ਏਸ ਦੀਵੇ ਦੀ ਲੋਅ ਵਿੱਚ ਤੁਰਨ ਵਾਲੇ, ਅੱਜ ਵਿੱਚ ਅਸਮਾਨ ਦੇ ਚਮਕ ਰਹੇ ਨੇ। ਐਪਰ, ਹਾਇ ! ਕਿਸਮਤ ਐਸਾ ਗੇੜ ਖਾਧਾ, ਤੇਰੇ ਆਪਣੇ ਚੀਥੜੇ ਲਮਕ ਰਹੇ ਨੇ।
ਸਾਰਾ ਟੱਬਰ ਖੁਸ਼ੀ ਖੁਸ਼ੀ ਵੱਸਦਾ ਰਸਦਾ ਸੀ। ਕਿਸੇ ਨੂੰ ਖ਼ਿਆਲ ਤਕ ਨਹੀਂ ਸੀ ਕਿ ਉਨ੍ਹਾਂ ਦੀ ਖੁਸ਼ੀ ਕਦੇ ਭੰਗ ਹੋ ਸਕੇਗੀ ਪਰ ਉਨ੍ਹਾਂ ਦੇ ਪਿਤਾ ਦੀ ਮੌਤ ਦਾ ਐਸਾ ਅਸਮਾਨੀ ਗੋਲਾ ਉਨ੍ਹਾਂ ਤੇ ਪਿਆ ਕਿ ਮੁੜ ਉਹ ਆਪਣੇ ਪੈਰੀਂ ਖੜ੍ਹੇ ਨਹੀਂ ਹੋ ਸਕੇ।
ਫਿਰ ਉਸ ਖਿਆਲ ਕੀਤਾ, ਸੁਸ਼ੀਲਾ ਅਜੇ ਤੀਕ ਮਤਰੇਈ ਮਾਂ ਦੀ ਕੱਲ੍ਹ ਵਾਲੀ ਮਾਰ ਦੇ ਹੀ ਅਸਰ ਹੇਠ ਦੱਬੀ ਹੋਈ ਹੈ।
ਤੁਸੀਂ ਆਪਣਾ ਅਸਲਾ ਵਿਖਾਉਣੋਂ ਨਹੀਂ ਰਹਿੰਦੇ। ਹਰ ਥਾਂ ਤੁਹਾਡੀਆਂ ਉਹੋ ਹੀ ਕਮੀਨੀਆਂ ਗੱਲਾਂ ਹੁੰਦੀਆਂ ਹਨ।
ਕੁੜੀ ਨੇ ਉੱਥੇ ਜਾਣ ਤੋਂ ਇਨਕਾਰ ਕਿਉਂ ਕਰਨਾ ਏ? ਉਹਦੇ ਵਰਗੀ ਤੇ ਕੋਈ ਅਸੀਲ ਧੀ ਈ ਨਹੀਂ ਹੋਣੀ।
ਉਪਕਾਰੀ ਦੀ ਮੌਜੂਦਗੀ ਵਿੱਚ ਉਹ ਚਾਹੁੰਦਾ ਹੋਇਆ ਭੀ ਕੁਝ ਨਾ ਕਹਿ ਸਕਿਆ। ਸਿਰਫ਼ ਉਸ ਦੀਆਂ ਅੱਖਾਂ ਦੱਸ ਰਹੀਆਂ ਸਨ ਕਿ ਉਹ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉਮਾਂ ਦੀ ਅਹਿਸਾਨਮੰਦੀ ਹੇਠ ਦੱਬਿਆ ਹੋਇਆ ਹੈ।
ਸਵਰੀ ਵਿੱਚੋਂ ਮਾਇਆ ਦਾ ਮੀਂਹ ਵਰ੍ਹਨਾ ਤਾਂ ਕਿਤੇ ਰਿਹਾ, ਨਵੇਂ ਸਟੂਡੀਉ ਦੇ ਹਵਨ ਕੁੰਡ ਵਿੱਚ ਉਸਦਾ ਅੱਧੇ ਤੋਂ ਬਹੁਤਾ ਗਹਿਣਾ ਗੱਟਾ ਵੀ ਹਾਲ ਦੀ ਘੜੀ ਅਹੂਤੀ ਹੋ ਚੁੱਕਾ ਸੀ।
ਹੇ ਪ੍ਰਮਾਤਮਾ ! ਸ਼ਾਇਦ ਮੇਰਾ ਅਹੰਕਾਰ ਟੁੱਟ ਰਿਹਾ ਹੈ। ਦਸ ਸਾਲ ਦੀ ਤਪੱਸਿਆ ਕਰਕੇ ਮੈਂ ਤਾਂ ਐਉਂ ਸਮਝਦਾ ਸਾਂ, ਜਿਸ ਤਰ੍ਹਾਂ ਮੈਂ ਰੱਬ ਹੀ ਬਣ ਗਿਆ ਹਾਂ।
ਹੁਣ ਸੋਚਾਂ ਸੋਚਣਾ ਕੇਵਲ ਅਕਲ ਖਰਚ ਕਰਨ ਵਾਲੀ ਗੱਲ ਹੈ, ਬਣ ਕੁਝ ਨਹੀਂ ਸਕਣਾ।
ਸਿਆਣਿਆਂ ਠੀਕ ਆਖਿਆ ਏ 'ਅਕਲਾਂ ਬਾਝੋਂ ਖੂਹ ਖਾਲੀ'। ਮੇਰੇ ਪੁੱਤਰ ਨੇ ਸ਼ਾਹਾਂ ਨੂੰ ਛੱਡ ਕੇ ਜੱਟਾਂ ਦੀ ਨੌਕਰੀ ਸ਼ੁਰੂ ਕਰ ਦਿੱਤੀ ਤਾਂ ਮੈਂ ਉਸਨੂੰ ਪੁੱਛਿਆ, ਅਕਲ ਕਿਹੜੇ ਖਾਤੇ ਸੁੱਟੀ ਸੂ ?
ਜਿਉਂ ਜਿਉਂ ਸਬਕ ਪੜ੍ਹਾਵੇ ਮੁੱਲਾਂ ! (ਸਾਨੂੰ) ਪਿਛਲਾ ਭੁੱਲਦਾ ਜਾਵੇ ; ਚੜ੍ਹਿਆਂ ਸਾਣ ਅਕਲ ਹੋਈ ਖੁੰਢੀ (ਸਾਨੂੰ) ਭਰਮਾਂ ਦੇ ਵਿੱਚ ਪਾਵੇ।
ਕਮਲ ਦੀ ਅਕਲ ਤਾਂ ਗਿੱਟਿਆਂ ਵਿੱਚ ਹੀ ਹੈ ਕਿਉਂਕਿ ਉਹ ਹਰ ਸਮੇਂ ਮੂਰਖਾਂ ਜਿਹੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ।