ਮੈਂ ਤੇ ਉਸ ਨੂੰ ਵੀਹ ਵਾਰੀ ਕਿਹਾ ਕਿ ਤੂੰ ਦੁਕਾਨ ਤੇ ਜਾ ਕੇ ਪਿਤਾ ਜੀ ਦੀ ਗੱਲ ਸੁਣ ਆ। ਪਰ ਉਸ ਨੂੰ ਕੰਨੀ ਰੇੜ੍ਹੇ ਮਾਰਨ ਦੀ ਆਦਤ ਹੈ।
ਸੁਰੇਸ਼ ਜਿਸ ਦਿਨ ਦਾ ਕੇਦਾਰ ਬਾਬੂ ਨਾਲ ਲੜ ਕੇ ਗਿਆ ਸੀ ਉਨ੍ਹਾਂ ਨੂੰ ਹਰ ਵਕਤ ਚਿੰਤਾ ਰਹਿੰਦੀ ਸੀ ਕਿ ਉਹ ਵਾਪਸ ਆ ਕੇ ਕੀ ਕਰੇਗਾ, ਕੀ ਨਾ ਕਰੇਗਾ ਤੇ ਇਸ ਤੋਂ ਬਿਨਾਂ ਉਹਨਾਂ ਨੂੰ ਆਪ ਕੀ ਕਰਨਾ ਚਾਹੀਦਾ ਏ । ਬਥੇਰਾ ਸੋਚਣ ਤੇ ਵੀ ਉਹਨਾਂ ਨੂੰ ਆਸ ਦੀ ਕੰਨੀ ਹੱਥ ਨਹੀਂ ਸੀ ਲੱਗਦੀ ਪਰ ਉਹ ਸਮਝਦੇ ਸਨ ਕਿ ਚਾਹੇ ਕੁਝ ਵੀ ਕਿਉਂ ਨਾ ਹੋਵੇ ਰੁਪਇਆ ਸੁਰੇਸ਼ ਦਾ ਜ਼ਰੂਰ ਵਾਪਸ ਕਰ ਦੇਣਾ ਹੈ।
ਇਹ ਮੁੰਡਾ ਨਿਰਾ ਗਊ ਸੀ, ਕਹੀਏ ਪਈ ਮੂੰਹ ਵਿੱਚ ਦੰਦ ਨਹੀਂ, ਕੰਨੀ ਪਾਇਆਂ ਨਹੀਂ ਸੀ ਦੁਖਦਾ। ਜਦੋਂ ਦਾ ਬੱਸ ਲਾਹੌਰ ਗਿਆ ਏ, ਸਾਂਈਂ ਜਾਣੇ ਕੀ ਵਗ ਗਈ ਏ ਮੱਤ ਨੂੰ। ਦਿਨੋਂ ਦਿਨ ਹੱਥਾਂ 'ਚੋਂ ਨਿਕਲਦਾ ਜਾਂਦਾ ਏ।
ਸ਼ਾਹ ਜੀ, ਮੇਰਾ ਪੁੱਤਰ ਤੁਹਾਡੀ ਨੌਕਰੀ ਛੱਡ ਕੇ ਤੁਰ ਗਿਆ ਏ ! ਮੈਨੂੰ ਪਤਾ ਦਿਉ, ਉਹ ਹੈ ਕਿੱਥੇ, ਮੈਂ ਜਾ ਕੇ ਉਹਦੀ ਚਮੜੀ ਉਧੇੜਾਂ ਤੇ ਕੰਨ ਫੜ ਕੇ ਤੁਹਾਡੇ ਕੋਲ ਲਿਆਵਾਂ।
ਇਹ ਚੀਜ਼ ਸਾਂਭ ਕੇ ਰੱਖ ਛੱਡ, ਕਦੇ ਕੰਮ ਆਏਗੀ।
ਸੋ ਖੁਸ਼ ਕਿਸਮਤੀ ਨਾਲ ਉਸ ਲਈ ਚੰਗਾ ਮੌਕਾ ਪੈਦਾ ਹੋ ਗਿਆ, ਜਦ ਨਾ ਕੇਵਲ ਉਹ ਚੰਪਾ ਨੂੰ ਰਾਇ ਸਾਹਿਬ ਦੀਆਂ ਨਜ਼ਰਾਂ ਵਿੱਚ ਘ੍ਰਿਣਤ ਕਰ ਸਕਦਾ ਸੀ, ਸਗੋਂ ਏਸੇ ਚੰਪਾ ਨੂੰ ਹਥਿਆਰ ਦੇ ਤੌਰ ਤੇ ਵਰਤ ਕੇ ਹੋਰ ਵੀ ਕਈ ਕੰਮ ਸਾਰ ਸਕਦਾ ਸੀ।
ਤੂੰ ਬੜਾ ਦਾਈ ਏਂ, ਤੂੰ ਧੀਰੇ ਨਵਾਬ ਖ਼ਾਨ ਵਾਲੀ ਜ਼ਮੀਨ ਮੇਰੇ ਗਲ ਮੜ੍ਹਦਾ ਏਂ । ਇਕ ਤਾਂ ਉਹ ਭੋਂ ਮਾੜੀ ਏ, ਦੂਜਾ ਤੂੰ ਆਪਣਾ ਕੰਮ ਕੱਢ ਲੈਣਾ ਏ ਕਿ ਤੇਰਾ ਕਰਜ਼ਾ ਵਸੂਲ ਹੋ ਜਾਏ।
ਮੈਂ ਸਾਰਾ ਦਿਨ ਕੰਮ ਕਰ ਕਰ ਮੋਇਆ ਹਾਂ ਤੇ ਤੁਹਾਡੇ ਕੁਝ ਨੱਕੋਂ ਹੀ ਨਹੀਂ ਨਿਲਕਦਾ।
ਬੇੜਾ ਗ਼ਰਕ ਹੋਵੇ ਇਸ ਮੋਹਨ ਦਾ, ਜਿਸ ਨੇ ਆਉਂਦਿਆਂ ਹੀ ਕੰਮ ਖਚਕਾ ਦਿੱਤਾ ਏ, ਨਹੀਂ ਤੇ ਮੈਂ ਅੱਜ ਦੇ ਜਲਸੇ ਵਿੱਚੋਂ ਚੰਗੇ ਖੀਸੇ ਭਰਨੇ ਸਨ।
ਤੁਸੀਂ ਤੇ ਮੌਜਾਂ ਕਰਕੇ ਟੁਰਦੇ ਬਣੇ; ਪਿੱਛੋਂ ਮੇਰੀ ਜਿੰਦ ਸਖ਼ਤੀ ਨੂੰ ਫੜੀ ਗਈ। ਉਸੇ ਰਾਤ ਮੈਨੂੰ ਕੰਮ ਤੇ ਡਾਹ ਦਿੱਤਾ ਗਿਆ।
ਕੀ ਲਿਖ ਰਿਹਾ ਏਂ ? ਕਿਤੇ ਰੇਡੀਓ ਲਈ ਕੋਈ ਨਾਟਕ ਲਿਖਦਾ ਹੋਵੇਂਗਾ ਬੱਚੂ, ਤੂੰ ਵੀ ਪੈਸੇ ਵਾਲਾ ਕੰਮ ਕਰਦਾ ਏਂ, ਜਨਤਾ ਦਾ ਕੰਮ ਕਰਨ ਤੋਂ ਤੂੰ ਵੀ ਕਤਰਾਉਂਦਾ ਏਂ। ਅੱਛਾ ਲਿਖ, ਬੈਠਾ ਪੈਸੇ ਘੜ!
ਜਦੋਂ ਹੁਣ ਤੁਸੀਂ ਕੰਮ ਦੇ ਸਿਰ ਹੋ ਗਏ ਹੋ, ਆਪੇ ਸਿਰੇ ਚੜ੍ਹ ਜਾਏਗਾ । ਹਿੰਮਤੀ ਦੀ ਪਰਮਾਤਮਾ ਵੀ ਸਹਾਇਤਾ ਕਰਦਾ ਹੈ।