ਮੈਨੂੰ ਇੱਕ ਰੱਬ ਦੇ ਬੰਦੇ ਨੇ ਸਾਰੇ ਹੀਜ ਪਿਆਜ ਖੋਲ੍ਹ ਕੇ ਦੱਸ ਦਿੱਤੇ ਸਨ, ਪਰ ਮੈਂ ਉਦੋਂ ਅਕਾਸ਼ ਨਾਲ ਗੱਲਾਂ ਕਰਦਾ ਸਾਂ, ਇੱਕ ਨਾਂ ਦਿਲ ਤੇ ਲਾਈ ਅਤੇ ਇਸ ਦੁਰਦਸ਼ਾ ਤੀਕ ਪੁੱਜਾ ਹਾਂ।
ਉਜਾੜ ਨੂੰ ਵਸਾਇ ਕੇ, ਬਹਾਰ ਲਾਣ ਵਾਲਿਆ ! ਬਹਾਰ ਫ਼ੇਰ ਆਪ ਹੀ ਉਜਾੜ ਜਾਣ ਵਾਲਿਆ ! ਅਤੀਤਣੀ ਨਦਾਨ ਨਾਲ ਪ੍ਰੀਤ ਪਾਣ ਵਾਲਿਆ ! ਅਕਾਸ਼ ਚਾੜ੍ਹ ਪੌੜੀਓਂ, ਹੇਠਾਂ ਵਗਾਣ ਵਾਲਿਆ !
ਨਹੀਂ ਬਾਬਾ ! ਸੁਣ ਤਾਂ ਲੈ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਅਰਾਈਂ ਮੁਸਲਮਾਨ; ਤੂੰ ਸਿੱਖ ਅਸੀਂ ਸਿੱਖ, ਤੂੰ ਅੰਬਾਂ ਨੂੰ ਵੱਢ ਕੇ ਅੱਕਾਂ ਨੂੰ ਵਾੜ ਕਰਦਾ ਹੈਂ, ਇਹ ਕੀ ਗੱਲ ?
ਜਦੋਂ ਦਾ ਉਸ ਵਿਧਵਾ ਦਾ ਇਕਲੌਤਾ ਪੁੱਤਰ ਮਰ ਗਿਆ ਹੈ, ਉਹ ਰੁਜ਼ਗਾਰ ਲਈ ਅੱਕੀਂ ਪਲਾਹੀਂ ਹੱਥ ਮਾਰਦੀ ਫਿਰਦੀ ਹੈ।
ਕੀ ਲੁਕਾਵਾਂ ਬਖਸ਼ੀ ਜੀ, ਮੈਂ ਜਿਸ ਵੇਲੇ ਤੋਂ ਉਸ ਨੂੰ ਵੇਖਿਆ ਹੈ, ਦਿਲ ਅੰਦਰ ਇਕ ਬੇਕਰਾਰੀ ਜਿਹੀ ਪੈਦਾ ਹੋ ਗਈ ਹੈ, ਰਾਤੀ ਸੁੱਤਿਆਂ ਵੀ ਮੈਂ ਉਸੇ ਦੇ ਖ਼ਾਬ ਵੇਖਦਾ ਰਹਿੰਦਾ ਹਾਂ, ਪਰ ਉਸ ਦੀਆਂ ਅੱਖਾਂ ਵਿੱਚ ਖਬਰੇ ਕਿਹੋ ਜਿਹਾ ਰੋਹਬ ਹੈ ਕਿ ਮੈਂ ਉਸ ਵੱਲ ਅੱਖ ਉੱਚੀ ਕਰਨ ਦੀ ਜੁਰਤ ਨਹੀਂ ਕਰ ਸਕਦਾ।
ਜਦੋਂ ਰਮੇਸ਼ ਨੂੰ ਨਾਲ ਲਿਜਾਣ ਲਈ ਉਸਦੇ ਦੋਸਤਾਂ ਨੇ ਨਾਂਹ ਕਰ ਦਿੱਤੀ ਤਾਂ ਉਸਦੀ ਅੱਖ ਖੁੱਲ੍ਹ ਗਈ।
ਪੇਪਰਾਂ ਵਿੱਚੋਂ ਫੇਲ੍ਹ ਹੋਣ 'ਤੇ ਹਰਦੀਪ ਦੀ ਅੱਖ ਖੁੱਲ੍ਹ ਗਈ।
ਦਫ਼ਤਰ ਤੋਂ ਆਕੇ ਪੂਰਨ ਦਾ ਇੱਕ ਘੰਟਾ ਤਾਂ ਨੂੰਹ ਸੱਸ ਦਾ ਝਗੜਾ ਨਿਬੇੜਨ ਵਿੱਚ ਲਗਦਾ ਹੈ। ਉਸਦਾ ਦਿਮਾਗ਼ ਕਾਹਲਾ ਪੈ ਜਾਂਦਾ ਹੈ ਅਤੇ ਵੇਲ ਵਾਂਗ ਵਧਦੀ ਹੋਈ ਜੁਆਨ ਭੈਣ ਵੱਲ ਉਸਦੀ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਹੀ ਨਹੀਂ ਹੁੰਦੀ।
ਜਿਊਣੇ ਨੂੰ ਪਤਾ ਸੀ ਇਹ ਸਾਰੀ ਗੱਲ ਬਚਨੋ ਦੇ ਪੈਰੋਂ ਵਿਗੜੀ ਹੈ। ਇਸ ਲਈ ਬਚਨੋ ਉਸ ਦੇ ਅੱਖ-ਤਿਣ ਹੋ ਗਈ।
ਕਾਕਾ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ਦਾ ਤਾਰਾ ਹੈ।
ਸੁਸ਼ਮਾ ਦੀ ਸੱਸ ਉਸਦੀ ਅੱਖ ਦਾ ਤਿਨਕਾ ਹੈ।
ਜਾ ਕੇ ਆਪਣੀ ਮਾਂ ਨਾਲ ਕੰਮ ਕਰ- ਸ਼ਰਮ ਨਹੀਂ ਆਉਂਦੀ ਬੇਸ਼ਰਮ ਨੂੰ। ਤੇਰਾ ਅੱਖ ਦਾ ਪਾਣੀ ਮਰ ਗਿਆ ਏ। ਲੱਜ ਹਯਾ ਮੁੱਕ ਗਈ ਏ।