ਬੱਚੇ ਇਹ ਤਮਾਸ਼ਾ ਦੇਖ ਕੇ ਖਿੱਲੀ ਪਾਉਣ ਲੱਗੇ।
ਸਾਨੂੰ ਮਰਨ ਵੇਲੇ ਜਾਂ ਹੋਰ ਸਰੀਰਕ ਦੁਖਾਂ ਦਾ ਹੀ ਬੜਾ ਤ੍ਰਾਹ ਹੈ ਹਾਲਾਂਕਿ ਵੱਡੀ ਤੋਂ ਵੱਡੀ ਸਰੀਰਕ ਪੀੜ ਸਮੇਂ ਸਮੇਂ ਅਨੁਸਾਰ ਖਿੜੇ ਮਥੇ ਝੱਲ ਲਈਦੀ ਹੈ।
ਚੌਂਕੀ ਨੰਬਰ 1 ਦੇ ਮੋਟੇ ਥਾਣੇਦਾਰ ਨੇ ਵੱਢੀਆਂ ਲੈ-ਲੈ ਕੇ ਚੰਗੇ ਖੀਸੇ ਭਰ ਲਏ ਹਨ।
ਵਾਹ ਕਿਸਮਤ ਦਿਆ ਬਲੀਆ, ਚਾੜ੍ਹੀ ਖੀਰ ਤੇ ਹੋ ਗਿਆ ਦਲੀਆ !
ਪਿੰਡੋਂ ਬਾਹਰ ਦੂਰ ਤੱਕ ਗੂੜ੍ਹੀ ਭਾਹ ਮਾਰਦੇ ਕਣਕ ਦੇ ਖੇਤਾਂ ਨੂੰ ਵੇਖ ਕੇ ਲੋਕ ਖੁਸ਼ੀ ਨਾਲ ਖੀਵੇ ਹੋ ਹੋ ਪੈਂਦੇ, ਤੇ ਜਣੇ ਖਣੇ ਦੇ ਮੂੰਹ ਤੇ ਇਹੋ ਗੱਲ ਸੀ "ਕਿ ਰੱਬਾ ਜੇ ਤੂੰ ਚਾਹੇਂਂ ਤਾਂ ਐਤਕੀ ਉਹ ਫਸਲਾਂ ਹੋਣਗੀਆਂ ਕਿ ਪਿਛਲੇ ਵੀਹਾਂ ਸਾਲਾਂ ਵਿੱਚ ਏਨਾ ਝਾੜ ਕਿਸੇ ਨਹੀਂ ਵੇਖਿਆ ਹੋਣਾ।"
ਸ਼ਾਮੂ ਸ਼ਾਹ ਨੂੰ ਕਹਿਣਾ ਚਾਹੀਦਾ ਏ, ਪਈ ਕੋਈ ਖ਼ੁਦਾ ਖ਼ੌਫ਼ੀ ਕਰ। ਤੂੰ ਰੁਪਯਾ ਲੈਣਾ ਏ ਕਿ ਅਨੰਤ ਰਾਮ ਦਾ ਖੂਨ ਕਰਨਾ ਏ।
ਆਪਣੇ ਘਰ ਵੱਲ ਨੂੰ ਜਾਂਦਾ ਹੋਇਆ ਸੇਠ ਬੋਲਿਆ, 'ਸਰਦਾਰ ਜੀ ! ਸਿੱਖ ਦਲੇਰ ਹੈ । ਕਰਾਚੀ ਵਿਚ ਜੇ ਸਿੱਖ ਨਾ ਹੁੰਦਾ, ਤਾਂ ਸਾਡਾ ਖੁਰਾ ਖੋਜ ਮਿਟ ਜਾਣਾ ਸੀ।
ਲੁਡਣ ਦਾ ਮੂੰਹ ਸਾਵਾ ਪੀਲਾ, ਚਲੋ ਤਾਂ ਖੁਰੀ ਕਰੀਹੇ ।
ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਹੈ। ਹੁਣ ਤੀਵੀਆਂ ਦੀ ਮੱਤ ਖੁਰੀ ਪਿੱਛੇ ਨਹੀਂ ਰਹੀ ਤੇ ਅੱਜ ਇਸਤਰੀਆਂ ਮਰਦਾਂ ਦੇ ਬਰਾਬਰ ਹਰ ਕੰਮ ਕਰਦੀਆਂ ਹਨ।
ਸਿੱਟਾ ਇਹ ਹੈ ਕਿ ਮਨੁੱਖ ਮਾਤ੍ਰ ਦੇ ਸੁਖ ਲਈ ਆਪ ਦਾ ਅਸੂਲ ਖੁੰਢਾ ਚਾਕੂ ਹੈ । ਨੇਕੀ ਜਾਂ ਭਲੀ ਵਰਤਣ ਜਾਂ ਜਿਸ ਨੂੰ ਤੁਸੀਂ ਇਖ਼ਲਾਕ ਕਹਿੰਦੇ ਹੋ ਉਸ ਦਾ ਫਲ ਘੱਟ ਤੋਂ ਘੱਟ ਇਹ ਤਾਂ ਹੋਣਾ ਚਾਹੀਏ ਕਿ ਮਨੁੱਖ ਮਾਤ੍ਰ ਦਾ ਸੁਖ ਖ਼ਰਾਬ ਨਾ ਹੋਵੇ।
ਜਦੋਂ ਪੁਲਿਸ ਨੇ ਚੋਰ ਨੂੰ ਫੜ੍ਹਿਆ ਤਾਂ ਉਸ ਦੀ ਚੰਗੀ ਖੁੰਬ ਠੱਪੀ।
ਕਾਤਲ ਝਾੜੀਆਂ ਵਿੱਚ ਲੁਕੇ ਪਏ ਸਨ । ਜਦੋਂ ਉਹ ਨੇੜੇ ਆਇਆ, ਪਹਿਲਾਂ ਇੱਕ ਖੁੰਬ ਵਾਂਗ ਉਠਿਆ, ਤੇ ਫੇਰ ਦੋ ਹੋਰ ਉੱਠੇ ਤੇ ਉਸ ਨੂੰ ਫੜ ਲਿਆ।