ਕਹਿੰਦੇ ਨੇ ਉਸ ਨੇ ਸਾਮਰਾਜ ਬਾਹੀ ਵਿਰੁੱਧ ਬੜੀ ਸਖ਼ਤ ਤਕਰੀਰ ਕੀਤੀ ਸੀ। ਪਰ ਮੇਰੇ ਆਦਮੀਆਂ ਨੇ ਵੀ ਉਸ ਦੀ ਤਕਰੀਰ ਦੇ ਉਹ ਮੂੰਹ ਤੋੜ ਜਵਾਬ ਦਿੱਤੇ ਕਿ ਕੰਨਾਂ ਨੂੰ ਹੱਥ ਲਵਾ ਕੇ ਛੱਡਿਆ।
ਕੁੜੀਆਂ ਨੂੰ ਵੀ ਸਿਖਾਲ ਛੱਡਿਆ ਈ ਪਈ ਪਿਉ ਦੀ ਗੱਲ ਨਾ ਮੰਨਿਆਂ ਕਰੋ ? ਖੌਰੇ ਪੰਜਾਹ ਵਾਰੀ ਤਵਾ ਧਰਨ ਨੂੰ ਆਖ ਚੁੱਕਾ ਵਾਂ, ਕੰਨਾਂ ਮੁੱਢ ਮਾਰ ਛੱਡਦੀਆਂ ਨੇ।"
ਜਦੋਂ ਉਹ ਝੂਠ ਬੋਲ ਰਿਹਾ ਸੀ, ਤਾਂ ਮੈਂ ਕੰਨਾਂ ਵਿੱਚ ਉਂਗਲਾਂ ਦੇ ਲਈਆਂ ।
ਗਾਣੇ ਦੇ ਥਾਂ ਹੁਣ ਮਦਨ ਦੇ ਕੰਨਾਂ ਵਿੱਚ ਇਹੋ ਉਰਵਸ਼ੀ ਨਾਮ ਗੂੰਜ ਰਿਹਾ ਸੀ, ਜਿਸ ਨਾਲ ਨਾਲ ਹੀ ਅੱਜ ਤੋਂ ਕਈ ਸਾਲ ਪਹਿਲਾਂ ਪੜ੍ਹੀ ਹੋਈ ਕਾਲੀ-ਦਾਸ ਦੀ ਰਚਿਤ 'ਉਰਵਸ਼ੀ' ਆਪਣੀਆਂ ਉਹ ਸਖੀਆਂ 'ਸਹਿੰਜਨਿਆਂ' ਅਤੇ 'ਚਿਤ੍ਰਲੇਖਾ' ਸਮੇਤ ਆਕਾਸ਼ ਵਿੱਚ ਉੱਡਦੀ ਉਸ ਨੂੰ ਦਿਖਾਈ ਦੇਣ ਲੱਗੀ।
ਕਤਲ ਦੀ ਹਨੇਰੀ ਝੁਲਦੀ ਰਹੀ, ਫਿਰਕੂ ਫਸਾਦਾਂ ਦਾ ਦੈਂਤ ਮਨੁੱਖੀ ਹੋਲਾਂ ਭੁੰਨਦਾ ਰਿਹਾ, ਪਰ ਸਾਡੇ ਪੰਜਾਬ ਦੀ ਕਿਸ਼ਤੀ ਦਾ ਆਪੋ ਬਣਿਆ ਮੁਹਾਣਾ ਮਿਸਟਰ 'ਜੈਨਕਿਨ' ਇਸ ਤਰ੍ਹਾਂ ਕੰਨਾਂ ਵਿੱਚ ਤੇਲ ਪਾਈ ਬੈਠਾ ਰਿਹਾ, ਮਾਨੋ ਪੰਜਾਬ ਵਿੱਚ ਕੁਝ ਹੋ ਹੀ ਨਹੀਂ ਸੀ ਰਿਹਾ।
ਉਹ ਪਹਿਲਾਂ ਤਾ ਰਜ਼ਾਮੰਦ ਸੀ ਇਸ ਗੱਲ ਤੇ, ਪਰ ਪਤਾ ਨਹੀਂ ਉਸ ਦਿਨ ਉਸ ਦੇ ਦੋਸਤ ਨੇ ਉਸ ਦੇ ਕੰਨ ਵਿੱਚ ਕੀ ਫੂਕ ਮਾਰੀ ਕਿ ਹੁਣ ਤਾਂ ਇਕੋ 'ਨਾਂ' ਫੜੀ ਹੋਈ ਹੈ।
ਮੈਂ ਅੱਗੇ ਤੈਥੋਂ ਪੁੱਛਿਆ ਸੀ, ਤੂੰ ਕਿੱਥੋਂ ਜ਼ਮੀਨ ਲੈਣੀ ਏ ਤੇ ਕੀਹਦੇ ਕੋਲੋਂ ਲੈਣੀ ਏ ? ਪਰ ਤੂੰ ਕੰਨਾਂ ਵਿੱਚ ਮਾਰ ਛੱਡੀ ਸੀ। ਦੱਸਿਆ ਨਹੀਂ।
ਜਦੋਂ ਇਹ ਗੱਲਾਂ ਹੋ ਰਹੀਆਂ ਸਨ, ਤੁਸੀਂ ਵੀ ਉੱਥੇ ਹੀ ਬੈਠੇ ਸੀ। ਕੰਨਾਂ ਵਿੱਚ ਰੂੰ ਦਿੱਤਾ ਹੋਇਆ ਸੀ ਜੋ ਕਹਿੰਦੇ ਹੋ, ਤੁਹਾਨੂੰ ਖ਼ਬਰ ਹੀ ਨਹੀਂ !
(ਰੱਬਾ ਦੇ ਰੱਬਾ) ਘੁੱਟੇ ਹੋਏ ਦਿਲ ਦੇ ਅਰਮਾਨਾਂ ਵੱਲ ਤੱਕਦਾ ਨਹੀਂ, ਟੁੱਟੇ ਹੋਏ ਫੁੱਲਾਂ ਨੂੰ ਪਾਣੀ ਨਾ ਪਾਨਾ ਏਂ । ਭਰੀਆਂ ਹੀ ਥਾਵਾਂ ਨੂੰ ਭਰਨਾ ਤੂੰ ਪੜਿਆ ਏਂ ? ਸੱਖਣਿਆਂ ਕੋਲੋਂ ਕਿਉਂ ਕੰਨੀ ਕਤਰਾਨਾ ਏਂ ?
ਤਾਹੀਏਂ ਤੇ ਬਿੱਕਰਾ ਤੈਨੂੰ ਵਲ ਵਲ ਕੂਕਦਾ ਸਾਂ ਪਈ ਇਨ੍ਹਾਂ ਤਿਲਾਂ ਵਿੱਚ ਤੇਲ ਹੀ ਨਹੀਓਂ, ਨਾ ਆਪਣੀ ਜਾਨ ਜੋਖੋਂ ਵਿੱਚ ਪਾ, ਪਰ ਤੂੰ ਤੇ ਕੰਨੀ ਬੁੱਜੇ ਦੇ ਛੱਡੇ।
ਸਾਨੂੰ ਹਰ ਵੱਡੇ ਵਡੇਰੇ ਦਾ ਦਾਮਨ ਮਾਇਆ ਧਾਰੀ ਪੁਣੇ ਦੇ ਚਿੱਕੜ ਵਿੱਚ ਲਿੱਬੜਿਆ ਦਿਖਾਈ ਦੇਂਦਾ ਹੈ। ਪਰ ਏਸ ਮਾਦੀ ਦੁਨੀਆਂ ਵਿੱਚ ਅੱਜ ਵੀ ਇਕ ਸ਼ਖਸੀਅਤ ਕਿਤੇ ਕਿਤੇ ਦਿਖਾਈ ਦੇ ਜਾਂਦੀ ਹੈ, ਜਿਸ ਦੀ ਕੰਨੀ ਜੇ ਪੂਰੀ ਤਰ੍ਹਾਂ ਨਹੀਂ ਤਾਂ ਕਿਸੇ ਹੱਦ ਤੀਕ ਜ਼ਰੂਰ ਅਜੇ ਤਕ ਬੇਦਾਗ ਹੈ।
ਜਿਹੜੀ ਗੱਲ ਤੂੰ ਪਿਆ ਦੱਸਨਾ ਏਂ, ਮੈਂ ਏਸ ਗੱਲੋਂ ਬੇਖ਼ਬਰ ਨਹੀਂ, ਮੇਰੀ ਕੰਨੀਂ ਵੀ ਭਿਣਕ ਪੈਂਦੀ ਰਹਿੰਦੀ ਏ, ਮੈਨੂੰ ਉਨ੍ਹਾਂ ਦੀਆਂ ਘੁਸ ਮੁਸੀਆਂ ਦਾ ਪਤਾ ਏ।