ਜਿਮੀਂਦਾਰ ਦੀ ਇੱਕ ਹਵੇਲੀ ਦੀ ਛੱਤ ਪੁੱਟੀ ਜਾ ਰਹੀ ਸੀ ਬਹਾਦਰ ਦਾ ਜਿੰਮਾ ਇਕ ਥੰਮ ਨੂੰ ਠੱਲ੍ਹ ਕੇ ਰੱਖਣਾ ਸੀ। ਬਹਾਦਰ ਅੰਨ੍ਹੇ ਵਾਹ ਜੱਫਾ ਮਾਰੀ ਥੰਮ ਨਾਲ ਥੰਮ ਬਣਿਆ ਖੜੋਤਾ ਰਿਹਾ, ਅਖੀਰ ਉਹ ਛੱਤ ਹੇਠ ਆ ਕੇ 'ਅਣਿਆਈ ਮੌਤ ਮਰ ਗਿਆ।
ਮੇਰੀ ਜਾਇਦਾਦ ਗਈ ਤੇ ਮੇਰੀ ਜਾਨ ਪਹਿਲੋਂ ਗਈ ! ਤਰਲਿਆਂ ਨਾਲ ਦਮੜੀ ਦਮੜੀ ਜੋੜੀ ਸੀ। ਮਹਾਰਾਜ, ਤੁਸਾਂ ਕੋਠੇ ਹੇਠੋਂ ਥੰਮੀ ਖਿੱਚ ਲਈ ਤਾਂ ਕੋਠਾ ਕਿੱਥੋਂ ਰਹਿਣਾ ਏ।
ਅਨੰਤ ਰਾਮ, ਸਾਨੂੰ ਤੇਰੇ ਤੇ ਬੜਾ ਤਰਸ ਆਉਂਦਾ ਹੈ ਜੋ ਤੂੰ ਅਜਿਹੇ ਨਿਰਦਈ ਵੈਰੀ ਦੇ ਕਾਬੂ ਚੜ੍ਹ ਗਿਆ ਹੈਂ, ਜਿਸ ਦੇ ਮਨ ਵਿੱਚ ਦਇਆ ਧਰਮ ਦਾ ਮੁਸ਼ਕ ਭੀ ਨਹੀਂ।
ਸਾਡੀ ਵੱਡੀ ਦਰੀ ਵਿਆਹ ਦੇ ਦਿਨ ਗੁਆਚ ਗਈ ਸੀ। ਕਿੰਨੇ ਮਹੀਨੇ ਹੋ ਗਏ ਹਨ ਕੋਈ ਸੁਧ ਥਾਂ ਹੀ ਨਹੀਂ ਸੀ। ਹੁਣ ਆ ਕੇ ਦੱਸ ਧੁਖੀ ਹੈ।
ਉਨ੍ਹਾਂ ਨੂੰ ਇਸ ਇਲਾਕੇ ਵਿੱਚ ਆਪਣੀ ਜ਼ਾਤ-ਬਰਾਦਰੀ ਦਾ ਕੋਈ ਆਦਮੀ ਨਹੀਂ ਲੱਭਦਾ ਤੇ ਧੀ ਉਨ੍ਹਾਂ ਦੀ ਜਵਾਨ ਸੀ। ਆਖ਼ਰ ਕਿਸੇ ਨੇ ਦੱਸ ਪਾਈ ਕਿ ਫਲਾਣੀ ਥਾਂ ਇਕ ਮੁੰਡਾ ਹੈ।
ਦਸਾਂ ਨਹੁੰਆਂ ਦੀ ਕਿਰਤ ਵਿੱਚ ਹੀ ਬਰਕਤ ਹੁੰਦੀ ਹੈ।
ਸਾਡਾ ਮੁੰਡਾ ਸਾਰਾ ਦਿਨ ਇਧਰ ਉਧਰ ਦਗੜ ਦਗੜ ਕਰਦਾ ਫਿਰਦਾ ਹੈ ; ਇਸ ਨੂੰ ਜ਼ਰਾ ਸਕੂਲੋਂ ਡੱਕ ਕੇ ਰੱਖਿਆ ਕਰੋ।
ਕਦੀ ਕਦਾਈਂ ਭੁੱਲ ਭੁੱਲੇਖੇ ਤੀਵੀਂ ਜਾਂ ਕੁੜੀ ਗਲਤੀ ਨਾਲ ਕਿਸੇ ਮਰਦ ਦੇ ਨਾਲ ਵੀ ਲੱਗ ਜਾਵੇ ਤਾਂ ਕੁੜੀ ਦਾ ਬਾਪ ਕੁੜੀ ਦੇ ਟੋਟੇ ਕਰਨ ਨੂੰ ਤਿਆਰ ਹੋ ਜਾਵੇਗਾ। 'ਕਹੇਗਾ ਦਫ਼ਾ ਪੁਟੀ ਗਈ ਜੇ। ਇਹ ਹੈ ਇਨਸਾਫ਼ ਬੀਬੇ ਰਾਣੇ ਆਦਮੀ ਦਾ।
ਕਈ ਵਾਰੀ ਮੁੰਡੇ ਦਾ ਸੁਭਾਅ ਪਿਤਾ ਦੇ ਉਲਟ ਹੁੰਦਾ ਹੈ । ਮੁੰਡਾ ਪਿਉ ਨੂੰ ਪਿਆਰ ਕਰਨ ਦੀ ਥਾਂ ਉਸ ਤੋਂ ਦੂਰ ਰਹਿਣ ਦਾ ਯਤਨ ਕਰਦਾ ਹੈ । (ਕਿਉਂਕਿ) ਉਹ ਮਾਪਿਆਂ ਅੱਗੇ ਦਬਿਆ ਹੋਇਆ ਮਹਿਸੂਸ ਕਰਦਾ ਹੈ, ਉਸ ਨੂੰ ਆਪਣੀ ਆਜ਼ਾਦੀ ਕੁਚਲਦੀ ਦਿਸਦੀ ਹੈ।
ਉਹ ਐਸਾ ਦਬੇ ਪੈਰੀਂ ਮੇਰੇ ਕੋਲੋਂ ਲੰਘ ਗਿਆ ਕਿ ਮੈਨੂੰ ਪਤਾ ਤੀਕ ਨਾ ਲੱਗਿਆ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹ ਆਪਣੇ ਕੰਮ ਵਿੱਚ ਜੁਟਿਆ ਹੋਇਆ ਸੀ।
ਮੂੰਹੋਂ ਕੌੜੀਆਂ ਫਿਕੀਆਂ ਹੱਦ ਕੇ ਤੇ, ਕਾਹਨੂੰ ਨਵਾਂ ਤੋਂ ਮਾਸ ਨਖੇੜਦੇ ਹੋ ? ਦੱਬੇ ਹੋਏ ਮੁਰਦਾਰ ਉਖੇੜ ਕਾਹਨੂੰ, ਹੱਥ ਲਹੂ ਦੇ ਨਾਲ ਲਬੇੜਦੇ ਹੋ ?
ਕਈ ਵਾਰ ਉਸ ਨੂੰ ਐਸੀ ਖੰਘ ਛਿੜਦੀ ਹੈ ਕਿ ਉਸ ਦਾ ਦਮ ਬਿਲਕੁਲ ਉਲਟ ਜਾਂਦਾ ਹੈ ਤੇ ਮਰਨ ਨੇੜੇ ਪੁੱਜ ਜਾਂਦਾ ਹੈ।