Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੯ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਅਖਾੜਾ ਬਣਿਆ ਹੋਣਾ-ਐਸੀ ਦਸ਼ਾ ਬਣ ਜਾਣੀ ਕਿ ਕਈ ਕਿਸਮ ਦੇ ਪਰਸਪਰ ਝਗੜੇ ਬਣ ਜਾਣ

ਕਦੀ ਕਦੀ ਮੈਨੂੰ ਅਚਾਨਕ ਇਸ ਤਰ੍ਹਾਂ ਜਾਪਣ ਲੱਗਦਾ ਹੈ ਜਿਵੇਂ ਮਨਸੂਰ ਦਾ ਦਿਲ ਕਿਸੇ ਮਾਨਸਿਕ ਕਸ਼-ਮਕਸ਼ ਦਾ ਅਖਾੜਾ ਬਣਿਆ ਹੋਇਆ ਹੈ।

ਅੱਖਾਂ ਉੱਘੜ ਆਉਣੀਆਂ-ਅਚਾਨਕ ਸੱਚ ਸਾਹਮਣੇ ਆਉਣਾ

ਜਦ ਉਸਨੇ ਆਪਣੇ ਦੋਸਤ ਦੀ ਚਾਲਾਕੀ ਦੇਖੀ, ਉਸ ਦੀਆਂ ਅੱਖਾਂ ਉੱਘੜ ਆਈਆਂ।

ਅੱਖਾਂ ਉੱਤੇ ਪਰਦਾ ਪੈ ਜਾਣਾ-ਮੱਤ ਮਾਰੀ ਜਾਣੀ

ਮੇਰੀਆਂ ਅੱਖਾਂ ਤੇ ਐਸਾ ਪਰਦਾ ਪਿਆ ਕਿ ਚੰਗੇ ਮੰਦੇ ਦੀ ਮੈਨੂੰ ਪਹਿਚਾਣ ਹੀ ਨਾ ਰਹੀ।

ਅੱਖਾਂ ਉੱਤੇ ਬਿਠਾਉਣਾ-ਬਹੁਤ ਆਦਰ ਸਤਿਕਾਰ ਕਰਨਾ

ਸਮਝਦਾਰ ਬੱਚੇ ਆਪਣੇ ਮਾਪਿਆਂ ਨੂੰ ਅੱਖਾਂ ਉੱਤੇ ਬਿਠਾ ਕੇ ਰੱਖਦੇ ਹਨ।

ਅੱਖਾਂ ਅੱਖਾਂ ਵਿੱਚ-ਇਸ਼ਾਰਿਆਂ ਨਾਲ ਹੀ ਸਮਝਾਉਣਾ

ਸੋਹਣ ਦੇ ਮਾਤਾ ਜੀ ਨੇ ਉਸਨੂੰ ਅੱਖਾਂ ਅੱਖਾਂ ਵਿੱਚ ਸਮਝਾ ਦਿੱਤਾ ਕਿ ਆਪਣੇ ਪਿਤਾ ਦੇ ਅੱਗੇ ਨਾ ਬੋਲ।

ਅੱਖਾਂ ਅੱਗੇ ਆਉਣੀ-ਚੇਤਾ ਆਉਣਾ

ਰਾਤੀਂ ਸੁੱਤਾ, ਸੁੱਤਾ ਵੀ ਉਹ ਕਿੰਨਾ ਚਿਰ ਇਹਨਾਂ ਹੀ ਸੋਚਾਂ ਵਿੱਚ ਗਲਤਾਨ ਰਿਹਾ ਸੀ। ਜਦ ਨਸੀਮ ਦੀ ਉਸ ਵੇਲੇ ਦੀ ਹਾਲਤ ਬੂਟੇ ਸ਼ਾਹ ਦੀਆਂ ਅੱਖਾਂ ਅੱਗੇ ਆਉਂਦੀ, ਜੋ ਸ਼ਾਮੀਂ ਯੂਸਫ ਦਾ ਜ਼ਿਕਰ ਛਿੜਦਿਆਂ ਹੀ ਉਸ ਨੇ ਤੱਕੀ ਸੀ, ਤਾਂ ਉਸ ਨੂੰ ਆਪਣੀ ਕਰਨੀ ਉੱਤੇ ਪਛਤਾਵੇ ਦੀ ਥਾਂ ਫ਼ਖਰ ਹੋਣ ਲੱਗਦਾ।

ਅੱਖਾਂ ਅੱਗੇ ਸਰ੍ਹੋਂ ਫੁੱਲਣੀ-ਘਬਰਾ ਜਾਣਾ

ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੀਆਂ ਅੱਖਾਂ ਅੱਗੇ ਸਰ੍ਹੋਂ ਫੁੱਲਣ ਲੱਗੀ।

ਅੱਖਾਂ ਅੱਗੇ ਹਨੇਰਾ ਆ ਜਾਣਾ-ਘਬਰਾ ਜਾਣਾ, ਬੁੱਧੀ ਮਾਰੀ ਜਾਣੀ

ਜਿਉਂ ਹੀ ਉਸ ਨੇ ਸੁਣਿਆ ਕਿ ਉਸ ਦੇ ਜੀਵਨ ਦਾ ਇੱਕੋ ਸਹਾਰਾ ਸਦਾ ਲਈ ਇਸ ਘਰ ਨਾਲੋਂ ਨਾਤਾ ਤੋੜ ਕੇ ਗਰੀਬਾਂ ਦੀ ਦੁਨੀਆਂ ਵਿੱਚ ਜਾ ਵਸਿਆ ਹੈ, ਉਸ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ।

ਅੱਖਾਂ ਅੱਗੇ ਖੋਪੇ ਚਾੜ੍ਹ ਦੇਣੇ-ਮੱਤ ਮਾਰ ਦੇਣੀ, ਮੂਰਖ ਬਣਾ ਦੇਣਾ

ਕੋਈ ਫਿਕਰ ਨਾ ਕਰ ਚਾਚੀ, ਸਭ ਕੁਝ ਠੀਕ ਹੋ ਜਾਏਗਾ। ਦੇਤੂ ਦਾ ਕਸੂਰ ਨਹੀਂ, ਇਹ ਉਹਨਾਂ ਰੁਪਈਆਂ ਦੀ ਮਸਤੀ ਏ, ਜਿਨ੍ਹਾਂ ਨੇ ਉਸ ਦੀਆਂ ਅੱਖਾਂ ਅੱਗੇ ਖੋਪੇ ਚਾੜ੍ਹ ਦਿੱਤੇ ਹੋਏ ਨੇ।

ਅੱਖਾਂ ਅੱਗੇ ਤਾਰਿਆਂ ਦੇ ਗੁੱਛੇ ਆਉਣੇ-ਬਹੁਤ ਘਬਰਾ ਜਾਣਾ

ਮਾਮੂ ਟੂਟਣੇ ਨੂੰ ਲਤਾ ਬੜੀ ਚੰਗੀ ਲਗਦੀ ਸੀ। 'ਲਤਾ ਬੀਬੀ ਨਮਸਤੇ !' ਦੂਜੇ ਰੋਜ਼ ਸਵੇਰੇ ਜਦੋਂ ਉਹ ਉਸ ਨੂੰ ਮਿਲਿਆ, ਉਸ ਨੇ ਹੱਥ ਜੋੜਕੇ ਕਿਹਾ, ਪਰ ਲਤਾ ਨੇ ਹਮੇਸ਼ਾ ਵਾਂਗ ਮੁਸਕਾ ਕੇ ਜਵਾਬ ਨਾ ਦਿੱਤਾ। ਮਾਮੂ ਟੂਟਣਾ ਉੱਥੇ ਦਾ ਉੱਥੇ ਹੀ ਖੜ੍ਹਾ ਰਿਹਾ। ਪਸੀਨੇ ਨਾਲ ਉਸ ਦਾ ਪਿੰਡਾ ਤਰ-ਬਤਰ ਹੋ ਗਿਆ, ਉਸ ਦੀਆਂ ਅੱਖਾਂ ਅੱਗੇ ਤਾਰਿਆਂ ਦੇ ਗੁੱਛੇ ਆਉਣ ਲੱਗੇ, ਉਸ ਦਾ ਦਮ ਘੁਟਣ ਲੱਗਾ।

ਅੱਖਾਂ ਅੱਗੇ ਫਿਰਨਾ-ਦਿੱਸਣਾ, ਚੇਤਾ ਆ ਜਾਣਾ

ਜਦੋਂ ਮੈਂ ਬਾਪੂ ਜੀ ਨੂੰ 1984 ਬਾਰੇ ਕੁਝ ਸਵਾਲ ਪੁੱਛੇ ਤਾਂ ਉਸ ਸਮੇਂ ਦਾ ਸਾਰਾ ਦ੍ਰਿਸ਼ ਉਨ੍ਹਾਂ ਦੀਆਂ ਅੱਖਾਂ ਅੱਗੇ ਫਿਰਨ ਲੱਗਾ।

ਅੱਖਾਂ ਅੱਗੇ ਬਿਠਾਣਾ-ਵੇਖਦੇ ਰਹਿਣਾ

ਮੈਂ ਡਾਕਟਰ ਪਾਸੋਂ ਮੁੰਡੇ ਨੂੰ ਗੋਦ ਲੈ ਲਿਆ। ਉਸ ਦੀ ਸ਼ਕਲ ਸੂਰਤ ਵਿੱਚ ਕੋਈ ਐਸੀ ਖਿੱਚ ਸੀ ਕਿ ਦਿਲ ਕਰਦਾ ਸੀ ਹਰ ਵੇਲੇ ਅੱਖਾਂ ਅੱਗੇ ਹੀ ਬਿਠਾਈ ਰੱਖੀਏ।

  • «
  • 13
  • 14
  • 15
  • 16
  • 17
  • »