ਵੱਡਿਆਂ ਨੇ ਤੇ ਸਿਰਫ ਜ਼ਬਾਨ ਹੀ ਹਿਲਾਣੀ ਹੁੰਦੀ ਹੈ। ਸਾਰਾ ਕੰਮ ਤੇ ਦੂਜਿਆਂ ਨੇ ਕਰਨਾ ਹੁੰਦਾ ਹੈ ਤੇ ਖੜੀ ਮਾਲੀ ਉਨ੍ਹਾਂ ਨੂੰ ਮਿਲ ਜਾਂਦੀ ਹੈ।
ਮਾਂ ਜੀ ਮੇਰਾ ਤੇ ਲੱਕ ਦੂਹਰਾ ਹੋ ਗਿਆ ਏ ਕੰਮ ਕਰਦਿਆਂ ਕਰਦਿਆਂ, ਸਵੇਰ ਦੀ ਖੜੀ ਲੱਤ ਏ, ਹੁਣ ਜ਼ਰਾ ਚਰਖਾ ਲੈ ਕੇ ਬੈਠੀ ਸਾਂ ਤੇ ਚਾਰ ਤੰਦ ਪਾਏ ਨੇ। ਮੈਨੂੰ ਕਿੱਥੋਂ ਮਿਲਦਾ ਖੇਡਣਾ ਕੁੜੀਆਂ ਨਾਲ ! ਖੇਡਣਾ ਕਿੱਥੋਂ ਮੇਰੇ ਭਾਗਾਂ ਵਿੱਚ।
ਬਸੰਤ :- ਤੁਸੀਂ ਉਸ ਪਿੱਛੋਂ ਦੋ ਵਾਰ ਦਿੱਲੀ ਗਏ ਤੇ ਮਿਲੇ ਬਿਨਾਂ ਈ ਚਲੇ ਗਏ। ਕਦੇ ਭਰਾਵਾਂ ਵੀ ਇਸ ਤਰ੍ਹਾਂ ਕੀਤਾ ਏ ? ਸ਼ਕੁੰਤਲਾ :- ਬਸ ਖੜ੍ਹੇ ਆਏ ਤੇ ਚਲੇ ਗਏ। ਜਹਿਮਤ ਵਿੱਚ ਮਿਲਣ ਗਿਲਣ ਕਿੱਥੇ ਹੁੰਦਾ ਏ।
ਜੀਤ ਨੌਕਰੀ ਲੱਭਣ ਲਈ ਥਾਂ-ਥਾਂ ਖ਼ਾਕ ਛਾਣਦਾ ਰਿਹਾ, ਪਰ ਉਸ ਦਾ ਕੰਮ ਨਾ ਬਣਿਆ।
ਸ਼ਾਹ ਨੇ ਕਿਹਾ- ਮੇਰੇ ਨੌਕਰ ਨੂੰ ਵੀ ਨਾਲ ਲਈ ਜਾਉ। ਮੇਰੇ ਗਲੋਂ ਬਲਾ ਲਾਹੋ। ਨਿਰਾ ਖਾਣ ਦਾ ਮਸਾਲਾ (ਏ ਇਹ); ਕੌਡੀ ਕੰਮ ਦਾ ਨਹੀਂ।
ਚੰਗਾ ਹੋਇਆ ਨੌਕਰ ਟੁਰ ਗਿਆ ਏ, ਕਿਹੜੀ ਲੋੜ ਸੀ ਉਹਦੀ, ਐਵੇਂ ਖਾਣ ਦੀ ਚੱਟੀ। ਕੰਮ ਤੇ ਉਹਨੂੰ ਕਰਨਾ ਨਹੀਂ ਸੀ ਆਉਂਦਾ।
ਜਦ ਵਿਦਿਆਰਥੀ ਨੇ ਠੀਕ ਜਵਾਬ ਨਾ ਦਿੱਤਾ ਤਾਂ ਅਧਿਆਪਕ ਜੀ ਉਸ ਨੂੰ ਖਾਣ ਨੂੰ ਪੈ ਗਏ।
ਤੇਰੇ ਬਾਝ ਹੁਣ ਖਾਣ ਨੂੰ ਪਏ ਸਭ ਕੁਝ ਪਾ ਪਾ ਵਾਸਤੇ ਕੰਨੀ ਖਿਸਕਾਈ ਦੀ ਏ, ਭਖਦੇ ਕੋਲਿਆਂ ਵਾਂਗ ਗੁਲਜ਼ਾਰ ਲੂਹੋ, ਐਸੀ ਪੁਠੀ ਤਾਸੀਰ ਜੁਦਾਈ ਦੀ ਏ।
ਜੇ ਖਾਧਾ ਪੀਤਾ ਲੱਗ ਜਾਏ, ਤਦ ਤਾਂ ਕਮਜ਼ੋਰੀ ਦਿਨਾਂ ਵਿੱਚ ਠੀਕ ਹੋ ਜਾਏਗੀ । ਖ਼ੁਰਾਕ ਉਸ ਦੀ ਬੜੀ ਚੰਗੀ ਹੈ।
ਸਾਰੇ ਘਰ ਦੇ ਮੈਂਬਰ ਭੈੜੀਆਂ ਆਦਤਾਂ ਦੇ ਸ਼ਿਕਾਰ ਹੋਣ ਕਰਕੇ ਉਸ ਦਾ ਤਾਂ ਖ਼ਾਨਾ ਹੀ ਖ਼ਰਾਬ ਹੋ ਗਿਆ ਹੈ।
ਜੀਤ ਦੇ ਪਿਤਾ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਮੇਰੇ ਖ਼ਾਨਿਓਂ ਗਈ ।
ਉਹ ਜਿੰਨੇ ਵਿੱਚ ਸੀ ਸੰਤੁਸ਼ਟ ਸੀ- ਜਿੰਨੇ ਜੋਗਾ ਸੀ ਉਸੇ ਉੱਤੇ ਉਸ ਨੂੰ ਮਾਣ ਸੀ । ਉਸ ਨੇ ਕਦੇ ਕੋਈ ਗੱਲ ਦਿਲ ਨੂੰ ਨਹੀਂ ਸੀ ਲਾਈ। ਹਮੇਸ਼ਾ ਉਹ ਜੀਵਨ ਦੀ ਉਤਲੀ ਸੱਤਾ ਤੇ ਰਹਿੰਦਾ ਸੀ, ਇਸ ਦੀਆਂ ਹੇਠਲੀਆਂ ਤਹਿਆਂ ਵਿਚ ਕੀਹ ਹੈ ? ਏਹੋ ਜੇਹੀ ਗੱਲ ਕਦੇ ਉਸ ਦੇ ਖਾਬ ਵਿਚ ਵੀ ਨਹੀਂ ਆਈ।