ਮਨੁੱਖ ਨੂੰ ਦੁਖੀ ਕਰਨ ਵਾਲਾ ਸਭ ਤੋਂ ਵੱਡਾ ਕੰਡਾ ਹਉਮੈ ਹੈ। ਜਿਉਂ ਜਿਉਂ ਮਨੁੱਖ ਵਿੱਚ ਹਉਮੈ ਵੱਧਦੀ ਹੈ, ਉਹ ਵਧੇਰੇ ਦੁਖੀ ਹੁੰਦਾ ਹੈ। ਜਦੋਂ ਇਹ ਕੰਡਾ ਨਿਕਲ ਜਾਂਦਾ ਹੈ, ਮਨੁੱਖ ਦੇ ਹਿਰਦੇ ਵਿੱਚ ਸੁੱਖ ਤੇ ਸ਼ਾਂਤੀ ਵਰਤ ਜਾਂਦੀ ਹੈ।
ਝਗੜਦੇ ਕਿਉਂ ਹੋ, ਕੰਡੀ ਚਾੜ੍ਹ ਕੇ ਵੇਖ ਲਓ ਕਿ ਚੀਜ਼ ਕਿੰਨੀ ਹੈ, ਇਸ ਨੇ ਤੇ ਕਿਸੇ ਦਾ ਲਿਹਾਜ਼ ਨਹੀਂ ਕਰਨਾ।
ਮੱਤਾਂ ਸਾਰੇ ਜਹਾਨ ਨੂੰ ਦੇਣ ਵਾਲੇ, ਚੀਣਾ ਆਪਣਾ ਅੱਜ ਖਿਲਾਰ ਬੈਠੇ, ਦੇ ਕੇ ਨੇਉਤਾ ਜੱਗ ਨੂੰ ਏਕਤਾ ਦਾ, ਕੰਧਾਂ ਆਪਣੇ ਵਿੱਚ ਉਸਾਰ ਬੈਠੇ।
ਸੋ ਮਾਪਿਆਂ ਅਤੇ ਧੀ ਵਿਚਾਲੇ ਇਹ ਅਜੋੜਤਾ, ਐਸੀ ਕੰਧ ਬਣ ਕੇ ਖੜੀ ਹੋ ਗਈ ਕਿ ਕਈ ਸਾਲ ਲੰਘ ਗਏ, ਪਰ ਪੁੰਨਿਆਂ ਦੇ ਵਿਆਹ ਦਾ ਮਸਲਾ ਹੱਲ ਹੋਣ ਵਿੱਚ ਨਹੀਂ ਸੀ ਆਉਂਦਾ।
ਮੇਰੇ ਤੇ ਕਿਰਪਾ ਕਰ । ਜੇ ਤੈਨੂੰ ਹੋਰ ਕੋਈ ਗੱਲਾਂ ਕਰਨ ਜੋਗਾ ਨਹੀਂ ਲੱਭਦਾ ਤਾਂ ਕੰਧ ਨਾਲ ਹੀ ਗੱਲਾਂ ਕਰੀ ਜਾ।
“ਤੈਨੂੰ ਨਾ ਪੁੱਛੀਏ ਤਾਂ ਹੋਰ ਕਿਸ ਕੋਲੋਂ ਪੁੱਛੀਏ। ਸਾਡੀ ਤੇ ਹੁਣ ਕੰਧੀ ਤੇ ਦੁੱਖੜੇ ਵਾਲੀ ਗੱਲ ਏ। ਘਰ ਬਾਰ ਦਾ ਸਾਰਾ ਫਿਕਰ ਤੈਨੂੰ ਈ ਏ ਨਾ।" ਪਿਆਰ ਭਰੇ ਲਹਿਜੇ ਵਿੱਚ ਮਾਂ ਬੋਲੀ।
ਪਿਤਾ ਮਰ ਗਿਆ, ਪਰ ਪੁੱਤਰ ਅਮਰੀਕਾ ਵਿੱਚ ਹੋਣ ਕਰ ਕੇ ਕੰਧੀ ਦੇਣ ਲਈ ਵੀ ਨਾ ਪੁੱਜ ਸਕਿਆ।
ਕੀ ਹੋਇਆ ਜੇ ਦੋ ਹਫਤਿਆਂ ਤੋਂ ਤੇਰੇ ਪੁੱਤ ਦੀ ਚਿੱਠੀ ਨਹੀਂ ਆਈ। ਐਵੇਂ ਤੂੰ ਕੰਧੀਂ ਲਗਾ ਹੋਇਆ ਹੈਂ। ਉਹ ਵਿਚਾਰਾ ਕਿਸੇ ਕੰਮ ਲੱਗਾ ਹੋਣਾ ਹੈ।
ਆਪਣੇ ਦੋਸਤ ਤੋਂ ਧੋਖਾ ਖਾਣ ਤੋਂ ਬਾਅਦ ਮੇਰੇ ਸਾਰਿਆਂ ਲਈ ਹੀ ਕੰਨ ਹੋ ਗਏ ਹਨ।
ਉਹ ਤੇ ਚੰਗੇ ਚੰਗੇ ਸਿਆਣਿਆਂ ਦੇ ਕੰਨ ਕਤਰ ਲੈਂਦਾ ਹੈ, ਤੇਰੀ ਹੁਸ਼ਿਆਰੀ ਉਸ ਅੱਗੇ ਕੀ ਕਰੇਗੀ।
ਉਸ ਨੇ ਬਹੁਤੇਰੇ ਸੋਹਿਲੇ ਸੁਣਾਏ, ਪਰ ਅਸੀਂ ਜਰਾ ਨਾ ਕੁਸਕੇ, ਕਸੂਰ ਜੋ ਸਾਡਾ ਸੀ, 'ਬਸ ਕੰਨ ਕਪ ਤੇ ਥਿਗੜੀ ਲਾ' ਅਸੀਂ ਦੁੰਮ ਦਬਾ ਕੇ ਦੌੜੇ।
ਮੈਂ ਉਸ ਸ਼ਰਾਬੀ ਨੂੰ ਪੁਲਿਸ ਵਾਲਿਆਂ ਕੋਲ ਫੜਾ ਕੇ ਅੱਗੋਂ ਤੋਂ ਸ਼ਰਾਬ ਪੀ ਕੇ ਗਲੀ ਵਿੱਚ ਬੋਲਣ ਤੋਂ ਕੰਨ ਕਰ ਲਏ ਹਨ।