ਨੀ ਕਿਹੜਾ ਚਿਰ ਲੱਗਣਾ ਏ, ਅੱਖ ਦੇ ਫਰਕਾਰੇ ਵਿੱਚ ਮੁੱਢਾ ਲੱਖਦਾ ਹੈ, ਹੁਣੇ ਵਿਹਲੀਆਂ ਹੋ ਜਾਂਦੀਆਂ ਹਾਂ।
ਜੇ ਪੰਜਾਹ ਸੱਠ ਉੱਤੇ ਖ਼ਰਚ ਹੋਣ ਤੇ ਕਿਸੇ ਕਲਰਕ ਨੂੰ ਕੁਝ ਦੇਣਾ ਪਵੇ ਤਾਂ ਦੇ ਦੇਣਾ। ਅੱਖ ਦੀ ਲਿਹਾਜ਼ ਹੋਰ ਚੀਜ਼ ਏ ਤੇ ਰੁਪੈ ਦੀ ਲਿਹਾਜ਼ ਹੋਰ, ਤੁਸੀਂ ਸੌ ਪੰਜਾਹ ਦਾ ਮੂੰਹ ਨਾ ਵੇਖਣਾ।
ਮੋਹਨ ਨੇ ਬਥੇਰੀਆਂ ਆਵਾਜ਼ਾਂ ਦਿੱਤੀਆਂ, ਪਰ ਉਹ ਅੱਖ ਦੇ ਫੋਰ ਵਿੱਚ ਹੀ ਪੌੜੀਆਂ ਉੱਤਰ ਗਈ।
ਜ਼ਿਮੀਂਦਾਰ ਬੜਾ ਸਖ਼ਤ ਬੀਮਾਰ ਸੀ। ਉਹਦੀਆਂ ਲੱਤਾਂ ਵਿੱਚ ਕੀੜੇ ਪੈ ਗਏ ਸਨ। ਉਹ ਸੋਚਦਾ ਜਿਸਦੇ ਅੱਗੇ ਸਾਰੀ ਉਮਰ ਕੋਈ ਅੱਖ ਨਹੀਂ ਸੀ ਚੁੱਕ ਸਕਿਆ, ਅੱਜ ਆਪਣੀਆਂ ਕਰਤੂਤਾਂ ਦੀ ਸਜਾ ਉਸਨੂੰ ਮਿਲ ਗਈ ਹੈ।
ਕੁਝ ਸਰਕਾਰੀ ਮੁਲਾਜ਼ਮ ਟਕਾ ਲਏ ਬਿਨਾਂ ਕਿਸੇ ਨਾਲ ਅੱਖ ਹੀ ਨਹੀਂ ਮਿਲਾਉਂਦੇ।
ਗਲਤ ਕੰਮ ਕਰਕੇ ਉਹ ਅਧਿਆਪਕ ਦੇ ਸਾਹਮਣੇ ਅੱਖ ਨੀਵੀਂ ਕਰ ਕੇ ਖੜ੍ਹਾ ਸੀ।
ਜਦੋਂ ਅਸੀਂ ਬਿੱਕਰ ਦੀ ਭੈਣ ਲਈ ਰਿਸ਼ਤਾ ਦੇਖਣ ਗਏ ਤਾਂ ਪਹਿਲੀ ਨਜਰੇ ਹੀ ਮੁੰਡਾ ਸਾਡੀ ਅੱਖ ਨੂੰ ਜਚ ਗਿਆ ਸੀ।
ਜਦ ਤੱਕ ਮੇਰੇ ਜੁੱਸੇ ਵਿੱਚ ਜਾਨ ਏ, ਮੈਂ ਤੇਰਾ ਹੱਥਬੱਧੀ ਗੋਲਾ ਹਾਂ। ਕਿਸੇ ਦੀ ਮਜਾਲ ਨਹੀਂ ਜੋ ਤੇਰੇ ਵੱਲ ਅੱਖ ਪਰਤ ਕੇ ਵੇਖੇ।
ਰਮੇਸ਼ ਆਪਣੀ ਨਵੀਂ ਵਿਆਹੀ ਵਹੁਟੀ ਨੂੰ ਕਹਿਣ ਲੱਗਾ, "ਜਦ ਤੱਕ ਮੈਂ ਜਿੰਦਾ ਹਾਂ ਤਦ ਤਕ ਤੇਰੇ ਵੱਲ ਕੋਈ ਅੱਖ ਪੁੱਟ ਕੇ ਨਹੀਂ ਤੱਕ ਸਕਦਾ।
ਪੁਰਾਤਨ ਵਿਸ਼ਵਾਸ ਹੈ ਕਿ ਇਸਤ੍ਰੀ ਦੀ ਖੱਬੀ ਅੱਖ ਤੇ ਪੁਰਸ਼ ਦੀ ਸੱਜੀ ਅੱਖ ਫਰਕੇ ਤਾਂ ਚੰਗਾ ਹੁੰਦਾ ਹੈ, ਕਾਰਜ ਰਾਸ ਹੁੰਦਾ ਹੈ। ਅੱਜ ਮੇਰੀ ਖੱਬੀ ਅੱਖ ਫਰਕਦੀ ਹੈ, ਕੁਝ ਚੰਗਾ ਹੋਣ ਵਾਲਾ ਹੈ।
ਉਸ ਦੇ ਹਰ ਕਦਮ, ਹਰ ਬੋਲ ਤੇ ਹਰ ਅੱਖ-ਫਰੱਕੇ ਵਿੱਚੋਂ ਸੁਹੱਪਣ ਟਪਕਦਾ ਹੈ।
ਚੋਰੀ ਕਰਦੇ ਸਮੇਂ ਰੰਗੇ ਹੱਥੀਂ ਫੜ੍ਹੇ ਜਾਣ ਤੇ ਸ਼ੋਰ ਸ਼ਰਾਬੇ ਵਿੱਚੋਂ ਚੋਰ ਅੱਖ ਬਚਾ ਕੇ ਭੱਜ ਨਿਕਲਿਆ।