ਸੰ. ਸ੍ਥਿਰ. ਵਿ- ਕ਼ਾਇਮ. ਅਚਲ.
ਸੰ. स्नान- ਸ੍ਨਾਨ. ਸੰਗ੍ਯਾ- ਮੈਲ ਉਤਾਰਨੀ. ਸਾਫ ਕਰਨਾ। ੨. ਨ੍ਹਾਉਣਾ. ਗੁਸਲ. ਸ਼ਰੀਰ ਧੋਣਾ. ਇਸਨਾਨ ਨੂੰ ਵਿਦ੍ਵਾਨਾਂ ਨੇ ਅਰੋਗ ਦਾ ਮੂਲ ਮੰਨਿਆ ਹੈ ਅਤੇ ਸੂਖਮ ਵਿਚਾਰ ਨਾਲ ਵੇਖੀਏ ਤਾਂ ਇਸ ਦਾ ਅੰਤਹਕਰਣ ਦੀ ਪਵਿਤ੍ਰਤਾ ਅਤੇ ਸ਼ਾਂਤੀ ਤੇ ਭਾਰੀ ਅਸਰ ਹੈ. ਸਿੱਖਧਰਮ ਵਿੱਚ ਇਸਨਾਨ ਦੀ ਜੋ ਮਹਿਮਾ ਹੈ ਉਹ ਜਗਤ ਪ੍ਰਸਿੱਧ ਹੈ. ਪਰ ਗੁਰੂ ਸਾਹਿਬ ਨੇ ਮਨ ਦੀ ਨਿਰਮਲਤਾ ਬਿਨਾ, ਕੇਵਲ ਤਨ ਦਾ ਸਨਾਨ ਪਰਮਾਰਥ ਦਾ ਸਹਾਇਕ ਨਹੀਂ ਦੱਸਿਆ.#"ਕਰਿ ਇਸਨਾਨ ਸਿਮਰਿ ਪ੍ਰਭੁ ਅਪਨਾ ਤਨ ਮਨ ਭਏ ਅਰੋਗਾ." (ਸੋਰ ਮਃ ੫) ਵਿਸ਼ੇਸ ਨਿਰਣੇ ਲਈ ਦੇਖੋ, ਨਾਮ ਦਾਨ ਇਸਨਾਨ.#ਵਰਤਮਾਨ ਸਮੇਂ ਬਿਜਲੀ, ਧੁੱਪ, ਭਾਪ, ਚਿੱਕੜ ਅਤੇ ਔਖਧਾਂ ਨਾਲ ਮਿਲੇ ਜਲ ਆਦਿਕ ਦੇ ਸਨਾਨਾਂ ਤੋਂ ਕਈ ਅਸਾਧ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ.
ਸੰ. स्नानिन. ਵਿ- ਸਨਾਨ ਕਰਨ (ਨ੍ਹਾਉਣ) ਵਾਲਾ। ੨. ਸਾਫ ਰਹਿਣ ਵਾਲਾ.
ਦੇਖੋ, ਇਸਨਾਨ. "ਇਸਨਾਨੁ ਕਰਹਿ ਦਿਨੁ ਰਾਤੀ." (ਮਾਝ ਅਃ ਮਃ ੩)
ਦੇਖੋ, ਅਸਪਾਤ.
ਅ਼. [اِسم] ਇਸਮ੍ ਸੰਗ੍ਯਾ- ਨਾਉਂ ਨਾਮ। ੨. ਪਾਰਬ੍ਰਹਮ ਦਾ ਇੱਕ ਨਾਉਂ. ਦੇਖੋ, ਤਸਬੀ.
ਦੇਖੋ, ਇਬਰਾਹੀਮ.
nan
ਅ਼. [عِشرت] ਐ਼ਸ਼ ਕਰਨ ਦਾ ਭਾਵ। ੨. ਮਿਲਕੇ ਜ਼ਿੰਦਗੀ ਵਿਤਾਉਣ ਦੀ ਕ੍ਰਿਯਾ.
ਅ਼. [اِسرائیِل] ਵਿ- ਇਸਰਾ (ਚੁਣਿਆ ਹੋਇਆ) ਈਲ (ਖ਼ੁਦਾ) ਦਾ ਖ਼ੁਦਾ ਦਾ ਚੁਣਿਆ ਹੋਇਆ. ਇਬਰਾਨੀ (ਹੀਬਰੂ) ਭਾਸਾ ਵਿੱਚ ਇਸਰਾਈਲ ਦਾ ਅਰਥ ਖ਼ੁਦਾ ਦਾ ਸੱਚਾ ਦੋਸ੍ਤ ਭੀ ਹੈ। ੨. ਸੰਗ੍ਯਾ- ਇਹ ਯਅ਼ਕ਼ੂਬ ਦਾ ਦੂਜਾ ਨਾਉਂ ਹੈ, ਜਿਸ ਤੋਂ ਇਸਰਾਈਲ ਵੰਸ਼ ਚੱਲਿਆ ਹੈ. ਦੇਖੋ, ਇਬਰਾਹੀਮ ਅਤੇ ਯਕੂਬ.
ਦੇਖੋ, ਈਸਰਾਸਤ੍ਰ.