Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੪ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਖੋਹ ਸਕਣਾ-ਸਵਾਰ ਸਕਣਾ

ਆਪਣੇ ਮਿੱਤਰ ਨੂੰ ਖਬਰ ਕੀਤੀ ਨਾ ਕੀਤੀ ਇੱਕੋ ਈ ਗੱਲ ਏ । ਹੁਣ ਰੁਪਯਾ ਵੀ ਕੁਝ ਨਹੀਂ ਖੋਹ ਸਕਦਾ (ਭਾਵੇਂ ਮੇਰਾ ਮਿੱਤਰ ਰੂਪਯਾ ਲੈ ਆਵੇਗਾ) ਕਿਉਂਕਿ ਮਿਆਦ ਪੁਗ ਚੁੱਕੀ ਏ।

ਖੋਜ ਖੁਰਾ ਪੁੱਟਣਾ-ਨਾਂ ਨਿਸ਼ਾਨ ਮਿਟਣਾ

ਹਜ਼ਾਰਾਂ ਬਾਦਸ਼ਾਹ ਹੋਏ ਹਨ ਜਿਨ੍ਹਾਂ ਦਾ ਉੱਕਾ ਹੀ ਖੋਜ ਖੁਰਾ ਪੁੱਟਿਆ ਜਾ ਚੁਕਾ ਹੈ।

ਖੋਤ ਦੇ ਗਲ ਲਾਲ-ਕੀਮਤੀ ਚੀਜ਼ ਦੀ ਬੇਕਦਰੀ ਹੋਣੀ

ਅਕਲ ਕਹੇ ਤੂੰ ਛੱਡ ਨੀ, ਝੂਠੀ ਵਡਿਆਈ, ਤੈਨੂੰ ਪੈਦਾ ਕਰ ਰਹੀ ਮੇਰੀ ਦਾਨਾਈ । ਖੋਤੇ ਦੇ ਗਲ ਲਾਲ ਦੀ ਮੈਂ ਪਰਖ ਸਿਖਾਵਾਂ, ਮੂਰਖ ਖੋਹ ਰੁਲਾਈਓਂ ਸਾਂਭੀ ਦਾਨਾਵਾਂ।

ਖੋਤੇ ਦਾ ਖੁਰ-ਬੇਵਕੂਫ, ਬੇਸਮਝ

ਨਹੀਂ ਜੀ, ਤੁਸੀਂ ਨਾਰਾਜ਼ ਨਾ ਹੋਣਾ । ਉਹ ਮੇਰਾ ਨੌਕਰ ਪੂਰਾ ਉੱਲੂ ਏ । ਮੈਂ ਉਸ ਦੀ ਖਬਰ ਲਵਾਂਗਾ । ਤੁਸੀਂ...ਤੁਸੀਂ ... ਜਾਣਦੇ ਓ ਨਾ ਏਨ੍ਹਾਂ ਪੂਰਬੀਆਂ ਨੂੰ, ਨਿਰੇ ਖੋਤੇ ਦੇ ਖੁਰ ਹੁੰਦੇ ਨੇ।

ਖੋਪਰੀ ਵਿੱਚ ਆਉਣੀ-ਸੁੱਝਣੀ

ਤੂੰ ਤੇ ਬਸ ਆਪਣੀ ਵੱਲੋਂ ਏਨਾ ਹੀ ਸੋਚ ਛਡਿਆ ਹੋਣਾ ਏ ਕਿ ਪੰਜਾਹ ਰੁਪਏ ਤਰੱਕੀ ਤੇ ਸੌ ਰੁਪਿਆ ਇਨਾਮ ਲੈ ਕੇ ਤੂੰ ਬੜੀ ਮੱਲ ਮਾਰ ਲਈ ਏ, ਪਰ ਏਨੀ ਗੱਲ ਤੇਰੀ ਖੋਪਰੀ ਵਿੱਚ ਨਾ ਆਈ ਕਿ ਤੂੰ ਉਸ ਬੁੱਢੇ ਖੇਡੂ ਨੂੰ ਜੂ ਲੱਖ ਰੁਪਏ ਦੀ ਚੀਜ਼ ਦਿਵਾ ਆਇਆ ਹੈਂ...

ਖੌਰੂ ਪਾਉਣਾ-ਰੌਲਾ ਪਾਉਣਾ

ਸਾਡੀ ਗਲੀ ਦੇ ਬੱਚੇ ਬਹੁਤ ਖੌਰੂ ਪਾਉਂਦੇ ਹਨ।

ਖੰਡ ਖਾ ਕੇ-ਖੁਸ਼ੀ ਖੁਸ਼ੀ, ਹਸਦੇ ਹਸਦੇ

ਜੜ੍ਹੀ ਤੇਲ ਕਿਉਂ ਆਪਣੀ ਦੇ ਰਹੇ ਹੋ ? ਕੁਝ ਨਹੀਂ ਸਰਨਾ ਘਰ ਦੀ ਲੜਾਈ ਦੇ ਵਿਚ, ਖੰਡ ਖਾਇ ਕੇ ਅੰਤ ਨੂੰ ਵਸਣਾ ਜੇ, ਦੋਹਾਂ ਏਸੇ ਖੁਦਾ ਦੀ ਖੁਦਾਈ ਦੇ ਵਿਚ।

ਖੰਡ-ਖੀਰ ਹੋਣਾ-ਮਿਲ ਕੇ ਰਹਿਣਾ

ਭਾਰਤ ਦੇ ਲੋਕਾਂ ਨੂੰ ਖੰਡ ਖੀਰ ਹੋ ਕੇ ਰਹਿਣਾ ਚਾਹੀਦਾ ਹੈ।

ਖੰਡਨ ਕਰਨਾ-ਨੁਕਸ ਕੱਢਣੇ, ਰੱਦ ਕਰਨਾ

ਰਾਏ ਸਾਹਿਬ ਨੂੰ ਏਹ ਸੁਣ ਕੇ ਵੀ ਬੜੀ ਖੁਸ਼ੀ ਹੋਈ ਕਿ ਉਸ ਦੇ ਭੱਜੇ ਹੋਏ ਸ਼ਾਮੂ, ਦੀਦੇ, ਮਾਤਾ ਦੀਨ ਅਤੇ ਮੀਰ ਗੁਲ ਨੇ ਖੂਬ ਦਲੇਰ ਹੋ ਕੇ ਸ਼ੰਕਰ ਦੀ ਤਕਰੀਰ ਦਾ ਖੰਡਨ ਕੀਤਾ ਤੇ ਉਸ ਦੇ ਅਸਰ ਨੂੰ ਲੋਕਾਂ ਦੇ ਦਿਲਾਂ ਤੋਂ ਧੋ ਸੁੱਟਿਆ।

ਖੰਭ ਖੁਹਾਣੇ-ਆਪਣੇ ਆਪ ਨੂੰ ਨਿਰਬਲ ਕਰਨਾ ; ਆਪਣਾ ਨੁਕਸਾਨ ਕਰਨਾ

ਉੱਚੀ ਜਾਤ ਦਾ ਹੰਕਾਰ ਕਰ ਕਰ ਆਕੜਨ ਵਾਲੇ ! ਉਤੋਂ ਤੂੰਬੜੀ ਦੇ ਵਾਂਗ ਵਿਚੋਂ ਜ਼ਹਿਰ ਦੇ ਪਯਾਲੇ ! ਵੀਰਾਂ ਨਾਲ ਤਿਣਕਾ ਤੋੜ, ਝੁੱਗਾ ਚੌੜ ਜਾਵਾਂਗਾ, ਖੰਭ ਖੁਹਾਇ ਕੇ ਨਾਦਾਨ, ਚੋਗਾ ਕੌਣ ਪਾਵੇਗਾ। 

ਖੰਭ ਝੜ ਚੁੱਕਣੇ-ਜੋਸ਼ ਮੱਠਾ ਪੈ ਜਾਣਾ

ਐਤਕੀ ਰਾਇ ਸਾਹਿਬ ਦੇ ਬਹੁਤ ਖੰਭ ਝੜ ਚੁੱਕੇ ਸਨ। ਅੱਗੇ ਵਰਗੀ ਤੇਜ਼ੀ ਤਰਾਰੀ ਉਹਨਾਂ ਵਿੱਚ ਨਹੀਂ ਸੀ । ਜ਼ਰਾ ਠੰਢੇ ਹੋ ਕੇ ਬੋਲੇ, ''ਤਾਂ ਕੀਹ ਚਾਹੁੰਦੇ ਓ ਤੁਸੀਂ ?"

ਖੰਭ ਲੱਗ ਜਾਣੇ-ਜੋਸ਼ ਭਰ ਜਾਣਾ, ਤੇਜ਼ੀ ਆ ਜਾਣੀ

ਦਿਨਾਂ ਵਿੱਚ ਹੀ ਮਲੂਮ ਹੁੰਦਾ ਏ ਤੁਹਾਡੀ ਕਲਮ ਨੂੰ ਖੰਭ ਲੱਗ ਗਏ ਨੇ। ਉਸ ਦਿਨ ਤੁਹਾਡਾ ਭਾਈਚਾਰਕ ਸੁਧਾਰ ਵਾਲਾ ਲੇਖ ਪੜ੍ਹ ਕੇ ਤਾਂ ਏਹੋ ਦਿਲ ਕੀਤਾ ਕਿ ਤੁਹਾਡਾ ਹੱਥ ਚੁੰਮ ਲਵਾਂ। ਏਡੀ ਉੱਚ ਖਿਆਲੀ ? ਇਤਨਾ ਪੁਰ ਦਰਦ ਲਹਿਜਾ ?

  • «
  • 112
  • 113
  • 114
  • 115
  • 116
  • »