ਦੇਖੋ, ਫ਼ਰਿਸ਼ਤਾ.
ਸੰਗ੍ਯਾ- ਹਠ. ਦੇਖੋ, ਅਸਰਾਰ ਸ਼ਬਦ.
ਅ਼. [اِصلاح] ਇਸਲਾਹ. ਸੰਗ੍ਯਾ- ਦੁਰੁਸ੍ਤੀ. ਸ਼ੋਧਨ.
ਅ਼. [اِسلام] ਸੰਗ੍ਯਾ- ਤਰਕ. ਤ੍ਯਾਗ। ੨. ਸਿਰ ਝੁਕਾਉਣਾ। ੩. ਖ਼ੁਦਾ ਦੀ ਰਜਾ ਨੂੰ ਸਲਮ (ਅੰਗੀਕਾਰ) ਕਰਨਾ, ਅਰਥਾਤ ਭਾਣਾ ਮੰਨਣਾ। ੪. ਪੈਗੰਬਰ ਮੁਹ਼ੰਮਦ ਨੇ ਆਪਣੇ ਦੀਨ ਦਾ ਨਾਉਂ "ਇਸਲਾਮ" ਰੱਖਿਆ ਹੈ, ਜਿਸ ਦੇ ਧਾਰਣ ਵਾਲਾ "ਮੁਸਲਿਮ" ਅਥਵਾ ਮੁਸਲਮਾਨ ਸੱਦੀਦਾ ਹੈ. ਇਸਲਾਮ ਦੇ ਪੰਜ ਨਿਯਮ ਹਨ-#(ੳ) ਇੱਕ ਖ਼ੁਦਾ ਦਾ ਮੰਨਣਾ.#(ਅ) ਪੰਜ ਵੇਲੇ ਨਮਾਜ਼ ਪੜ੍ਹਨੀ.#(ੲ) ਜ਼ਕਾਤ ਦੇਣੀ.#(ਸ) ਰਮਜ਼ਾਨ ਵਿੱਚ ਰੋਜ਼ੇ ਰਖਣੇ.#(ਹ) ਕਾਬੇ ਦਾ ਹੱਜ ਕਰਨਾ.#ਇਨ੍ਹਾਂ ਨਿਯਮਾਂ ਤੋਂ ਛੁੱਟ, ਜੋ ਰਸੂਲ ਮੁਹੰਮਦ, ਖ਼ੁਦਾ ਦੇ ਫ਼ਰਿਸ਼ਤੇ, ਇਲਹਾਮੀ ਕਿਤਾਬ ਕੁਰਾਨ, ਅਖ਼ੀਰੀ ਫ਼ੈਸਲੇ ਦਾ ਦਿਨ ਅਤੇ ਖ਼ੁਦਾ ਦਾ ਵਿਸ਼੍ਵਾਸੀ ਹੈ, ਓਹ ਮੁਸਲਮਾਨ ਹੈ, ਅਤੇ ਉਸੇ ਨੂੰ "ਮੋਮਿਨ" [مومن] ਆਖਦੇ ਹਨ, ਜਿਸ ਦਾ ਅਰਥ ਹੈ ਸ਼੍ਰੱਧਾਵਾਨ.
ਇਹ ਕਾਬੁਲ ਦੇ ਮੌਲਵੀਜ਼ਾਦਿਆਂ ਵਿੱਚੋਂ ਸ਼ਫ਼ੀ ਖ਼ਾਂ ਦਾ ਪੁਤ੍ਰ ਬਹਾਦੁਰ ਸ਼ਾਹ ਦੇ ਵੇਲੇ ਲਹੌਰ ਦਾ ਗਵਨਰ ਸੀ. ਜਦ ਬੰਦੇ ਦੇ ਪੰਜਾਬ ਵਿੱਚ ਆਉਣ ਤੋਂ ਮਾਝੇ ਦੇ ਸਿੱਖ ਉਠ ਪਏ, ਤਾਂ ਇਹ ਸੂਬੇਦਾਰ ਪਹਿਲਾਂ ਤਾਂ ਲਹੌਰ ਵਿੱਚ ਹੀ ਦਬਕਿਆ ਰਿਹਾ, ਪਰ ਜਦ ਮੁਲਾਣਿਆਂ ਨੇ 'ਹੈਦਰੀ ਝੰਡਾ' ਖੜਾ ਕਰ ਦਿੱਤਾ, ਤਾਂ ਇਸ ਨੇ ਭੀ ਔਖੇ ਸੌਖੇ ਸਿੱਖਾਂ ਦੇ ਟਾਕਰੇ ਲਈ ਫੌਜਾਂ ਤੋਰ ਦਿੱਤੀਆਂ, ਪਰ ਸਾਵਣ ਸੰਮਤ ੧੭੬੭ ਵਿੱਚ ਹਾਰ ਖਾਧੀ. ਇਸ ਦਾ ਦੇਹਾਂਤ ਸੰਮਤ ੧੭੬੮ ਵਿੱਚ ਲਹੌਰ ਹੋਇਆ. ਕਈ ਲੇਖਕਾਂ ਨੇ ਇਸੇ ਨੂੰ ਅਸਲਮ ਖ਼ਾਂ ਅਤੇ ਮੁਸਲਿਮ ਖ਼ਾਂ ਲਿਖਿਆ ਹੈ.
ਹਦੀਸ ਤਿਰਮਜ਼ੀ ਵਿੱਚ ਲੇਖ ਹੈ ਕਿ ਉਹ ਮੁਹ਼ੰਮਦ ਸਾਹਿਬ ਨੇ ਫਰਮਾਇਆ ਕਿ ਬਨੀ ਇਸਰਾਈਲ ਦੇ ਬਹੱਤਰ ਫਿਰਕੇ ਹੋ ਗਏ ਹਨ, ਪਰ ਮੇਰੀ ਉੱਮਤ ਦੇ ਤਿਹੱਤਰ ਹੋਣਗੇ, ਪਰੰਤੂ ਇੱਕ ਤੋਂ ਛੁੱਟ ਬਾਕੀ ਸਭ ਨਰਕ ਵਿੱਚ ਜਾਣਗੇ. ਪੁੱਛਣ ਤੋਂ ਦੱਸਿਆ ਕਿ ਬਹਿਸ਼੍ਤ ਵਿੱਚ ਜਾਣ ਵਾਲਾ ਉਹ ਫਿਰਕਾ ਹੋਊ, ਜੋ ਮੇਰੀ ਅਤੇ ਮੇਰੇ ਸਹ਼ਾਬ ਦੀ ਰੀਤਿ ਤੇ ਚਲੇਗਾ. ਸੁੰਨੀ ਖ਼ਿਆਲ ਕਰਦੇ ਹਨ ਕਿ ਫਿਰਕਾ ਸੁੰਨੀ ਹੈ.#ਸੁੰਨੀਆਂ ਨੂੰ ਛੱਡਕੇ ਇਸਲਾਮ ਦੇ ਬਹੱਤਰ ਫ਼ਿਰਕੇ ਇਹ ਹਨ, ਜੋ ਮੁੱਖ ਅੱਠ ਜਮਾਤਾਂ ਵਿੱਚ ਵੰਡੇ ਹੋਏ ਹਨ-#(ੳ) ਮੁਅ਼ਤਜ਼ਿਲਹ. (ਅ) ਸ਼ੀਅ਼ਹ. (ੲ) ਖ਼ਵਾਰਿਜ. (ਸ) ਮੁਰਜੀਯਹ. (ਹ) ਨੱਜਾਰੀਯਹ. (ਕ) ਜਬਰੀਯਹ. (ਖ) ਕ਼ਦਰੀਯਹ. (ਗ) ਮੁਸ਼ੱਬੀਹ. ਇਨ੍ਹਾਂ ਅੱਠਾਂ ਦਾ ਨਿਰਣਾ ਇਉਂ ਹੈ-#(ੳ) ਪਹਿਲਾ ਫ਼ਿਰਕ਼ਹ ਮੁਅ਼ਤਜ਼ਿਲਹ [مُعتزلہ] ਇਸ ਦਾ ਮੁਖੀਆ ਵਾਸਿਲ ਬਿਨ ਅ਼ਤ਼ਾ ਹੈ, ਜਿਸ ਨੇ ਹਿਜਰੀ ਦੂਜੀ ਸਦੀ ਵਿੱਚ ਆਪਣਾ ਮਤ ਚਲਾਇਆ. ਇਸ ਦਾ ਜਨਮ ਮਦੀਨੇ ਸਨ ਹਿਜਰੀ ੮੦ ਵਿੱਚ ਅਤੇ ਦੇਹਾਂਤ ੧੩੧ ਵਿੱਚ ਹੋਇਆ. ਮੁਅ਼ਤਜ਼ਿਲਹ ਦਾ ਅਰਥ ਹੈ ਕਿਨਾਰਾ ਕਰਨ ਵਾਲਾ, ਸੋ ਵਾਸਿਲ ਨੇ ਇਮਾਮ ਬਸਰੀ ਤੋਂ ਕਿਨਾਰਾ ਕਰਕੇ ਆਪਣਾ ਫਿਰਕਾ ਵੱਖਰਾ ਥਾਪਿਆ. ਇਸ ਮੁਅ਼ਤਜ਼ਿਲਹ ਫਿਰਕੇ ਦੇ ਇਹ ਭੇਦ ਹੋ ਗਏ ਹਨ.#(੨) ਵਾਸਿਲੀਯਹ [واصِلیِہ] ਇਸ ਮਤ ਅਨੁਸਾਰ ਆਦਮੀ ਕਰਮ ਕਰਨ ਵਿੱਚ ਸ੍ਵਤੰਤ੍ਰ ਹੈ. ਖ਼ੁਦਾ ਦੀ ਕੇਵਲ ਜਾਤ ਹੈ. ਸਿਫ਼ਾਤ ਕੋਈ ਨਹੀਂ.#(੩) ਅ਼ਮਰੀਯਹ. [عمریِہ] ਇਹ ਫ਼ਿਰਕ਼ਾ ਅ਼ਮਰ ਬਿਨ ਅ਼ਬੀਦ ਨੇ ਕਾਇਮ ਕੀਤਾ.#(੪) ਹੁਜੈਲੀਯਹ [ہُزیلیِیہ] ਇਸ ਦਾ ਬਾਨੀ ਅਬੂ ਹੁਜੈਲ ਹੈ. ਇਸ ਫਿਰਕੇ ਦਾ ਨਿਸ਼ਚਾ ਹੈ ਕਿ ਮੌਤ ਦਾ ਵੇਲਾ ਖੁਦਾ ਵੱਲੋਂ ਹਰੇਕ ਦਾ ਖਾਸ ਨਿਯਤ ਕੀਤਾ ਗਿਆ ਹੈ.#(੫) ਨੱਜਾਮੀਯਹ [نضامیِہ] ਇਹ ਮਤ ਇਬਰਾਹੀਮ ਇਬਨ ਸੱਯਾਰ ਨਜਾਮ ਦਾ ਚਲਾਇਆ ਹੋਇਆ ਹੈ.#(੬) ਅਸਵਾਰੀਯਹ [اسواریِہ] ਇਹ ਮਤ ਅਬੂ ਅ਼ਲੀ. ਉਮਰ ਬਿਨ ਕ਼ਾਯਦ ਅਸਵਾਰੀ ਦਾ ਪੈਰੋ ਹੈ.#(੭) ਇਸਕਾਫ਼ੀਯਹ [اسکافیہ] ਅਬੂਜਾਫ਼ਰ ਮੁਹ਼ੰਮਦ ਇਬਨ ਅ਼ਬਦੁੱਲਾ ਇਸਕਾਫ਼ੀ ਦਾ ਚਲਾਇਆ ਮਤ. ਇਸ ਅਨੁਸਾਰ ਖੁਦਾ ਆ਼ਕ਼ਿਲ ਆਦਮੀ ਪੁਰ ਸਖਤੀ ਨਹੀਂ ਕਰਦਾ.#(੮) ਜਅ਼ਫ਼ਰੀਯਹ [جعفریِہ] ਇਸ ਦਾ ਮੁਖੀਆ ਜਅ਼ਫ਼ਰ ਬਿਨ ਮੁਬੱਸ਼ਿਰ ਹੈ. ਇਸ ਮਤ ਅਨੁਸਾਰ ਸ਼ਰਾਬ ਪੀਣ ਵਾਲੇ ਨੂੰ ਕੋਈ ਦੰਡ ਨਹੀਂ, ਪਰ ਚੋਰੀ ਕਰਨ ਤੋਂ ਈਮਾਨ ਜਾਂਦਾ ਰਹਿੰਦਾ ਹੈ.#(੯) ਬਿਸ਼ਰੀਯਹ [بِشریِہ] ਇਸ ਦਾ ਮੁਖੀਆ ਬਿਸ਼ਰ ਬਿਨ ਮੁਅ਼ਤਮਿਰ ਹੈ.#(੧੦) ਮਿਜ਼ਵਾਰੀਯਹ [مِزواریِہ] ਇਹ ਮਤ ਅਬੂ ਮੂਸਾ ਮਿਜ਼ਵਾਰ ਤੋਂ ਚੱਲਿਆ ਹੈ.#(੧੧) ਹਿਸ਼ਾਮੀਯਹ [هِشآمیِہ] ਇਹ ਫਿਰਕਾ ਹਿਸ਼ਾਮ ਬਿਨ ਅ਼ਮਰ ਤੋਂ ਚੱਲਿਆ ਹੈ. ਇਹ ਮਤ ਪੈਗੰਬਰਾਂ ਦੀਆਂ ਕਰਾਮਾਤਾਂ ਨਹੀਂ ਮੰਨਦਾ.#(੧੨) ਹ਼ਾਬਿੱਤ਼ੀਯਹ [حابِطیِه] ਅਹ਼ਮਦ ਬਿਨ ਹ਼ਾਬਿਤ਼ ਤੋਂ ਇਹ ਫ਼ਿਰਕ਼ਾ ਤੁਰਿਆ ਹੈ. ਇਹ ਈ਼ਸਾ ਨੂੰ ਖ਼ੁਦਾ ਦਾ ਬੇਟਾ ਈਸਾਈਆਂ ਵਾਂਙ ਮੰਨਦਾ ਹੈ.#(੧੩) ਹ਼ਦਿਸਯਹ [حدشیِه] ਇਹ ਮਤ ਫ਼ਜਲ ਹਦਸੀ ਤੋਂ ਹੈ. ਇਸ ਫ਼ਿਰਕੇ. ਦੇ ਲੋਕ ਆਵਾਗੌਣ ਮੰਨਦੇ ਹਨ.#(੧੪) ਸਾਲਿਹ਼ੀਯਹ [معمریِہ] ਇਹ ਫ਼ਿਰਕ਼ਾ ਸਾਲਿਹ਼ ਬਿਨ. ਉਮਰ ਦਾ ਪੈਰੋ ਹੈ. ਇਸ ਵਿੱਚ ਨੇਕ ਅਤੇ ਬਦ ਕਰਮਾਂ ਦੇ ਪੈਦਾ ਕਰਨੇ ਵਾਲਾ ਬੰਦੇ ਨੂੰ ਮੰਨਿਆ ਹੈ. ਖ਼ੁਦਾ ਦਾ ਇਸ ਨਾਲ ਕੋਈ ਸੰਬੰਧ ਨਹੀਂ.#(੧੫) ਮਅ਼ਮਰੀਯਹ ਮਅ਼ਮਰ ਬਿਨ ਅ਼ਬਾਦ ਸਲਮੀ ਦਾ ਚਲਾਇਆ ਮਤ, ਜੋ ਈਸ਼੍ਵਰ ਦੇ ਗੁਣ ਬੰਦੇ ਵਿੱਚ ਭੀ ਹੋਣੇ ਮੁਮਕਿਨ ਮੰਨਦਾ ਹੈ.#(੧੬) ਸਮਾਮੀਯਹ [شمامیِہ] ਸਮਾਮ ਬਿਨ ਅਸ਼ਰਸ ਨਮੀਰੀ ਦੇ ਪੈਰੋ. ਇਸ ਮਤ ਅਨੁਸਾਰ ਨਾਸ੍ਤਿਕ ਲੋਕਾਂ ਨੂੰ ਕ਼ਿਆਮਤ ਵੇਲੇ ਕੁਝ ਦੰਡ ਨਹੀਂ ਮਿਲੇਗਾ.#(੧੭) ਖ਼ੱਯਾਤ਼ੀਯਹ [خیّآطیه] ਅੱਬੁਲਹ਼ੁਸੈਨ ਬਿਨ ਅਬੀ. . ਉਮਰ ਖ਼ੱਯਾਤ਼ ਦਾ ਚਲਾਇਆ ਮਤ. ਇਸ ਅਨੁਸਾਰ ਬੰਦਾ ਕਰਮਾਂ ਦੇ ਕਰਨ ਵਿੱਚ ਸ੍ਵਤੰਤ੍ਰ ਹੈ.#(੧੮) ਜਾਹ਼ਿਜੀਯਹ. [جاحضیہ] ਅਬੂ. . ਉਮਰਾਨ ਜਾਹ਼ਿਜ ਦਾ ਚਲਾਇਆ ਮਤ, (ਜਿਸ ਦਾ ਦੇਹਾਂਤ ੨੫੫ ਹਿਜਰੀ ਵਿੱਚ ਹੋਇਆ ਹੈ).#(੧੯) ਕਅ਼ਬੀਯਹ [کعبیِہ] ਅੱਬੁਲ ਕ਼ਾਸਿਮ ਕਅ਼ਬੀ ਦਾ ਮਤ. ਇਸ ਅਨੁਸਾਰ ਅੱਲਾ ਨੂੰ ਕੋਈ ਸੰਕਲਪ ਨਹੀਂ ਫੁਰਦਾ, ਪਰ ਉਸ ਤੋਂ ਅਨੇਕ ਕਰਮ ਅਨਿੱਛਿਤ ਹੀ ਹੋ ਜਾਂਦੇ ਹਨ.#(੨੦) ਜਬਾਈਯਹ [جبائیِہ] ਅਬੂ ਅ਼ਲੀ ਮੁਹ਼ੰਮਦਬਿਨ ਬਿਨ ਅ਼ਬਦੁਲ ਵਹਾਬ ਜਬਾਈ ਦਾ, (ਜਿਸ ਦਾ ਦੇਹਾਂਤ ੩੦੩ ਹਿਜਰੀ ਵਿੱਚ ਹੋਇਆ ਹੈ) ਚਲਾਇਆ ਮਤ.#(੨੧) ਬੁਹੱਸ਼ਮੀਯਹ [بُہّصمیِہ] ਅਬੂ ਅ਼ਲੀ ਜਬਾਈ ਦੇ ਪੁਤ੍ਰ ਅਬੂ ਹਾਸ਼ਿਮ ਅ਼ਬਦੁਲ ਸਲਾਮ ਦਾ ਪੈਰੋ ਫ਼ਿਰਕ਼ਾ.#(ਅ) ਸ਼ੀਅ਼ਹ [شیعه] ਇਹ ਫ਼ਿਰਕ਼ਾ ਮੁਹ਼ੰਮਦ ਸਾਹਿਬ ਦਾ ਅਸਲ ਜਾਨਸ਼ੀਨ ਇਮਾਮ ਅਲੀ ਨੂੰ ਮੰਨਦਾ ਹੈ, ਬਾਕੀ ਇਮਾਮ ਆਪਣੇ ਆਪ ਬਣੇ ਆਗੂ ਹਨ. ਇਸ ਮਤ ਦਾ ਪ੍ਰਚਾਰਕ ਅ਼ਬਦੁੱਲਾ ਬਿਨ ਸਬਾ ਹੈ, ਜਿਸ ਦਾ ਵਿਸ਼੍ਵਾਸ ਸੀ ਕਿ ਹਜਰਤ ਅਲੀ ਮੋਏ ਨਹੀਂ, ਅਤੇ ਮੁਹ਼ੰਮਦ ਸਾਹਿਬ ਫੇਰ ਦੁਨੀਆਂ ਵਿੱਚ ਆਉਣਗੇ. ਸ਼ੀਅ਼ਹ ਮਤ ਦੇ ਅੱਗੇ ਅਨੇਕ ਭੇਦ ਹੋ ਗਏ ਹਨ-#(੨) ਕਾਮਲੀਯਹ [کاملیِہ] ਅਬੂ ਕਾਮਿਲ ਦੇ ਪੈਰੋ. ਇਹ ਮੁਹ਼ੰਮਦ ਸਾਹਿਬ ਦੇ ਤਿੰਨ ਯਾਰਾਂ ਨੂੰ ਕਾਫਿਰ ਮੰਨਦੇ ਹਨ. ਆਵਾਗੌਣ ਦੇ ਵਿਸ਼੍ਵਾਸੀ ਹਨ, ਅਤੇ ਪੈਗੰਬਰਾਂ ਵਿੱਚ ਖ਼ੁਦਾ ਦੀ ਰੂਹ ਜਾਣਦੇ ਹਨ.#(੩) ਮੁਗ਼ੀਰੀਯਹ [مُغیِریِہ] ਮੁਗ਼ੀਰਹ ਬਿਨ ਸਈ਼ਦ ਇਜਲੀ ਦਾ ਮਤ. ਇਹ ਲੋਕ ਅੱਲਾ ਨੂੰ ਹਿੰਦੂਆਂ ਦੇ ਵਿਸਨੁ ਵਾਙ ਇੱਕ ਖਾਸ ਮੂਰਤਿ ਵਾਲਾ ਮੰਨਦੇ ਹਨ.#(੪) ਬਨਾਨੀਯਹ [بنانیِہ] ਬਨਾਨ ਬਿਨ ਸਮਆ਼ਨ ਦੇ ਪੈਰੋ. ਇਹ ਅੱਲਾ ਅਤੇ ਅ਼ਲੀ ਵਿੱਚ ਭੇਦ ਨਹੀਂ ਮੰਨਦੇ.#(੫) ਜਨਾਹ਼ੀਯਹ [جناحیِہ] ਅ਼ਬਦੁੱਲਾ ਬਿਨ ਮੁਆ਼ਵੀਯਹ ਦੇ, (ਜੋ ਆਪਣੇ ਵਿੱਚ ਖ਼ੁਦਾ ਦੀ ਰੂਹ ਮੰਨਦਾ ਸੀ) ਪੈਰੋ. ਇਹ ਲੋਕ ਕ਼ਿਆਮਤ ਨਹੀਂ ਮੰਨਦੇ.#(੬) ਮਨਸੂਰੀਯਹ [منصریِہ] ਅਬੂ ਮਨਸੂਰ ਇ਼ਜਲੀ ਦਾ ਚਲਾਇਆ ਮਤ.#(੭) ਖ਼ੱਤ਼ਾਬੀਯਹ [خّطابیِہ] ਅ਼ਬਦੁਲ ਖ਼ੱਤ਼ਾਬ ਦੇ ਵਿਸ਼੍ਵਾਸੀ ਲੋਕ, ਜੋ ਹਜਰਤ ਅਲੀ ਦੀ ਔਲਾਦ ਵਿੱਚ ਨਬੀਆਂ ਦਾ ਸਿਲਸਿਲਾ ਮੰਨਦੇ ਹਨ.#(੮) ਕੈਸਾਨੀਯਹ [کیسانیِہ] ਕੈਸਾਨ ਹਜਰਤ ਅਲੀ ਦਾ ਗੁਲਾਮ ਸੀ, ਉਸ ਨੇ ਆਪਣੇ ਮਤ ਦੀ ਨਿਉਂ ਹਿਜਰੀ ਸਨ ੬੪ ਵਿੱਚ ਰੱਖੀ.#(੯) ਮੁਖ਼ਤਾਰਿਯਹ [مُختاریِہ] ਮੁਖ਼ਤਾਰ ਬਿਨ ਅਬੂ ਅ਼ਬੈਦੁੱਲਾ, ਜਿਸ ਨੇ ਸਨ ੬੬ ਹਿਜਰੀ ਵਿੱਚ ਇਮਾਮ ਹੁਸੈਨ ਦਾ ਬਦਲਾ ਲੈਣ ਲਈ ਘੋਰ ਯੁੱਧ ਕੀਤਾ ਅਤੇ ਹੁਸੈਨ ਦੇ ਕਾਤਿਲਾਂ ਨੂੰ ਮਾਰਿਆ, ਅਤੇ ਮੁਹੱਰਮ ਵਿੱਚ ਤਾਜੀਆ (ਤਅ਼ਜ਼ੀਯਹ) ਕੱਢਣ ਦੀ ਰਸਮ ਥਾਪੀ, ਉਸ ਦਾ ਚਲਾਇਆ ਮਤ.#(੧੦) ਕੁਰੈਬੀਯਹ [کُریبیِہ] ਅਬੂ ਕੁਰੈਬ ਜਰੀਰ ਦੇ ਚੇਲੇ.#(੧੧) ਇਸਹ਼ਾਕ਼ੀਯਹ [اسحاقِ اِسحاقیہ] ਇਸਹ਼ਾਕ਼ ਬਿਨ. ਉਮਰ ਦੇ ਪੈਰੋ.#(੧੨) ਹ਼ਰਬੀਯਹ [حرویِہ] ਅ਼ਬਦੁੱਲਾ ਬਿਨ ਹ਼ਰਬ ਦਾ ਚਲਾਇਆ ਮਤ.#(੧੩) ਇਸਮਾਈ਼ਲੀਯਹ [اِسماعیِلیِہ] ਇਮਾਮ ਜਅ਼ਫਰ ਸਾਦਿਕ਼ ਦੇ ਚੇਲਿਆਂ ਦਾ ਮਤ.#(੧੪) ਕ਼ਿਰਾਮਤ਼ਹ [قِرامطہ] ਹ਼ਮਦਾਨ ਕ਼ਿਰਮਤ਼ ਦਾ ਥਾਪਿਆ ਮਤ, ਜੋ ੨੬੪ ਸਨ ਹਿਜਰੀ ਵਿੱਚ ਕਾਇਮ ਹੋਇਆ.#(੧੫) ਮੂਸੂਵੀਯਹ [موُسوُویِہ] ਇਮਾਮ ਮੂਸਾ ਕਾਜਿਮ ਦਾ ਚਲਾਇਆ ਫਿਰਕਾ.#(੧੬) ਮਹਦਵੀਯਹ [مہدویِہ] . ਉਬੈਦੁੱਲਾ ਦਾ, ਜੋ ਆਪਣੇ ਤਾਈਂ ਇਮਾਮ ਮਹਦੀ ਪ੍ਰਗਟ ਕਰਦਾ ਸੀ, ਚਲਾਇਆ ਮਤ.#(੧੭) ਜ਼ੈਦੀਯਹ [ذیدیِہ] ਇਮਾਮ ਹੁਸੈਨ ਦੇ ਪੋਤੇ ਜ਼ੈਦ ਨੂੰ ਆਪਣਾ ਇਮਾਮ ਮੰਨਣ ਵਾਲੇ. ਜ਼ੈਦ ਸਨ ੧੨੧ ਹਿਜਰੀ ਵਿੱਚ ਖ਼ਲੀਫ਼ਾ ਹਸ਼ਾਮ ਨਾਲ ਲੜਕੇ ਸ਼ਹੀਦ ਹੋਇਆ ਸੀ.#(੧੮) ਇਸ਼ਨਾਅ਼ਸ਼ਰੀਯਹ [اِشناعشریِہ] ਇਸ ਫਿਰਕੇ ਦਾ ਦੂਜਾ ਨਾਉਂ ਇਮਾਮੀਯਹ ਹੈ. ਇਸ ਮਤ ਦੇ ਲੋਕ ਸਭ ਤੋਂ ਆਖਿਰੀ ਇਮਾਮ, ਮੁਹ਼ੰਮਦ ਮਹਦੀ ਨੂੰ ਮੰਨਦੇ ਹਨ, ਜੋ ੨੫੫ ਹਿਜਰੀ ਵਿੱਚ ਪੈਦਾ ਹੋਇਆ ਸੀ. ਇਸ ਮਤ ਦਾ ਯਕ਼ੀਨ ਹੈ ਕਿ ਮਹਦੀ ਅਜੇ ਭੀ ਜਿਉਂਦਾ ਹੈ, ਪਰ ਗੁਪਤ ਹੈ, ਅਤੇ ਕ਼ਿਆਮਤ ਵੇਲੇ ਪ੍ਰਗਟ ਹੋਵੇਗਾ.#(੧੯) ਹ਼ਸਨੀਯਹ [حسنیِہ] ਇਹ ਫ਼ਿਰਕ਼ਾ ਸਨ ੧੯੫ ਹਿਜਰੀ ਵਿੱਚ ਕ਼ਾਇਮ ਹੋਇਆ ਹੈ.#(੨੦) ਨੁਅ਼ਮਾਨੀਯਹ [نُعمانیِہ] ਮੁਹ਼ੰਮਦ ਬਿਨ ਅ਼ਲੀ ਬਿਨ ਨੁਅ਼ਮਾਨ ਦੇ ਪੈਰੋ ਲੋਕ. ਸੁੰਨੀ ਇਸ ਫਿਰਕੇ ਨੂੰ ਸ਼ੈਤ਼ਾਨੀਯਹ ਭੀ ਆਖਦੇ ਹਨ. ਇਹ ਮਤ ਸਨ ੧੧੩ ਹਿਜਰੀ ਵਿੱਚ ਕ਼ਾਇਮ ਹੋਇਆ ਹੈ.#(੨੧) ਬਦਾਈਯਹ [بدائیِہ] ਬਦ ਦਾ ਅਰਥ ਹੈ ਨਵੀਂ ਗੱਲ ਦਾ ਮਾਲੂਮ ਹੋਣਾ. ਇਹ ਮਤ ਨਵੀਂ ਕਾਢ ਦਾ ਪ੍ਰੇਮੀ ਹੈ. ਇਸ ਦਾ ਨਿਸ਼ਚਾ ਹੈ ਕਿ ਖ਼ੁਦਾ ਭੀ ਨਵੀਂ ਬਾਤ ਮਾਲੂਮ ਕਰਕੇ ਪਿਛਲੀ ਤੇ ਪਸ਼੍ਚਾਤਾਪ ਕਰ ਸਕਦਾ ਹੈ.#(੨੨) ਹ਼ਕਮੀਯਹ [حکمیِہ] ਹਸ਼ਾਮ ਬਿਨ ਹੁਕਮ ਕਿੰਦੀ ਦਾ ਅਨੁਗਾਮੀ (ਪੈਰੋ) ਪੰਥ. ਇਸ ਮਤ ਦੇ ਲੋਕ ਖੁਦਾ ਨੂੰ ਚਾਂਦੀ ਜੇਹਾ ਉੱਜਲ ਮੂਰਤਿਧਾਰੀ ਮੰਨਦੇ ਹਨ.#(੨੩) ਮੁਕ਼ੰਨਈ਼ਯਹ [مُقننعیِہ] ਇਹ ਫ਼ਿਰਕ਼ਾ ਇਬਨ ਮੁਕ਼ੱਨਅ਼ ਤੋਂ ਸਨ ੨੭੮ ਹਿਜਰੀ ਵਿੱਚ ਚੱਲਿਆ ਹੈ. ਇਹ ਲੋਕ ਆਪਣੇ ਪੇਸ਼ਵਾ ਨੂੰ ਖ਼ੁਦਾ ਦਾ ਰੂਪ ਜਾਣਦੇ ਹਨ.#(੨੪) ਨਸੀਰੀਯਹ [نصیِریِہ] ਮੁਹ਼ੰਮਦ ਬਿਨ ਨਸੀਰ ਫ਼ਹਰੀ ਦੀ ਪੈਰੋ ਜਮਾਤ, ਜੋ ਹਜਰਤ ਅਲੀ ਦੇ ਜਿਸਮ ਵਿੱਚ ਖ਼ੁਦਾ ਨੂੰ ਦਾਖਿਲ ਮੰਨਦੀ ਹੈ.#(ੲ) ਖ਼ਵਾਰਿਜ [خوارِج] ਇਸ ਫ਼ਿਰਕੇ. ਦਾ ਨਾਉਂ ਖ਼ਾਰਜੀਯਹ, ਨਵਾਸਿਵ ਅਤੇ ਨਾਸਿਬੀਯਹ ਭੀ ਹੈ. ਜਿਸ ਵੇਲੇ ਹਜਰਤ ਅਲੀ ਅਮੀਰ ਮਆ਼ਵੀਯਹ ਨਾਲ ਜੰਗ ਕਰ ਰਹੇ ਸਨ, ਉਸ ਵੇਲੇ ਕੁਝ ਲੋਗ ਉਨ੍ਹਾਂ ਤੋਂ ਵੱਖ ਹੋ ਗਏ, ਜਿਨ੍ਹਾਂ ਤੋਂ ਇਹ ਫਿਰਕਾ ਕਾਇਮ ਹੋਇਆ. ਇਸ ਦੀਆਂ ਅੱਗੇ ਕਈ ਹੋਰ ਸ਼ਾਖਾਂ ਹੋ ਗਈਆਂ.#(੨) ਮੁਹ਼ੱਕਿਮਹ [مُحّکِمہ] ਅ਼ਬਦੁੱਲਾ ਬਿਨ ਵਾਹਬ ਦਾ ਚਲਾਇਆ ਮਤ. ਇਹ ਇਮਾਮ ਦਾ ਕੇਵਲ. ਕੁਰੈਸ਼ ਵੰਸ਼ ਵਿੱਚ ਹੋਣਾ ਜਰੂਰੀ ਨਹੀਂ ਮੰਨਦਾ. ਇਸ ਮਤ ਅਨੁਸਾਰ ਗੁਨਾਹਾਂ ਨਾਲ ਆਦਮੀ ਪਤਿਤ ਹੀ ਨਹੀਂ ਹੁੰਦਾ, ਕਾਫ਼ਿਰ ਹੋ ਜਾਂਦਾ ਹੈ.#(੩) ਬੈਹਸੀਯਹ [بیہسیِہ] ਬੈਹਸ ਬਿਨ ਹੈਸਮ ਦਾ ਪੈਰੋ ਫਿਰਕਾ.#(੪) ਅਜ਼ਾਰਕ਼ਹ [ازارقہ] ਰਬੀ ਰਾਸ਼ਿਦ ਨਾਫ਼ਿਰ ਬਿਨ ਅਜ਼ਰਕ ਦੇ ਪੈਰੋ ਲੋਗ. ਇਹ ਹਜਰਤ ਅ਼ਲੀ ਨੂੰ ਕਾਫਿਰ ਸਮਝਦੇ ਹਨ.#(੫) ਨਜਦਾਤ [نجدات] ਨਜਦਾ ਬਿਨ ਆ਼ਮਿਰ ਦਾ ਪੈਰੋ ਮਤ.#(੬) ਅਸਫ਼ਰੀਯਹ [اصفریِہ] ਜ਼ਿਆਦ ਬਿਨ ਅਸਫ਼ਰ ਦਾ ਚਲਾਇਆ ਮਤ.#(੭) ਅਬਾਜੀਯਹ [اباضیِہ] ਅ਼ਬਦੁੱਲਾ ਬਿਨ ਅਬਾਜ ਤੋਂ ਚੱਲਿਆ ਫ਼ਿਰਕ਼ਾ.#(ਸ) ਮੁਰਜੀਯਹ [مُرجیِہ] ਹ਼ੱਸਾਨ ਬਿਨ ਬਲਾਲ ਮੁਜ਼ਨੀ ਦਾ ਮਤ. ਇਸ ਦਾ ਨਿਸ਼ਚਾ ਹੈ ਕਿ ਜੋ ਖ਼ੁਦਾ ਅਤੇ ਰਸੂਲ ਤੇ ਭਰੋਸਾ ਕਰਦਾ ਹੈ ਉਸ ਤੋਂ ਕਿਸੇ ਤਰਾਂ ਦੀ ਖ਼ੁਦਾ ਵੱਲੋਂ ਪੁਛ ਗਿੱਛ ਨਹੀਂ ਹੋਊ. ਇਸ ਫ਼ਿਰਕ਼ੇ ਦੇ ਅੱਗੇ ਭੇਦ ਹਨ-#(੨) ਯੂਨਸੀਯਹ [زوُنشیِہ] ਯੂਨਸ ਬਿਨ. ਉਮਰ ਨਮੀਰੀ ਦੇ ਪੈਰੋ ਲੋਕ.#(੩). ਉਬੈਦੀਯਹ [عُبیدیِہ] . ਉਬੈਦ ਮੁਕੱਜਿਬ ਦੇ ਪੈਰੋ. ਇਹ ਖ਼ੁਦਾ ਨੂੰ ਆਦਮੀ ਦੀ ਸੂਰਤ ਦਾ ਸਮਝਦੇ ਹਨ.#(੪) ਗ਼ੱਸਾਨੀਯਹ [غسّآنیِہ] ਗ਼ੱਸਾਨ ਬਿਨ ਇਮਾਨ ਕੂਫ਼ੀ ਦੇ ਚੇਲੇ. ਇਹ ਹਜਰਤ ਈਸਾ ਨੂੰ ਪੈਗੰਬਰ ਨਹੀਂ ਮੰਨਦੇ.#(੫) ਸੌਬਾਨੀਯਹ [ثوَبانیِہ] ਸੌਬਾਨ ਦੇ ਪੈਰੋ.#(੬) ਸੌਮਨੀਯਹ [ثمنیِہ] ਅਬੂ ਮਆ਼ਜ ਸੌਮਨੀ ਦੇ ਪੈਰੋ#(੭) ਮੁਰੈਸੀਯਹ [مُراسیِہ] ਬਿਸ਼ਰ ਬਿਨ ਗ਼ਿਆਸ ਮੁਰੈਸੀ ਦੇ ਚੇਲੇ.#(੮) ਗ਼ੀਲਾਨੀਯਹ [غیِلانیِہ] ਮਰਵਾਨ ਬਿਨ ਗ਼ੀਲਾਨ ਦਾ ਪੈਰੋ ਪੰਥ.#(੯) ਸ਼ਬੀਬੀਯਹ [شبیِبیِہ] ਮੁਹ਼ੰਮਦ ਬਿਨ ਸ਼ਬੀਬ ਦਾ ਮਤ.#(੧੦) ਸ਼ਿਮਰੀਯਹ [شِمریِہ] ਅਬੂ ਸ਼ਿਮਰ ਦਾ ਚਲਾਇਆ ਫ਼ਿਰਕ਼ਾ.#(ਹ) ਨੱਜਾਰੀਯਹ [نجاّریِہ] ਹ਼ਸੈਨ ਬਿਨ ਮੁਹ਼ੰਮਦ ਬਿਨ ਅ਼ਬੁਦੁੱਲਾ ਨੱਜਾਰ ਦਾ ਚਲਾਇਆ ਮਤ. ਇਸ ਫਿਰਕੇ ਦੇ ਖਲਾਫ਼ਤ ਸੰਬੰਧੀ ਨਿਯਮ ਸੁੰਨੀਆਂ ਨਾਲ ਮਿਲਦੇ ਹਨ. ਇਸ ਦੇ ਭੇਦ ਹਨ-#(੨) ਬਰਗ਼ੂਸੀਯਹ [برغوُثیِہ] ਮੁਹ਼ੰਮਦ ਬਿਨ ਈ਼ਸਾ ਬਰਗ਼ੂਸ ਦੇ ਪੈਰੋ ਲੋਕ.#(੩) ਜ਼ਅ਼ਫ਼ਰਾਨੀਯਹ [جعفرانیِہ] ਇਸ ਫ਼ਿਰਕੇ ਦੇ ਮਤ ਅਨੁਸਾਰ ਖ਼ੁਦਾ ਦੀ ਕਲਾਮ ਖ਼ੁਦਾ ਦੀ ਜਾਤ ਤੋਂ ਵੱਖਰੀ ਹੈ.#(੪) ਮੁਸਤਦਰਿਕਹ [مُسدرِکہ] ਇਹ ਲੋਕ ਭੀ ਖ਼ੁਦਾ ਦੀ ਕਲਾਮ ਨੂੰ ਪੈਦਾ ਹੋਈ ਮੰਨਦੇ ਹਨ. ਹਿੰਦੂਆਂ ਦੇ ਵੇਦਾਂ ਵਾਂਙ ਨਿੱਤ ਨਹੀਂ ਜਾਣਦੇ.#(ਕ) ਜਬਰੀਯਹ [زبریِہ] ਇਹ ਫਿਰਕਾ ਮੰਨਦਾ ਹੈ ਕਿ ਸ਼ੁਭ ਅਸ਼ੁਭ ਕਰਨ ਵਿੱਚ ਪੁਰਖ ਬੇਵਸ਼ ਹੈ. ਸਭ ਪ੍ਰੇਰਣਾ ਖੁਦਾ ਵੱਲੋਂ ਹੁੰਦੀ ਹੈ. ਇਸ ਦੇ ਭੇਦ ਹਨ-#(੨) ਜਹਮੀਯਹ [جہمیِہ] ਜਹਮ ਬਿਨ ਸਫ਼ਵਾਨ ਦੇ ਪੈਰੋ ਲੋਕ.#(੩) ਬਕਰੀਯਹ [بکریِہ] ਬਕਰ ਬਿਨ ਉਖ਼ਤ ਦਾ ਮਤ. ਇਸ ਫ਼ਿਰਕੇ ਦੇ ਲੋਕ ਗਠਾ ਅਤੇ ਲਸਨ ਖਾਣਾ ਹਰਾਮ ਜਾਣਦੇ ਹਨ.#(੪) ਜ਼ਿਰਾਰੀਯਹ [ضِراریِہ] ਜਰਾਰ ਬਿਨ. ਉਮਰ ਦੇ ਅਨੁਗਾਮੀ (ਪੈਰੋ). ਇਹ ਮੰਨਦੇ ਹਨ ਕਿ ਕ਼ਿਆਮਤ ਦੇ ਦਿਨ ਖੁਦਾ ਦਾ ਦੀਦਾਰ ਹੋਵੇਗਾ, ਪਰੰਤੂ ਇਨ੍ਹਾਂ ਅੱਖਾਂ ਨਾਲ ਨਹੀਂ, ਉਹ ਹੋਰ ਨੇਤ੍ਰ ਹੋਣਗੇ.#(ਖ) ਕ਼ਦਰੀਯਹ [قدریِہ] ਮਅ਼ਬਿਦ ਬਿਨ ਖ਼ਾਲਾ ਜਹਨੀ ਦਾ ਚਲਾਇਆ ਮਤ. ਇਸ ਦਾ ਨਿਸ਼ਚਾ ਹੈ ਕਿ ਸ਼ੁਭ ਅਸ਼ੁਭ ਕਰਮ ਜੀਵ ਆਪ ਕਰਦਾ ਹੈ, ਖ਼ੁਦਾ ਦਾ ਇਸ ਵਿੱਚ ਕੋਈ ਦਖ਼ਲ ਨਹੀਂ. ਮਅ਼ਬਿਦ ਨੇ ਆਪਣੇ ਮਤ ਦਾ ਬਸਰੇ ਵਿੱਚ ਬਹੁਤ ਪ੍ਰਚਾਰ ਕੀਤਾ, ਅਤੇ ਸਨ ੮੦ ਹਿਜਰੀ ਵਿੱਚ ਉਸ ਥਾਂ ਦੇ ਗਵਰਨਰ ਨੇ ਇਸ ਨੂੰ ਸਲੀਬ ਤੇ ਚੜ੍ਹਾਕੇ ਮਾਰਿਆ.#(ਗ) ਮੁਸ਼ੱਬੀਹਃ [مُشّبیِہ] ਇਹ ਫ਼ਿਰਕ਼ਾ ਆਦਮੀ ਸਮਾਨ ਦੇਖਣ, ਬੋਲਣ, ਸੁਣਨ ਵਾਲਾ ਖ਼ੁਦਾ ਨੂੰ ਜਾਣਦਾ ਹੈ. ਆਦਮੀ ਦੀ ਮੁਸ਼ਾਹਬਤ ਖ਼ੁਦਾ ਨੂੰ ਦੇਣ ਕਾਰਣ ਇਹ ਨਾਉਂ ਹੋਇਆ ਹੈ.
ਸੰ. श्लोक- ਸ਼੍ਲੋਕ. ਸੰਗ੍ਯਾ- ਪਦ੍ਯ. ਛੰਦ। ੨. ਵਾਕ੍ਯ. ਪਦ. "ਅਰਥ ਬਿਨ ਇਸਲੋਕ." (ਪ੍ਰਿਥੁਰਾਜ) ੩. ਕ੍ਰਿ. ਵਿ- ਇਸ ਲੋਕ ਵਿੱਚ. ਇੱਥੇ.
ਦੇਖੋ, ਏਸ਼੍ਵਰਯ.
nan
ਅ਼. [اشارہ اشرت] ਸੰਗ੍ਯਾ- ਸੈਨ. ਸੰਨਤ. ਸੈਣਤ। ੨. ਸੰਖੇਪ ਕਥਨ.
ਦੇਖੋ, ਇਸ. "ਇਸੁ ਧਰਤੀ ਮਹਿ ਤੇਰੀ ਸਿਕਦਾਰੀ." (ਆਸਾ ਮਃ ੫)