ਮੁੰਡਾ ਸਿਆਣਾ ਹੈ ; ਕੰਮ ਵਿੱਚ ਵਹਿ ਨਿਕਲਿਆ ਹੈ। ਪਿਤਾ ਨੂੰ ਹੁਣ ਕੰਮ ਦਾ ਕੋਈ ਫ਼ਿਕਰ ਹੀ ਨਹੀਂ।
ਪੁਰਾਤਨ ਸਮਿਆਂ ਵਿੱਚ ਰਾਜਧਾਨੀਆਂ ਵਿੱਚ ਵਸਣਾ ਖੋਟਾ ਸੀ। ਕੋਈ ਰਾਜਧਾਨੀ ਨਹੀਂ ਹੋਣੀ ਜਿਸ ਦੀ ਵੈਰੀਆਂ ਹੱਥੋਂ ਕਈ ਵਾਰੀ ਇੱਟ ਨਾਲ ਇੱਟ ਨਾ ਵੱਜੀ ਹੋਵੇ।
ਨਹੀਂ ਭਾਈਆ ਜੀ ! ਮੈਂ ਤੁਹਾਨੂੰ ਪਹਿਲਾਂ ਈ ਕਹਿ ਦਿੱਤਾ ਏ ਮੈਂ ਸੁਭਦਾਂ ਨੂੰ ਮੁੜ ਕੇ ਮਾਸੀ ਦੇ ਵੱਸ ਨਹੀਂ ਪੈਣ ਦੇਣਾ।
ਬਹਿਸ ਵਿੱਚ ਰਾਮ ਦੇ ਕੋਈ ਵਾਰੇ ਨਹੀਂ ਆ ਸਕਦਾ, ਉਹ ਤਾਂ ਵਾਲ ਦੀ ਖੱਲ ਲਾਹੁੰਦਾ ਹੈ ।
ਜਦੋਂ ਸ਼ਾਮ ਪਾਸ ਹੋ ਗਿਆ ਤਾਂ ਉਸ ਦੀ ਮਾਂ ਨੇ ਕਿਹਾ, ਪੁੱਤਰ ਤੇਰੀ ਕੀਤੀ ਹੋਈ ਮਿਹਨਤ ਵਿੱਚ ਵਰ ਆ ਗਈ।
ਰਾਮ ਨੇ ਬਿੱਲੇ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਪਰ ਬਿੱਲਾ ਗ਼ੁੱਸੇ ਨੂੰ ਵਿੱਚੇ ਵਿੱਚ ਪੀ ਗਿਆ।
ਜਦੋਂ ਬੱਚਿਆਂ ਨੂੰ ਮੇਲੇ ਵਿੱਚ ਖ਼ਰਚਣ ਲਈ ਪੈਸੇ ਮਿਲ ਗਏ, ਤਾਂ ਉਨ੍ਹਾਂ ਦੀਆਂ ਵਾਛਾਂ ਖਿੜ ਗਈਆਂ ।
ਮੈਂ ਆਪਣੇ ਦੂਜੇ ਫ਼ਿਰਕੇ ਦੇ ਗੁਆਂਢੀਆਂ ਨੂੰ ਕਿਹਾ ਕਿ ਸਾਡੇ ਹੁੰਦਿਆਂ ਕੋਈ ਤੁਹਾਡੀ 'ਵਾ ਵਲ ਵੀ ਨਹੀਂ ਦੇਖ ਸਕਦਾ ।
ਤੁਹਾਨੂੰ ਸਰਕਾਰ ਵਿਰੋਧੀ ਗੱਲ ਜ਼ਰਾ ਵਾ ਦਾ ਰੁਖ ਦੇਖ ਕੇ ਕਰਨੀ ਚਾਹੀਦੀ ਹੈ।
ਵਿਆਹ ਵਿੱਚ ਮੇਰੀ ਆਪਣੇ ਵੱਲੋਂ ਬੇਧਿਆਨੀ ਨੂੰ ਦੇਖ ਕੇ ਉਹ ਜਰਾ ਵੱਟ ਖਾ ਗਿਆ।
ਵਿੱਤ ਅੰਦਰ ਰਹਿਣ ਵਾਲਾ ਮਨੁੱਖ ਕਦੀ ਦੁਖੀ ਨਹੀਂ ਹੁੰਦਾ।
ਅੱਜ-ਕੱਲ੍ਹ ਵਿਦਿਆਰਥੀਆਂ ਨੂੰ ਅਜਿਹੀ ਵਾ ਵਗ ਗਈ ਹੈ ਕਿ ਉਹ ਵਿਦੇਸ਼ ਜਾਕੇ ਰਹਿਣਾ ਪਸੰਦ ਕਰਦੇ ਹਨ।