Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੪ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਦਰ ਦਰ ਦੀ ਖ਼ਾਕ ਛਾਨਣੀ-ਧਿਰ ਧਿਰ ਦੀ ਖੁਸ਼ਾਮਦ ਕਰਨੀ

ਕੁਝ ਚਿਰ ਪਹਿਲਾਂ ਜਿਸ ਸ਼ੁਕਲਾ ਜੀ ਨੂੰ ਅਖ਼ਬਾਰ ਛਪਵਾਉਣ ਲਈ ਦਰ ਦਰ ਦੀ ਖ਼ਾਕ ਛਾਨਣੀ ਪੈਂਦੀ ਸੀ, ਅੱਜ ਈਸ਼ਵਰ ਦੀ ਕ੍ਰਿਪਾ ਨਾਲ ਪੰਜਾਹ ਸੱਠ ਹਜ਼ਾਰ ਦੀ ਮਲਕੀਅਤ ਦਾ ਇੱਕ ਮੁਕੰਮਲ ਪ੍ਰੈਸ ਆਪ ਦੀ ਮਾਲੀਅਤ ਹੈ।

ਦਰ-ਬ-ਦਰ ਹੋਣਾ-ਘਰੋਂ ਬੇ-ਘਰ ਹੋਣਾ

ਗੁਜਰਾਤ ਵਿੱਚ ਭੁਚਾਲ ਆਉਣ ਕਾਰਨ ਕਈ ਲੋਕ ਦਰ-ਬ-ਦਰ ਹੋ ਗਏ।

ਦਰਿਆ ਦੀਆਂ ਲਹਿਰਾਂ ਵਿੱਚ ਜਾ ਲੁਕਣਾ-ਡੁੱਬ ਮਰਨਾ

ਕੁੜੀ ਦੀ ਮਾਂ ਵਿਚਾਰੀ ਜਦ ਇਸ ਰੱਬ ਦੇ ਜੀ ਨੂੰ ਭੁੱਖ ਦੇ ਪੰਜੇ ਤੋਂ ਨਾ ਬਚਾ ਸਕੀ ਤਾਂ ਉਸ ਨੇ ਇੱਕ ਦਿਨ ਪੱਥਰ ਦਾ ਜੇਰਾ ਕੀਤਾ, ਉਹ ਕੁੜੀ ਨੂੰ ਇਸ ਸਾਰਥੀ ਦੁਨੀਆਂ ਦੇ ਹਵਾਲੇ ਕਰਕੇ ਆਪ ਦਰਿਆ  ਦੀਆਂ ਲਹਿਰਾਂ ਵਿੱਚ ਜਾ ਲੁਕੀ ਸੀ।

ਦਲੀਜਾਂ ਉਚੇੜ ਮਾਰਨੀਆਂ-ਕਿਸੇ ਦੇ ਘਰ ਘੜੀ-ਮੁੜੀ ਫੇਰੇ ਪਾਉਣੇ

ਕਦੀ ਸਮਾਂ ਸੀ ਕਿ ਜਿਸ ਘਰ ਧੀ ਹੁੰਦੀ ਸੀ ; ਲੋਕੀ ਉਨ੍ਹਾਂ ਦੀਆਂ ਦਲੀਜਾਂ ਉਚੇੜ ਮਾਰਦੇ ਸਨ। ਹੁਣ ਧੀ ਵਾਲੇ ਵਿਚਾਰੇ ਤਰਲੇ ਕੱਢਦੇ ਹਨ।

ਦਲੀਜਾਂ ਤੇ ਪੈਰ ਰੱਖਣਾ-ਘਰ ਵੜਨਾ

ਮਧੂਬਾਲਾ ਦੇ ਅਣਖੀ ਪਿਉ ਨੇ ਵੀ ਕਹਿ ਦਿੱਤਾ-'ਜਾਓ, ਮੇਰੇ ਭਾਣੇ ਧੀ ਵੀ ਮਰ ਗਈ, ਜੁਆਈ ਵੀ । ਅੱਜ ਮੈਂ ਤੁਸਾਂ ਦੁਹਾਂ ਦਾ ਸਰਾਧ ਕੀਤਾ ।" ਤੇ ਉਸ ਦਿਨ ਤੋਂ ਬਾਦ ਵਿਚਾਰੀ ਮਧੂਬਾਲਾ ਨੂੰ ਪੇਕੇ ਦੀਆਂ ਦਲੀਜਾਂ ਤੇ ਪੈਰ ਰੱਖਣਾ ਨਸੀਬ ਨਾ ਹੋਇਆ।

ਦੜ ਕਰ ਕੇ ਜਾ ਪੈਣਾ-ਬੇਵਸ ਹੋ ਕੇ ਡਿੱਗ ਪੈਣਾ

ਉਸ ਦਾ ਇੱਕ ਥੱਪੜ ਲੱਗਣ ਨਾਲ ਹੀ ਉਹ ਦੜ ਕਰਕੇ ਜਾ ਪਿਆ ਤੇ ਦੋ ਘੰਟੇ ਹੋਸ਼ ਨਾ ਆਈ।

ਦਾਅ ਖਾਣਾ-ਧੋਖੇ ਵਿੱਚ ਆਣਾ

ਉਹ ਸੀ ਤੇ ਬੜਾ ਹੁਸ਼ਿਆਰ ਪਰ ਦਾਅ ਖਾ ਹੀ ਗਿਆ। ਕੋਈ ਗੰਢ-ਕੱਪ ਐਸਾ ਟੱਕਰਿਆ ਕਿ ਜੇਬ ਕੱਟ ਕੇ ਜਾਂਦਾ ਰਿਹਾ।

ਦਾਅ ਘਾਅ ਲਾਣੇ-ਚੰਗੇ ਮਾੜੇ ਸਾਧਨ, ਠੱਗੀ ਧੋਖਾ

ਕਲਾ ਵੀ ਇਕੱਲ ਵਿੱਚ ਇਕੱਲੇ ਤੋਂ ਨਹੀਂ ਉਪਜਾਈ ਜਾ ਸਕਦੀ। ਜੇ ਉਪਜ ਵੀ ਪਵੇ ਤਾਂ ਦਰਸਾਈ ਨਹੀਂ ਜਾ ਸਕਦੀ । ਜੇ ਦਾਅ ਘਾਅ ਲਾ ਕੇ ਦਰਸਾਈ ਜਾਵੇ ਤਾਂ ਸਲਾਹੀ ਤੇ ਮਟਕਾਈ ਨਹੀਂ ਜਾ ਸਕਦੀ।

ਦਾਅ ਫੁਰਨਾ-ਦਾਅ ਲੱਗ ਜਾਣਾ, ਚਾਲਾਕੀ ਸਫਲਤਾ ਨਾਲ ਕੰਮ ਕਰ ਜਾਣਾ

ਅਨੰਤ ਰਾਮ ਨੇ ਮੇਰਾ ਸਾਰਾ ਵਣਜ ਵਿਹਾਰ, ਮੇਰਾ ਰੁਜ਼ਗਾਰ ਖੋਹਣ ਤੋਂ ਫ਼ਰਕ ਨਹੀਂ ਕੀਤਾ। ਪਰ ਕਦੇ ਬਾਬੇ ਦੀਆਂ ਕਦੇ ਪੋਤੇ ਦੀਆਂ। ਜੇ ਮੇਰਾ ਦਾਅ ਫੁਰ ਗਿਆ ਤਾਂ ਉਹ ਵੀ ਯਾਦ ਕਰੇਗਾ, ਪਈ ਕੋਈ ਟੱਕਰਿਆ ਸੀ।

ਦਾਅ ਲਾਉਣਾ-ਫੱਬਵਾਂ ਮੌਕਾ ਮਿਲਣਾ ਤੇ ਆਪਣਾ ਕੰਮ ਕਰ ਲੈਣਾ

ਜਦੋਂ ਉਸ ਦੇ ਹੱਥ ਤਾਕਤ ਆਈ ਤਾਂ ਉਸ ਦੇ ਦੋਸਤਾਂ ਖੂਬ ਦਾਅ ਲਾਇਆ। ਆਪਣੇ ਅੜੇ ਹੋਏ ਕੰਮ ਸਾਰੇ ਕਰਾ ਲਏ।

ਦਾਈਆ ਕਰਨਾ-ਫ਼ੈਸਲਾ ਕਰਨਾ

ਕੁਝ ਸਿਆਣੇ ਤੇ ਦੇਸ਼-ਦਰਦੀ ਕਾਂਗਰਸੀਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਦੋਹਾਂ ਉਮੀਦਵਾਰਾਂ ਵਿੱਚੋਂ ਇੱਕ ਬੈਠ ਜਾਏ, ਜਦ ਕਿ ਦੋਵੇਂ ਹੀ ਕਾਂਗਰਸ ਵੱਲੋਂ ਖੜੇ ਹੁਣ ਦਾ ਦਾਈਆ ਕਰ ਰਹੇ ਸਨ, ਪਰ ਕਿਸੇ ਦੀ ਕੋਈ ਪੇਸ਼ ਨਾ ਗਈ।

ਦਾਈਏ ਬੰਨ੍ਹਣਾ-ਜੀਵਨ ਦਾ ਨਿਸ਼ਾਨਾ ਬਣਾਣਾ

ਇੰਨੇ ਉੱਚੇ ਦਾਈਏ ਬੰਨ੍ਹਣ ਦੀ ਕੀ ਲੋੜ ਹੈ ? ਜਦੋਂ ਤੁਸੀਂ ਕੰਮ ਕਰ ਵਿਖਾਉਂਗੇ, ਅਸੀਂ ਆਪੇ ਹੀ ਮੰਨ ਲਵਾਂਗੇ।

  • «
  • 193
  • 194
  • 195
  • 196
  • 197
  • »