹੈ.


ਫ਼ਾ. [راجگان] ਰਾਜਗਾਨ. ਰਾਜਾਗਣ. "ਸੁ ਬੀਰੰ ਰਜਾਣੰ." (ਗ੍ਯਾਨ)


ਰਾਯਜ਼ਾਦੀ. ਰਾਜਕੁਮਾਰੀ. "ਜਾਣੁ ਰਜਾਈ ਉੱਤਰੀ ਪੈਨ੍ਹਿ ਸੂਹੀ ਸਾਰੀ." (ਚੰਡੀ ੩) "ਭਾਖੈ ਮਰਦਾਨਾ ਯੌਂ ਰਜਾਦੀ ਸੁਨ ਲੀਜੈ." (ਨਾਪ੍ਰ)


ਰਜਾ (ਆਸ਼ਾ) ਪੂਰੀ ਕਰਨ ਵਾਲਾ. ਦੇਖੋ, ਰਜਾ ੬.


ਫ਼ਾ. [رضامند] ਰਜ਼ਾਮੰਦ. ਵਿ- ਜੋ ਕਿਸੇ ਗੱਲ ਪੁਰ ਰਾਜੀ ਅਥਵਾ ਸਹਮਤ ਹੋ ਗਿਆ ਹੈ.


ਫ਼ਾ. [رضمندی] ਰਜਾਮੰਦੀ. ਸੰਗ੍ਯਾ- ਆਪਣੀ ਪ੍ਰਸੰਨਤਾ ਜਾਂ ਸਹਮਤ ਹੋਣ ਦੀ ਕ੍ਰਿਯਾ.


ਅ਼. [رذال] ਰਜਾਲ. ਵਿ- ਨੀਚ. ਅਧਮ. ਕਮੀਨਾ.