ਰਤਾ ਜਿੰਨੀ ਕੋਈ ਗੱਲ ਹੋਵੇ, ਮਤਲਬ ਦੀ ਭਾਵੇਂ ਬੇ-ਮਤਲਬ, ਉਸ ਦੇ ਕੰਨ ਬਿੱਲੀ ਵਾਂਗ ਖੜੇ ਹੋ ਜਾਂਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਸ ਦੇ ਸੁਭਾਉ ਵਿੱਚ ਸ਼ੱਕ ਤੇ ਬੇ-ਭਰੋਸਗੀ ਦਾ ਅੰਸ਼ ਕੁਝ ਵਧੇਰੇ ਹੈ।
ਜਦੋਂ ਅਸੀਂ ਜੰਗਲ ਵਿੱਚੋਂ ਲੰਘ ਰਹੇ ਸਾਂ ਤਾਂ ਇੱਕ ਝਾੜੀ ਵਿੱਚੋਂ ਘੁਸਰ-ਮੁਸਰ ਸੁਣਨ ਤੇ ਅਸੀਂ ਕੰਨ ਖੜ੍ਹੇ ਕਰ ਕੇ ਝਾੜੀ ਵੱਲ ਵੇਖਣ ਲੱਗ ਪਏ।
ਆਪਣੇ ਪੁੱਤਰ ਦੇ ਮੈਂ ਖ਼ੂਬ ਕੰਨ ਖਿੱਚ ਦਿੱਤੇ ਹਨ । ਆਸ ਹੈ ਮੁੜ ਉਹ ਕਦੇ ਸ਼ਰਾਰਤ ਨਹੀਂ ਕਰੇਗਾ ਤੇ ਨਾ ਹੀ ਗੁਸਤਾਖੀ ਕਰੇਗਾ।
ਹੁਣ ਜੋ ਹੋ ਗਿਆ ਸੋ ਹੋ ਗਿਆ, ਅੱਗੋਂ ਲਈ ਮੈਂ ਉਸ ਦੇ ਕੰਨ ਖੋਲ੍ਹ ਦਿੱਤੇ ਹਨ ਕਿ ਮੁੜ ਜੇ ਅਜਿਹੀ ਹਰਕਤ ਕੀਤੀ ਤਾਂ ਆਪਣਾ ਕੀਤਾ ਪਾਇਂਗਾ।
(ਉਨ੍ਹਾਂ ਨੂੰ ਖ਼ੁਸ਼ ਵੇਖ ਕੇ) ਨੌਕਰ ਤਮਾਸ਼ਾ ਵੇਖਦੇ ਸਨ- ਆਸੋਂ ਪਾਸੋਂ ਲੋਕ ਕੰਨ ਝਪੱਕੇ ਲੈਂਦੇ ਸਨ ਕਿ ਬੁੱਢੇ ਡਾਕਟਰ ਦੇ ਘਰ ਕੀਹ ਹੋ ਗਿਆ ।
ਮਾਲੀ ਨੂੰ ਮਾਲਕਣ ਨੇ ਬੜੀਆਂ ਝਾੜਾਂ ਪਾਈਆਂ ਤੇ ਉਹ ਕੰਨ ਝਾੜਦਾ ਬਾਹਰ ਨਿਕਲ ਆਇਆ।
ਦਿਨੋਂ ਦਿਨ ਤੇਰੇ ਮਿੱਤਰ ਤੈਨੂੰ ਲੁੱਟੀ ਜਾ ਰਹੇ ਹਨ। ਤੈਨੂੰ ਸੌ ਵਾਰੀ ਸਮਝਾਇਆ ਹੈ, ਪਰ ਤੇਰੇ ਕੰਨਾਂ ਤੇ ਜੂੰ ਤੀਕ ਨਹੀਂ ਸਰਕਦੀ।
ਕੀ ਕਿਰਪਾ ਕਰ ਕੇ ਕੁਝ ਮਿੰਟਾਂ ਲਈ ਮੇਰੀ ਗੱਲ ਵੱਲ ਕੰਨ ਦੇ ਸਕੋਗੇ ?
ਜੇ ਇਹੋ ਜਿਹੇ ਮੁਲਕ ਦੇ ਆਦਮੀਆਂ ਵਿੱਚ ਸਾਰੀਆਂ ਕੁੜੀਆਂ ਦਾ ਜਾਣਾ ਵਾਜਬੀ ਨਹੀਂ ਤਾਂ ਫੇਰ ਜਦੋਂ ਮੈਂ ਵਰ ਲੱਭਣ ਨੂੰ ਕਹਿਨੀ ਹਾਂ, ਤਾਂ ਮੇਰੀ ਗੱਲ ਕੰਨ ਧਰ ਕੇ ਤੁਸੀਂ ਸੁਣਦੇ ਕਿਉਂ ਨਹੀਂ ?
ਸਾਡੀ ਗਊ ਨੂੰ ਕੋਈ ਚੋ ਲਵੇ, ਬਿਲਕੁਲ ਕੰਨ ਨਹੀਂ ਹਿਲਾਉਂਦੀ, ਨਹੀਂ ਤੇ ਕਈ ਗਊਆਂ ਤੇ ਕਿਸੇ ਓਪਰੇ ਦੇ ਕਾਬੂ ਹੀ ਨਹੀਂ ਆਉਂਦੀਆਂ।
ਦੁਪਾਸੀ ਲੋਹੜੀ ਦੇ ਗੀਤਾਂ ਦੀ ਉਹ ਗੜਗੂੰਜ ਮੱਚੀ ਕਿ ਕਿਸੇ ਨੂੰ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦੇਂਦੀ। ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ। ਜਿਉਂ ਗੀਤਾਂ ਦੀ ਭਰਮਾਰ ਸ਼ੁਰੂ ਹੋਈ ਕਿ ਇੱਕ ਹੁੱਲੜ ਜਿਹਾ ਮੱਚ ਗਿਆ।
ਗੱਡਿਆਂ ਦੇ ਗੱਡੇ ਲੋਹਾ ਚੁੱਕੀਂਦਾ ਰੱਖੀਂ ਦਾ ਰਹਿਣ ਕਰਕੇ ਹਰ ਵੇਲੇ ਕੰਨ ਪਾੜਵੀਂ ਠਾਹ ਠਾਹ ਹੁੰਦੀ ਰਹਿੰਦੀ ਸੀ।