ਦੇਖੋ, ਸਪਤਦੀਪ.
ਸੰਗ੍ਯਾ- ਸ਼ਤ (ਸੌ) ਧਾਰਾ ਕਰਕੇ ਵਹਿਣ ਵਾਲਾ ਦਰਿਆ. ਸ਼ਤਦ੍ਰੁ. ਸਤਲੁਜ. ਪੁਰਾਣਕਥਾ ਹੈ ਕਿ ਵਸਿਸ੍ਠ ਰਿਖੀ ਪੁਤ੍ਰਾਂ ਦੇ ਸ਼ੋਕ ਨਾਲ ਇਸ ਵਿੱਚ ਡੁੱਬਕੇ ਮਰਨ ਲੱਗਾ ਸੀ. ਦਰਿਆ ਨੇ ਆਪਣੇ ਪ੍ਰਵਾਹ ਨੂੰ ਸੌ ਥਾਂ ਕਰਕੇ ਡੁੱਬਣੋ ਬਚਾ ਲੀਤਾ. ਇਹ ਦਰਿਆ ਤਿੱਬਤ ਦੇ ਪ੍ਰਸਿੱਧ ਤਾਲ ਮਾਨਸਰੋਵਰ ਦੇ ਪਾਸ ਦੇ ਤਾਲ ਰਾਵਣਰ੍ਹਦ ਵਿੱਚੋਂ ਨਿਕਲਕੇ ਕੁੱਲੂ ਮੰਡੀ ਬਿਲਾਸਪੁਰ ਆਨੰਦਪੁਰ ਰੋਪੜ ਫਿਰੋਜਪੁਰ ਆਦਿਕ ਥਾਈਂ ੯੦੦ ਮੀਲ ਵਹਿੰਦਾ ਹੋਇਆ ਮੁਜੱਫਰਗੜ੍ਹ ਜਿਲੇ ਵਿੱਚ ਸਿੰਧ ਨਾਲ ਜਾ ਮਿਲਦਾ ਹੈ. "ਨੇਤ੍ਰਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਰਾਮਾਵ)#ਮਹਾਰਾਜ ਰਣਜੀਤ ਸਿੰਘ ਅਤੇ ਅੰਗ੍ਰੇਜਾਂ ਦੇ ਰਾਜ ਦੀ ਹੱਦ ਸਤਲੁਜ ਸੀ. ਸਨ ੧੮੮੨ ਵਿੱਚ ਇਸ ਦਰਿਆ ਤੋਂ ਲਾਰਡ ਰਿਪਨ ਦੀ ਅਮਲਦਾਰੀ ਵਿੱਚ ਰੋਪੜ ਦੇ ਮੁਕਾਮੋਂ ਭਾਰੀ ਨਹਿਰ ਖੋਲ੍ਹੀ ਗਈ ਹੈ, ਜੋ ਮਾਲਵੇ ਨੂੰ ਸੈਰਾਬ ਕਰਦੀ ਹੈ. ਇਸ ਨਹਿਰ ਤੇ ਦੋ ਕ੍ਰੋੜ ਅੱਠਤਰ ਲੱਖ ਰੁਪਯਾ ਅੰਗ੍ਰੇਜੀ ਸਰਕਾਰ ਦਾ ਅਤੇ ਇੱਕ ਕਰੋੜ ਉਣੱਤੀ ਲੱਖ ਸਿੱਖ ਰਿਆਸਤਾਂ ਦਾ ਖਰਚ ਹੋਇਆ ਹੈ.
ਸੰਗ੍ਯਾ- ਸ਼ਤਦ੍ਰਵ ਜਿਸ ਪਹਾੜ ਵਿੱਚੋਂ ਨਿਕਲਿਆ ਹੈ ਅਰਥਾਤ ਤਿੱਬਤ ਦੀ ਪਹਾੜਧਾਰਾ। ੨. ਤਿੱਬਤ ਦੇ ਪਹਾੜਾਂ ਵਿੱਚ ਰਹਿਣ ਵਾਲੇ ਲੋਕ. ਤਿੱਬਤੀ. "ਸਤਦ੍ਰਵਾਦ੍ਰਿ ਅਤਿ ਦ੍ਰਿੜ ਪਗ ਰੋਪੇ." (ਚਰਿਤ੍ਰ ੫੨)
ਸੰ. शतद्रु ਸੰਗ੍ਯਾ- ਸੌ ਧਾਰਾ ਹੋ ਕੇ ਵਹਿਣ ਵਾਲਾ ਦਰਿਆ. ਸਤਲੁਜ. ਦੇਖੋ, ਸਤਦ੍ਰਵ.
ਸੰਗ੍ਯਾ- शतधन्वन ਸੰਗ੍ਯਾ- ਸੌ ਧਨੁਖ ਰੱਖਣ ਵਾਲਾ ਇੱਕ ਯਾਦਵ, ਜੋ ਹ੍ਰਿਦਕ ਦਾ ਪੁਤ੍ਰ ਸੀ. ਇਸ ਨੇ ਕ੍ਰਿਸਨ ਜੀ ਦੇ ਸਹੁਰੇ ਸਤ੍ਰਾਜਿਤ ਨੂੰ ਮਾਰਿਆ ਸੀ, ਇਸ ਕਰਕੇ ਕ੍ਰਿਸਨ ਜੀ ਨੇ ਚਕ੍ਰ ਨਾਲ ਸਤਧਨ੍ਵਾ ਦਾ ਸਿਰ ਵੱਢ ਦਿੱਤਾ. ਦੇਖੋ, ਸਤਧੰਨਾ ਅਤੇ ਧਨਸੱਤ. ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੫੭ ਵੇਂ ਅਧ੍ਯਾਯ ਵਿੱਚ ਆਈ ਹੈ.
nan
ਸੰਗ੍ਯਾ- ਸਦ ਧਰਮ. ਸਿੱਖਧਰਮ. ਖ਼ਾਲਸਾ ਧਰਮ। ੨. ਵਿ- ਉੱਤਮ ਧਰਮ. ਸ਼ੁਭ ਕਰਮ, ਜੋ ਧਾਰਣ ਯੋਗ੍ਯ ਹੋਣ.
ਸੰ. शतधा. ਵਿ- ਸੌ ਪ੍ਰਕਾਰ ਸੇ. ਸੌ ਤਰਾਂ ਨਾਲ। ੨. ਸੌ ਭਾਗਾਂ (ਹਿੱਸਿਆਂ) ਵਿੱਚ. "ਦੁਧਾ ਕਰਕੈ ਸਤਧਾ ਕਰਡਾਰੀ." (ਕ੍ਰਿਸਨਾਵ)
ਸੰਗ੍ਯਾ- ਸ਼ਤਦ੍ਰਵ। ੨. ਪਹਾੜਾਂ ਦੀਆਂ ਸਪਤਧਾਰਾ. ਦੇਖੋ, ਕੁਲਪਰਬਤ.
ਦੇਖੋ, ਸਪਤਧਾਰਾ.
ਦੇਖੋ, ਸਤਧਨ੍ਵਾ. "ਸਤਧੰਨਾ ਭੀ ਸੰਗ ਚਲਾਯੋ." (ਕ੍ਰਿਸਨਾਵ)
ਦੇਖੋ, ਸ੍ਤਨ ਅਤੇ ਥਣ.; ਦੇਖੋ, ਅਸਤਨ ੧.