ਸ਼ਾਹ ਨੇ ਕਿਹਾ- ਮੇਰੇ ਨੌਕਰ ਨੂੰ ਵੀ ਨਾਲ ਲਈ ਜਾਉ। ਮੇਰੇ ਗਲੋਂ ਬਲਾ ਲਾਹੋ। ਨਿਰਾ ਖਾਣ ਦਾ ਮਸਾਲਾ (ਏ ਇਹ), ਕੌਡੀ ਕੰਮ ਦਾ ਨਹੀਂ।
ਪਰੇਮ ਨੇ ਉਸੇ ਤਰ੍ਹਾਂ ਸਿਰ ਮਾਰਦਿਆਂ ਪਹਿਲੇ ਜੁਆਬ ਨੂੰ ਦੁਹਰਾ ਦਿੱਤਾ, ਜਿਸ ਤੋਂ ਪੁੰਨਿਆਂ ਨੂੰ ਕੌੜ ਚੜ੍ਹ ਗਈ।
ਮਰਦਾ ਕੀ ਨਹੀਂ ਕਰਦਾ ? ਨਵਾਬ ਖਾਨ ਨੇ ਕੌੜਾ ਘੁੱਟ ਭਰ ਕੇ ਇਹ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਰਹਿਤ ਨਾਮਾ ਲਿਖ ਕੇ ਦੇਣ ਨੂੰ ਤਿਆਰ ਹੋ ਗਿਆ।
ਮੈਂ ਜਾਣ ਕੇ ਕਦੀ ਕਿਸੇ ਨਾਲ ਕੌੜਾ ਨਹੀਂ ਬੋਲਿਆ, ਪਰ ਜਦੋਂ ਕੋਈ ਵਿੰਗਾ ਜਾਂਦਾ ਹੋਵੇ, ਤਾਂ ਮੇਰੇ ਕੋਲੋਂ ਰਿਹਾ ਵੀ ਨਹੀਂ ਜਾਂਦਾ, ਤੇ ਮੈਂ ਸੱਚੀ ਸੱਚੀ ਮੂੰਹੋਂ ਕੱਢ ਦੇਂਦਾ ਆਂ।
ਮੂੰਹੋਂ ਕੌੜੀਆਂ ਫਿੱਕੀਆਂ ਕੱਢ ਕੇ ਤੇ, ਕਾਹਨੂੰ ਨਹੁੰ ਤੋਂ ਮਾਸ ਨਖੇੜਦੇ ਹੋ ? ਦੱਬੇ ਹੋਏ ਮੁਰਦਾਰ ਉਖੇੜ ਕਾਹਨੂੰ, ਹੱਥ ਲਹੂ ਦੇ ਨਾਲ ਲਬੇੜਦੇ ਹੋ ?
ਤੇਰੀ ਔਲਾਦ ਲਹੂ ਪੀਣੋਂ ਭੀ ਨਾ ਟਲਦੀ ਹੈ, ਭਾਵੇਂ ਕੌੜੀ ਹੀ ਲੱਗੂ ! ਤੇਰੇ ਹੀ ਸਭ ਕਾਰੇ ਨੇ । ਤੇਰੀ ਇੱਕ ਹੋਂਦ ਖੁਣੇਂ, ਵਖਤ ਪਏ ਸਾਰੇ ਨੇ ।
ਤਾਂ ਅੱਧੀ ਰਾਤੀਂ ਕੌੜੇ ਸੋਤੇ ਮਾਮੇਂ ਭਾਈ ਆਏ।
ਇਸ ਮੁਕੱਦਮੇ ਵਿੱਚ ਸਾਡਾ ਕੰਘਾ ਹੋ ਗਿਆ ਹੈ, ਅਜੇ ਪਤਾ ਨਹੀਂ ਇਹ ਕਿੰਨਾ ਚਿਰ ਚਲਦਾ ਰਹੇਗਾ ।
ਜੀ ਮੈਨੂੰ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਕੰਠ ਹਨ ਤੇ ਮੈਂ ਹਰ ਰੋਜ਼ ਪਾਠ ਵੀ ਕਰਦਾ ਹਾਂ।
ਮੇਰੇ ਪਾਸੋਂ ਕੀ ਭੁੱਲ ਹੋ ਗਈ ਹੈ ਜੋ ਤੁਸਾਂ ਮੇਰੇ ਤੋਂ ਦਿਲ ਫੇਰ ਲਿਆ ਹੈ। ਕਿਰਪਾ ਕਰ ਕੇ ਮੈਨੂੰ ਕੰਡ ਨਾ ਦਿਉ । ਇਹ ਦਸ਼ਾ ਮੇਰੇ ਲਈ ਅਸਹਿ ਹੈ।
ਸਾਨੂੰ ਤੇ ਆਸ ਸੀ ਕਿ ਜਮਾਤ ਵਿੱਚੋਂ ਰਾਮ ਸਿੰਘ ਅੱਵਲ ਦਰਜੇ ਤੇ ਰਹੇਗਾ, ਪਰ ਚੁੱਪ ਚੁਪਾਤੇ ਹੀ ਸ਼ਾਮ ਸਿੰਘ ਨੇ ਉਸ ਦੀ ਕੰਡ ਲਾ ਦਿੱਤੀ। ਖ਼ੈਰ ਤਦ ਵੀ ਉਹ ਦੂਜੇ ਨੰਬਰ ਤੇ ਰਹਿ ਹੀ ਗਿਆ।
ਸਾਥੀ ਨਾ ਕੋਲ ਖਲੋਣ ਜਾਂ, ਦਰਦੀ ਸਭ ਉਹਲੇ ਹੋਣ ਜਾਂ, ਲੁਕ ਜੀ-ਪਰਚਾਵੇ ਜਾਣ ਜਾਂ, ਸੁੱਖ ਸਾਰੇ ਕੰਡ ਵਲਾਣ ਜਾਂ, ਬਣ ਬਣੀਆਂ ਦਾ ਭਾਈਵਾਲ ਤੂੰ, ਰੱਬ ਜੀ ! ਰਹੁ ਮੇਰੇ ਨਾਲ ਤੂੰ ।