ਈ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ई. ਧਾ- ਜਾਣਾ. ਫੈਲਨਾ. ਇੱਛਾ ਕਰਨਾ. ਖਾਣਾ ਸਿੱਟਣਾ. ਭੇਜਣਾ. ਪ੍ਰੇਰਨਾ। ੨. ਪ੍ਰਤ੍ਯ- ਇਸ ਨੂੰ ਕਿਤਨੇਕ ਵਿਸ਼ੇਸਣਾਂ ਦੇ ਅੰਤ ਲਾਕੇ ਸੰਗ੍ਯਾ ਬਣਾਈ ਜਾਂਦੀ ਹੈ, ਜਿਵੇਂ ਸੁਰਖ਼ ਤੋਂ ਸੁਰਖ਼ੀ, ਸ੍ਯਾਹ ਤੋਂ ਸ੍ਯਾਹੀ ਆਦਿਕ. ਅਤੇ ਅਨੇਕ ਸ਼ਬਦ ਇਸ੍ਤੀਲਿੰਗ ਬਣਾਈਦੇ ਹਨ, ਜੈਸੇ- ਸੋਟਾ ਤੋਂ ਸੋਟੀ, ਘੋੜੇ ਤੋ ਘੋੜੀ ਆਦਿਕ। ੩. ਸੰਗ੍ਯਾ- ਲਕ੍ਸ਼੍‍ਮੀ। ੪. ਸਰਸ੍ਵਤੀ. "ਗੁਰ ਪਾਰਬਤੀ ਮਾ ਈ." (ਜਪੁ) ਗੁਰੁ ਹੀ ਦੁਰਗਾ, ਮਾ (ਲੱਛਮੀ) ਅਤੇ ਈ (ਸਰਸ੍ਵਤੀ) ਹੈ। ੫. ਸਰਵ- ਇਹ. ਯਹ। ੬. ਵ੍ਯ- ਪੁਸ੍ਟਿ ਕਰਨ ਵਾਲਾ ਸ਼ਬਦ. ਨਿਸ਼ਚੇ ਹੀ. "ਕਰਮ ਧਰਮ ਸਗਲਾ ਈ ਖੋਵੈ." (ਧਨਾ ਮਃ ੫) ੭. ਦੂਸਰੇ ਕਾਰਕ ਦਾ ਭੀ ਇਸ ਤੋਂ ਅਰਥ ਪ੍ਰਗਟ ਹੁੰਦਾ ਹੈ, ਜਿਵੇਂ- "ਸਿਖੀ ਅਤੈ ਸੰਗਤੀ ਪਾਰਬ੍ਰਹਮ ਕਰਿ ਨਮਸਕਾਰਿਆ." (ਰਾਮ ਵਾਰ ੩) ਸਿੱਖ ਸੰਗਤਾਂ ਨੇ ਪਾਰਬ੍ਰਹਮ ਕਰਕੇ (ਜਾਣਕੇ) ਨਮਸਕਾਰਿਆ। ੮. ਦੇਖੋ, ਈਂ.


ਸੰ. ਈਸ਼. ਸੰਗ੍ਯਾ- ਸ੍ਵਾਮੀ. ਮਾਲਿਕ। ੨. ਕਰਤਾਰ. ਜਗਤਨਾਥ. "ਤਉ ਗੁਣ ਈਸ ਬਰਨ ਨਹੀ ਸਾਕਉ." (ਨਟ ਅਃ ਮਃ ੪) ੩. ਰਾਜਾ। ੪. ਰੁਦ੍ਰ. ਸ਼ਿਵ। ੫. ਵਿਸਨੁ. "ਈਸ ਮਹੇਸਰੁ ਦੇਵ ਤਿਨ੍ਹੀ ਅੰਤੁ ਨ ਪਾਇਆ." (ਵਾਰ ਮਲਾ ਮਃ ੧) ੬. ਸੰ. ईश्. ਧਾ- ਅਧਿਕਾਰ ਹੋਣਾ. ਸ਼ਕਤਿ ਦਾ ਹੋਣਾ। ੭. ਸੰ. ईष. ਧਾ- ਮਾਰਨਾ. ਜਾਣਾ. ਦੇਖਣਾ. ਚੁਗਣਾ। ੮. ਡਿੰਗ. ਈਸ. ਹਲ ਦੀ ਲੀਕ. ਓਰਾ. ਸਿਆੜ.


East India Company. ਇਸ ਨਾਉਂ ਦੀਆਂ ਕਈ ਕੰਪਨੀਆਂ ਪੂਰਬੀ ਅਤੇ ਦੱਖਣੀ ਏਸ਼ੀਆ ਵਿੱਚ ਹੋਈਆਂ ਹਨ, ਜਿਨ੍ਹਾਂ ਵਿੱਚੋਂ ਫ੍ਰਾਂਸ ਅਤੇ ਇੰਗਲੈਂਡ ਦੀਆਂ ਬਹੁਤ ਮਸ਼ਹੂਰ ਹਨ.#ਫ੍ਰਾਂਸ ਦੀ ਪਹਿਲੀ ਕੰਪਨੀ ਸਨ ੧੬੦੪ ਵਿੱਚ ਬਣੀ, ਅਤੇ ਇੰਗਲਿਸ਼ ਈਸਟ ਇੰਡੀਆ ਕੰਪਨੀ ੩੧ ਦਿਸੰਬਰ ਸਨ ੧੬੦੦ ਨੂੰ ੭੨੦੦੦ ਪੌਂਡ ਦੀ ਪੂੰਜੀ ਨਾਲ ਕਾਇਮ ਹੋਈ. ਇਸ ਕੰਪਨੀ ਨੂੰ ਹਿੰਦੁਸਤਾਨ ਚੀਨ ਆਦਿ ਪੂਰਬੀ ਦੇਸਾਂ ਨਾਲ ਵਪਾਰ ਕਰਨ ਦਾ ਅਧਿਕਾਰ ਸੀ. ਸਨ ੧੬੧੦- ੧੧ ਵਿੱਚ ਕਪਤਾਨ ਹਿੱਪਨ ਨੇ ਹਿੰਦੁਸਤਾਨ ਵਿੱਚ ਪਹਿਲੀ ਕੋਠੀ ਖੋਲ੍ਹੀ.#ਸਨ ੧੬੧੨ ਵਿੱਚ ਜਹਾਂਗੀਰ ਬਾਦਸ਼ਾਹ ਤੋਂ ਪਰਵਾਨਗੀ ਲੈ ਕੇ ਸਨ ੧੬੧੩ ਵਿੱਚ ਵਪਾਰ ਦੇ ਵਾਧੇ ਲਈ ਫੈਕਟਰੀ ਖੋਲੀ. ਫੇਰ ਸ਼ਾਹਜਹਾਂ ਤੋਂ ਸਨ ੧੬੩੪ ਵਿੱਚ ਬੰਗਾਲ ਅੰਦਰ ਦੋ ਕਾਰਖਾਨੇ ਖੋਲਣ ਦਾ ਹੁਕਮ ਹਾਸਿਲ ਕੀਤਾ. ਸਨ ੧੬੬੮ ਵਿੱਚ ਇੰਗਲੈਂਡ ਦੇ ਬਾਦਸ਼ਾਹ ਚਾਰਲਸ ਦੂਜੇ ਤੋਂ ਬੰਬਈ ਪ੍ਰਾਪਤ ਕੀਤੀ, ਜੋ ਚਾਰਲਸ ਨੂੰ ਪੁਰਤਗਾਲ ਵੱਲੋਂ ਦਹੇਜ (ਦਾਜ) ਵਿੱਚ ਮਿਲੀ ਹੋਈ ਸੀ. ਬਾਦਸ਼ਾਹ ਜੇਮਸ ਦੂਜੇ ਦੇ ਸਮੇਂ ਸਨ ੧੬੯੦ ਵਿੱਚ ਜਹਾਜਾਂ ਦੇ ਬੇੜੇ ਦੇ ਸਰਦਾਰ ਨਿਕਲਸਨ ਨੂੰ ਸ੍ਵਰਖ੍ਯਾ ਅਤੇ ਮੁਲਕਗੀਰੀ ਦੇ ਖਿਆਲ ਨਾਲ ਕੰਪਨੀ ਨੇ ਬੁਲਾਇਆ, ਜੋ ੧੨. ਜੰਗੀ ਜਹਾਜ, ੨੦੦ ਤੋਪਾਂ, ੬੦੦ ਸਿਪਾਹੀ ਲੈ ਕੇ ਹਿੰਦੁਸਤਾਨ ਪੁੱਜਾ. ਕੰਪਨੀ ਨੇ ਹੌਲੀ ਹੌਲੀ ਆਪਣੀ ਫੌਜੀ ਤਾਕਤ ਬਹੁਤ ਵਧਾ ਲਈ. ਸਨ ੧੬੯੮ ਵਿੱਚ ਕਲਕੱਤਾ ਅਤੇ ਹੋਰ ਕਈ ਨਗਰ ਖਰੀਦੇ. ਫੋਰਟਵਿਲੀਯਮ ਦੀ ਰਚਨਾ ਕੀਤੀ. ਸਨ ੧੭੫੭ ਵਿੱਚ ਕਲਾਇਵ ਨੇ ਬੰਗਾਲ ਦੇ ਸੂਬੇਦਾਰ ਨਵਾਬ ਸਿਰਾਜੁੱਦੌਲਾ ਨੂੰ ਜਿੱਤਕੇ ਬਹੁਤ ਮੁਲਕ ਕਬਜੇ ਕੀਤਾ. ਇਸੇ ਤਰਾਂ ਭਾਰਤ ਦੇ ਅਨੇਕ ਦੇਸਾਂ ਵਿੱਚ ਪੈਰ ਪੱਕੇ ਜਮਾਏ. ਸਨ ੧੭੭੨ ਵਿੱਚ ਪਾਰਲੀਮੈਂਟ ਨੇ ਕੰਪਨੀ ਤੇ ਆਪਣਾ ਕੁੰਡਾ ਰੱਖਣਾ ਨੀਅਤ ਕੀਤਾ. ਸਨ ੧੭੮੪ ਵਿੱਚ ਇੱਕ ਬੋਰਡ ਬਣਾਇਆ, ਜੋ ਕੰਪਨੀ ਦੇ ਰਾਜਸੀ ਕੰਮਾਂ ਤੇ ਪੂਰੀ ਨਿਗਰਾਨੀ ਰੱਖੇ. ਅੰਤ ਸਨ ੧੮੫੮ ਵਿੱਚ ਪਾਰਲੀਮੈਂਟ ਦੀ ਇੱਛਾ ਅਨੁਸਾਰ ਕੰਪਨੀ ਨੇ ਹਿੰਦੁਸਤਾਨ ਦਾ ਰਾਜ ਕ੍ਵੀਨ ਵਿਕਟੋਰੀਆ (Queen Victoria) ਦੇ ਸਪੁਰਦ ਕੀਤਾ ਅਤੇ ਸਨ ੧੮੭੭ ਵਿੱਚ ਇੰਗਲੈਂਡ ਦੀ ਰਾਣੀ ਭਾਰਤ ਦੀ ਮਹਾਰਾਣੀ (Empress) ਪਦਵੀ ਤੇ ਸੁਸ਼ੋਭਿਤ ਹੋਈ.


ਦੇਖੋ, ਈਸਬਜਈ.


ਫ਼ਾ. [اسپغول] ਅਸ ਪਗ਼ੂਲ. ਸੰਗ੍ਯਾ- ਇੱਕ ਦਵਾਈ, ਜਿਸ ਦੇ ਪੱਤੇ ਘੋੜੇ ਦੇ ਕੰਨ ਦੀ ਸ਼ਕਲ ਦੇ ਹੁੰਦੇ ਹਨ. ਇਸ ਦੀ ਤਾਸੀਰ ਸਰਦ ਤਰ ਹੈ. ਹਕੀਮ ਇਸ ਨੂੰ ਅਨੇਕ ਦਵਾਈਆਂ ਵਿੱਚ ਵਰਤਦੇ ਹਨ. ਇਹ ਮਰੋੜੇ (ਪੇਚਿਸ਼) ਨੂੰ ਹਟਾਉਂਦੀ ਅਤੇ ਅੰਤੜੀ ਨੂੰ ਮੁਲਾਇਮ ਕਰਦੀ ਹੈ. ਅ਼. [بزرقتونا] ਬਜ਼ਰਕ਼ਤ਼ੂਨਾ L. Plantango isphagula


ਇੱਕ ਪਠਾਣ ਜਾਤਿ. "ਈਸਬਜਈ ਬਢੋ ਦਲ ਏਕ." (ਗੁਪ੍ਰਸੂ) ਈਸਾਜ਼ਈ ਇਸ ਤੋਂ ਵੱਖਰੀ ਕੌਮ ਹੈ.


ਦੇਖੋ, ਅਗਮਪੁਰ। ੨. ਬਾਂਗਰ ਦੇ ਸੀਹੇਂ ਪਿੰਡ ਦਾ ਵਸਨੀਕ ਇੱਕ ਪੰਥਰਤਨ, ਜੋ ਨਿਸ਼ਾਨ ਵਾਲੀ ਮਿਸਲ ਨਾਲ ਸੰਬੰਧ ਰਖਦਾ ਸੀ. ਇਸ ਨੇ ਪੰਥ ਦੀ ਵਡੀ ਸੇਵਾ ਕੀਤੀ. ਵਡੇ ਘੱਲੂਘਾਰੇ ਵਿੱਚ ਇਸ ਧਰਮਵੀਰ ਦੇ ਸਰੀਰ ਤੇ ਸੱਤ ਫੱਟ ਲੱਗੇ ਸਨ. ਅਕਾਲੀ ਫੂਲਾ ਸਿੰਘ ਇਸੇ ਦਾ ਸੁਪੁਤ੍ਰ ਸੀ. ਦੇਖੋ, ਫੂਲਾ ਸਿੰਘ.


ਵਿ- ਈਸ੍ਵਰ- ਅਸਤ੍ਰ. ਸ੍ਵਾਮੀ ਦਾ ਸ਼ਸਤ੍ਰ. "ਕ੍ਰਿਸਨਬੱਲਭਾ ਪ੍ਰਥਮ ਕਹਿ ਈਸਰਾਸਤ੍ਰ ਕਹਿ ਅੰਤ." (ਸਨਾਮਾ) ਕ੍ਰਿਸਨ ਦੀ ਪਿਆਰੀ (ਜਮੁਨਾ) ਦਾ ਸ੍ਵਾਮੀ ਵਰੁਣ, ਉਸ ਦਾ ਸ਼ਸਤ੍ਰ ਫਾਸੀ (ਪਾਸ਼).