Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੪ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਤਿਉੜੀ ਚੜ੍ਹਾਣਾ-ਗੁੱਸੇ ਵਿਚ ਆਉਣਾ

ਇਹ ਘਟਨਾ ਸੁਣ ਕੇ ਅਫ਼ਸਰ ਨੇ ਤਿਉੜੀ ਚੜ੍ਹਾਈ ਤੇ ਮੈਂ ਸਮਝ ਗਿਆ ਕਿ ਹੁਣ ਸਾਡੀ ਖੈਰ ਨਹੀਂ। ਇਹ ਗੁੱਸੇ ਵਿੱਚ ਸਾਡੀ ਸ਼ਾਮਤ ਲੈ ਆਏਗਾ।

ਤਿੱਖਾ ਬੋਲਣਾ-ਗੁੱਸੇ ਵਿੱਚ ਬੋਲਣਾ

ਮੈਂ ਤੱਤੀ ਨੇ ਤਿੱਖਾ ਕਿਉਂ ਬੋਲਣਾ ਸੀ ? ਮੈਨੂੰ ਤੇ ਭੈੜੀ ਵਾਦੀ ਈ ਨਹੀਂ ਏਹ । ਮੈਂ ਤੇ ਪੁੱਛ ਲਓ ਭਾਵੇਂ ਕੁੜੀ ਨੂੰ, ਬੜਾ ਚੱਟ ਚੁੰਮ ਕੇ ਜਾਨ ਨਾਲੋਂ ਵੱਧ ਕੇ ਰੱਖਿਆ ਹੋਇਆ ਸੀ।

ਤਿੱਖੀ ਧਾਰ ਤੇ ਤੁਰਨਾ-ਔਖ ਜਰਨਾ

ਕਠਨ ਇਮਤਿਹਾਨ ਪਾਸ ਕਰਨਾ। ਤਿੱਖੀ ਧਾਰ ਤੇ ਤੁਰਨ ਨੂੰ ਤਿਆਰ ਹਾਂ ਮੈਂ, ਐਪਰ ਨਿਭੇਗੀ ਇਸ ਤਰ੍ਹਾਂ ਕਾਰ ਕੀਕਰ ?

ਤਿਣਕਾ ਤੋੜਨਾ-ਸੰਬੰਧ ਹਟਾ ਲੈਣਾ

ਮੈਂ ਉਸ ਦੁਨੀਆਂ ਤੋਂ ਹਮੇਸ਼ਾ ਲਈ ਤਿਣਕਾ ਤੋੜ ਕੇ, ਮੇਰੇ ਪਿਆਰੇ ਗਰੀਬੋ, ਅੱਜ ਤੋਂ ਤੁਹਾਡੀ ਦੁਨੀਆਂ ਦਾ ਵਾਸੀ ਬਣਦਾ ਹਾਂ।

ਤਿੱਤਰ ਹੋਣਾ-ਨੱਸ ਜਾਣਾ

ਨਵਾਬ ਖ਼ਾਨ ਹੋਰੀ ਤਿੱਤਰ ਹੋਣ ਨੂੰ ਫਿਰਦੇ ਨੇ, ਤੇ ਉਨ੍ਹਾਂ ਜ਼ਮੀਨ ਅਜੇਹੀ ਚੁੱਪ ਚੁਪਾਤਿਆਂ ਕਿਸੇ ਨੂੰ ਦੇਣੀ ਏ, ਜੋ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਤੇ ਰੁਪਈਏ ਕੰਨੀ ਬੰਨ੍ਹ ਕੇ ਰਾਤੋ ਰਾਤ ਚੰਨ ਚਾੜ੍ਹ ਜਾਣਾ ਹੈ।

ਤਿੱਤਰ ਬਿੱਤਰ ਹੋ ਜਾਣਾ-ਖਿੰਡ ਪੁੰਡ ਜਾਣਾ, ਨੱਸ ਭੱਜ ਜਾਣਾ

ਜੰਞ ਦਾ ਜ਼ੋਰ ਅਨੰਦ ਕਾਰਜ ਤੀਕ ਹੀ ਹੁੰਦਾ ਹੈ। ਦੁਪਹਿਰ ਦੀ ਰੋਟੀ ਮਗਰੋਂ ਸਭ ਤਿੱਤਰ ਬਿੱਤਰ ਹੋ ਜਾਂਦੇ ਨੇ।

ਤਿਪ ਤਿਪ ਕਰਨਾ-ਤੁਪਕਾ ਤੁਪਕਾ ਡਿੱਗਣਾ

ਉੱਥੇ ਪਾਣੀ ਖੁੱਲ੍ਹਾ ਨਹੀਂ ਚਲਦਾ, ਉੱਪਰੋਂ ਇੱਕ ਥਾਂ ਤੋਂ ਤਿਪ ਤਿਪ ਕਰ ਕੇ ਡਿੱਗਦਾ ਹੈ।

ਤਿਲ ਸਿੱਟਿਆ ਭੋਂ ਤੇ ਨਾ ਪੈਣਾ-ਬਹੁਤ ਭੀੜ ਹੋਣੀ

ਜਦੋਂ ਜੰਞ ਆਈ ਤਾਂ ਨਵਾਬ ਖ਼ਾਨ ਦੇ ਘਰ ਤਾਂ ਤਿਲ ਸਿੱਟਿਆਂ ਭੋਂ ਤੇ ਨਹੀਂ ਸੀ ਪੈਂਦੇ।

ਤਿਲਕਣ ਬਾਜ਼ੀ-ਐਸਾ ਕੰਮ ਜਿਸ ਵਿੱਚ ਹਰ ਵੇਲੇ ਨੁਕਸਾਨ ਆਦਿ ਦਾ ਡਰ ਰਹੇ

ਇਹ ਸਿੱਟੇ ਵਾਲਾ ਵਪਾਰ ਕਸੂਤਾ ਕੰਮ ਏ। ਇਹ ਹੋਈ ਤਿਲਕਣ ਬਾਜ਼ੀ, ਘੜੀ ਵਿੱਚ ਲੱਖ ਤੇ ਘੜੀ ਵਿਚ ਕੱਖ। ਸਾਡੇ ਵੇਖਦਿਆਂ ਵੇਖਦਿਆਂ ਕਈਆਂ ਦੇ ਦੁਵਾਲੇ ਨਿਕਲ ਗਏ।

ਤਿਲ ਧਰਨ ਨੂੰ ਥਾਂ ਨਾ ਹੋਣਾ-ਬਹੁਤ ਭੀੜ ਹੋਣੀ

ਐਤਵਾਰ ਨੂੰ ਸਿੰਘ ਸਭਾ ਦੇ ਗੁਰਦੁਆਰੇ ਅੰਦਰ ਤਿਲ ਧਰਨ ਨੂੰ ਥਾਂ ਨਹੀਂ ਹੁੰਦੀ, ਪਰ ਅੱਗੇ ਪਿੱਛੇ ਰੌਣਕ ਘੱਟ ਹੀ ਹੁੰਦੀ ਹੈ।

ਤਿਲਾਂ ਪਾਸੋਂ ਤੇਲ ਲੈਣਾ-ਸਖ਼ਤੀ ਨਾਲ ਹੀ ਕੰਮ ਲੈਣਾ

ਪਰ ਉਹ ਏਸ ਨੀਤੀ ਦੇ ਧਾਰਨੀ ਹਨ ਕਿ ਨੌਕਰਾਂ ਪਾਸੋਂ ਕੰਮ ਲੈਣਾ, ਤਿਲਾਂ ਪਾਸੋਂ ਤੇਲ ਲੈਣ ਦੇ ਬਰਾਬਰ ਹੈ, ਉਨ੍ਹਾਂ ਨੂੰ ਜਿੰਨਾ ਦਬਾਇਆ ਜਾਏ, ਉੱਨਾ ਹੀ ਕੰਮ ਬਹੁਤਾ ਦੇ ਸਕਦੇ ਹਨ।

ਤਿਲਾਂ ਵਿੱਚ ਤੇਲ ਨਾ ਹੋਣਾ-ਕੰਮ ਸਿਰੇ ਚੜ੍ਹਨ ਦੀ ਆਸ ਨਾ ਹੋਣੀ

ਨਾ ਭੈਣ, ਵਾਸਤਾ ਈ ਰੱਬ ਦਾ, ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ, ਤੇਰੇ ਕਹਿਣ ਨਾਲ ਮੇਰੇ ਉੱਤੇ ਹੋਰ ਵੀ ਵਰ੍ਹਨੀਆਂ ਨੇ, ਅੱਗੇ ਇੱਕ ਵਾਰੀ ਕਿਤੇ ਮਾਇਓ ਦੀ ਮਾਂ ਗੱਲੋਂ ਗੱਲ ਕਰ ਬੈਠੀ ਸੀ, ਬੱਸ ਬੇਬੇ ਆਣ ਕੇ ਘਰ ਸੋਟਾ ਲੈ ਕੇ ਮੇਰੇ ਹੱਡ ਭੰਨ ਸੁੱਟੇ ।

  • «
  • 183
  • 184
  • 185
  • 186
  • 187
  • »