ਸਮਝ ਕਿ ਉਸ ਨੂੰ ਕਿਤਾਬ ਦੇ ਕੇ ਤੂੰ ਕਿਤਾਬ ਖੂਹ ਖਾਤੇ ਪਾ ਦਿੱਤੀ ਹੈ। ਉੱਥੋਂ ਅੱਜ ਤੀਕ ਤੇ ਮੁੜ ਕੇ ਕੋਈ ਚੀਜ ਆਈ ਨਹੀਂ, ਅੱਗੋਂ ਦਾ ਪਤਾ ਨਹੀਂ।
ਮੈਨੂੰ ਆਪਣਾ ਪੈੱਨ ਕਿਤੇ ਨਹੀਂ ਲੱਭਦਾ, ਪਤਾ ਨਹੀਂ ਬੱਚਿਆਂ ਨੇ ਕਿਹੜੇ ਖੂਹ ਖਾਤੇ ਪਾ ਦਿੱਤਾ ਹੈ ।
ਹੁਣ ਤੀਕ ਤੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਅਸਾਂ ਇਸ ਦੁਕਾਨ 'ਚੋਂ ਕੀ ਖੱਟਿਆ ਹੈ । ਬੱਸ, ਖੂਹ ਦੀ ਮਿੱਟੀ ਖੂਹ ਹੀ ਲੱਗੀ ਜਾਂਦੀ ਹੈ, ਵੱਖਰੇ ਜਮ੍ਹਾ ਕੁਝ ਨਹੀਂ ਕੀਤਾ।
ਪੁੱਤਰ, ਹੱਥ ਤੇ ਹੱਥ ਧਰ ਕੇ ਬੈਠਿਆਂ ਤੇ ਖੂਹ ਵੀ ਨਖੁੱਟ ਜਾਂਦੇ ਹਨ । ਕੁਝ ਹੱਥ ਪੈਰ ਹਿਲਾ ਤਾਂ ਜੂ ਇੱਜ਼ਤ ਬਣੀ ਰਹੇ ਤੇ ਕਿਸੇ ਦਾ ਮੁਥਾਜ ਨਾ ਹੋਣਾ ਪਏ।
ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਵਿੱਚ ਗੜਬੜ ਮਚਾਉਣ ਵਾਲੇ ਅਨਸਰਾਂ ਨੂੰ ਸ਼ਹਿ ਦੇ ਕੇ ਆਪਣੇ ਲਈ ਖੂਹ ਪੁੱਟ ਲਿਆ ।
ਭੈਣ ਪ੍ਰਮਿੰਨੋ, ਹੁਣ ਤੂੰ ਈ ਦੱਸ ਮੈਂ ਕਿਹੜੇ ਖੂਹ ਪਵਾਂ ? ਰਾਤੀ ਦਿਨੇ ਕੰਮ ਕਰਦੀ ਹਾਂ। ਜੇ ਜ਼ਰਾ ਬੈਠ ਜਾਵਾਂ ਤਾਂ ਸ਼ਾਮਤ ਆ ਜਾਂਦੀ ਹੈ । ਸੱਸ ਬੋਲੀਆਂ ਤੇ ਗਾਲ੍ਹਾਂ ਦੀ ਮਾਰ ਕਰਦੀ ਏ।
ਲੱਖ ਲਾਹਨਤ ਹੈ ਇਹੋ ਜਿਹੇ ਇਤਬਾਰ ਨੂੰ ; ਅਸਾਂ ਤੇ ਆਪਣੀ ਧੀ ਖੂਹ ਵਿਚ ਸੁੱਟ ਦਿੱਤੀ ਹੈ। ਰਾਮ ਸਿੰਘ ਦੀ ਮਿੱਤਰਤਾ ਤੇ ਇਤਬਾਰ ਕਰਕੇ ਆਪ ਲੜਕਾ ਵੇਖਣ ਦੀ ਖੇਚਲ ਹੀ ਨਹੀਂ ਕੀਤੀ ਤੇ ਇਹ ਰੰਗ ਚੜਿਆ ਹੈ।
ਜ਼ਰਾ ਉੱਚੀ ਬੋਲ, ਤੂੰ ਤੇ ਇਉਂ ਜਾਪਦਾ ਹੈ ਜਿਵੇਂ ਖੂਹ ਵਿੱਚੋਂ ਬੋਲ ਰਿਹਾ ਹੈ ; ਕੁਝ ਸਮਝ ਹੀ ਨਹੀਂ ਪੈਂਦੀ।
ਪਰ ਅੱਜ ਅਜੇਹੀ ਦੁਖਦਾਈ ਘਟਨਾ ਮੈਂ ਤੁਹਾਨੂੰ ਸੁਨਾਉਣ ਲੱਗਾ ਹਾਂ, ਜਿਸ ਨੂੰ ਸੁਣ ਕੇ ਹਰ ਇੱਕ ਸਿੱਖ ਬੱਚੇ ਦਾ ਖੂਨ ਉੱਬਲ ਉੱਠੇਗਾ।
ਭਗਤ ਸਿੰਘ ਦਾ ਭਾਸ਼ਣ ਸੁਣ ਕੇ ਸਾਰਿਆਂ ਦਾ ਖ਼ੂਨ ਉੱਬਲਨ ਲੱਗਾ।
ਅੱਜ ਕੱਲ੍ਹ ਲੋਕਾਂ ਦਾ ਖ਼ੂਨ ਸਫ਼ੈਦ ਹੋ ਗਿਆ ਹੈ।
ਪਰਸੋਂ ਵਾਲੇ ਨੋਟ ਦਾ ਤਾਂ ਉਹ ਆਪਣੀ ਹੱਥੀਂ ਖੂਨ ਕਰ ਚੁੱਕਾ ਸੀ, ਤੇ ਉਸ ਬਾਰੇ ਉਸ ਸੋਚ ਰੱਖਿਆ ਸੀ ਕਿ ਪੰਡਤ ਦਾ ਮਿੰਨਤ ਤਰਲਾ ਕਰਕੇ ਏਹ ਰਕਮ ਤਨਖ਼ਾਹ ਵਿੱਚੋਂ ਕਟਵਾ ਦੇਵੇਗਾ।