ਮੇਰੀ ਸੱਸ ਮੈਨੂੰ ਦਿਨੇ ਰਾਤ ਕੁੰਹਦੀ ਰਹਿੰਦੀ ਹੈ। ਬੋਲੀਆਂ ਮਾਰ ਮਾਰ ਕੇ ਮੈਨੂੰ ਲੂਹ ਸੁੱਟਿਆ, ਸੀਨਾ ਮੇਰਾ ਸਾੜ ਸੁੱਟਿਆ ਸੂ।
ਮੋਹਨ ਦਾ ਜਵਾਬ ਸੁਣ ਕੇ ਉਹ ਕ੍ਰੋਧ ਨਾਲ ਲਾਲ ਹੋ ਕੇ ਬੋਲੇ, ''ਕੀ ਕਿਹਾ ਈ ? ਜ਼ਮੀਰ ਤੋਂ ਵਿਰੁੱਧ ? ਹੱਛਾ ਹੁਣ ਕੋਹੜ ਕਿਰਲੀਆਂ ਨੂੰ ਵੀ ਖੰਭ ਲੱਗ ਗਏ।
ਜੇ ਤੁਹਾਡੀ ਮਰਜ਼ੀ ਇਹ ਕੰਮ ਕਰਨ ਦੀ ਨਹੀਂ ਤਾਂ ਬੰਦ ਕਰ ਦਿਉ । ਕੋਝੇ ਰੋਣੇ ਨਾਲੋਂ ਤਾਂ ਚੁੱਪ ਹੀ ਚੰਗੀ ਹੁੰਦੀ ਹੈ। ਜੇ ਕਰਨਾ ਹੈ ਤਾਂ ਡੱਟ ਕੇ ਕਰੋ, ਨਹੀਂ ਤੇ ਭੋਗ ਪਾ ਦਿਉ।
"ਕਮਰਾ, ਮੈਨੂੰ ਇਸ ਕੁੜੀ ਦਾ ਫਿਕਰ ਕੁਝ ਨਹੀਂ ਕਰਨ ਦੇਂਦਾ । ਕੋਠੇ ਜਿੱਡੀ ਹੋ ਪਈ ਏ। ਇਸ ਦਾ ਕੁਝ ਆਹਰ ਪਾਹਰ ਹੋ ਜਾਂਦਾ ਤਾਂ ਮੇਰੀਆਂ ਸਾਰੀਆਂ ਚਿੰਤਾ ਮੁੱਕ ਜਾਂਦੀਆਂ।"
ਜੱਟੀ ਨੇ ਜੱਟ ਨੂੰ ਕਿਹਾ ਕਿ ਉਸ ਦੀ ਧੀ ਕੋਠੇ ਜਿੱਡੀ ਹੋ ਗਈ ਹੈ, ਕੀ ਉਸ ਦੇ ਵਿਆਹ ਦਾ ਵੀ ਕੋਈ ਫ਼ਿਕਰ ਹੈ ?
ਤੁਸੀਂ ਤਾਂ ਘੋਗਲ ਕੰਨੇ ਬਣੇ ਬੈਠੇ ਉਂ। ਘਰ ਕੋਠੇ ਜਿੱਡੀ ਧੀ ਬੈਠੀ ਏ, ਤੁਹਾਨੂੰ ਪਤਾ ਨਹੀਂ ਸੁੱਖ ਦਾ ਸਾਹ ਕਿੱਦਾਂ ਆਉਂਦਾ ਏ।
ਇਹ ਫਿਰੇ ਜੇ ਕੋਠੇ ਟੱਪਦਾ, ਆਖੇ ਜਵਾਂ ਮਰਦੀ, ਮੈਂ ਨਿਕਲਾਂ ਸੌਦੇ ਸੂਤ ਨੂੰ, ਇਹ ਆਵਾਰਾ ਗਰਦੀ।
ਤੇਰੇ ਵਰਗੇ ਨੂੰ ਜਿਹੜਾ ਕੋਠੇ ਤੇ ਚੜ੍ਹ ਕੇ ਪਹਿਲਾਂ ਹੀ ਨੱਚ ਪੈਂਦਾ ਹੈ ਤੇ ਸਾਰੇ ਭੰਡੀ ਪਾ ਦਿੰਦਾ ਹੈ, ਕੋਈ ਸਮਝਾਵੇ ਕੀ। ਪਹਿਲਾਂ ਤੂੰ ਕੋਈ ਗੱਲ ਕਿਸੇ ਨੂੰ ਪੁੱਛ ਲਾ।
ਟੰਮਕ ਆਣ ਧਰਾਇਆ ਅੱਲੀ ਸਭ ਭਿਰਾਉ ਸਦਾਏ, ਸ਼ਾਦੀ ਕੀਤੀ ਦਿਲ ਦੀ ਜਾਂਦੀ, ਕੋਠੇ ਆਣ ਲੁਟਾਏ ।
''ਤੈਨੂੰ ਪੰਜਾਹ ਵਾਰੀ ਪਿੱਟ ਥੱਕੀ ਆਂ, ਪਈ ਇਸ ਦੇ ਹੱਥ ਪੀਲੇ ਕਰ ਕੇ ਧੱਕਾ ਦੇ ਕੇ ਰੋਹੜ ਸੂ ਢਾਬੇ, ਕਿੰਨਾ ਕੁ ਚਿਰ ਕੋਤਲ ਪਾਲਦਾ ਰਹੇਂਗਾ। ਔਂਤਰੀ ਖਾਣ ਦੀ ਕੱਟੀ ਨਾ ਮਰਦੀ ਏ ਨਾ ਮਗਰੋਂ ਲੱਥਦੀ ਏ ।"
ਉਧੋ ! ਕੋਰੜੂ ਮੋਠ ਵਿੱਚ ਮੋਹ ਪਾ ਕੇ, ਅਸਾਂ ਆਪਣਾ ਆਪ ਗੁਆ ਲਿਆ ਹੈ, ਦੁੱਖਾਂ ਪੀ ਲਿਆ, ਗ਼ਮਾਂ ਖਾ ਲਿਆ ਹੈ, ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਹੈ।
ਉਹ ਬੜੀ ਆਸ ਧਾਰ ਕੇ ਪੰਜ ਰੁਪਏ ਸ਼ਾਹ ਪਾਸੋਂ ਉਧਾਰੇ ਲੈਣ ਗਿਆ, ਪਰ ਅੱਗੋਂ ਸਿੱਧਾ ਹੀ ਕੋਰਾ ਜਵਾਬ ਮਿਲਿਆ । ਵਿਚਾਰਾ ਆਪਣਾ ਮੂੰਹ ਲੈ ਕੇ ਮੁੜ ਆਇਆ।