Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੪ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਦਿਨ ਪੈ ਜਾਣੇ-ਮੁਸੀਬਤ ਆ ਜਾਣੀ

ਪਤੀ ਦੀ ਮੌਤ ਨੇ ਮੈਨੂੰ ਦਿਨ ਪਾ ਦਿੱਤੇ, ਬੜੇ ਵਖਤਾਂ ਨਾਲ ਮੈਂ ਇਸ ਮੁੰਡੇ ਨੂੰ ਪੜ੍ਹਾਇਆ।

ਦਿਨ ਰਾਤ ਇੱਕ ਕਰਨਾ-ਦਿਨੇ ਰਾਤ ਹਰ ਵੇਲੇ ਹੀ ਉੱਦਮ ਕਰੀ ਜਾਣਾ

ਪ੍ਰੀਤਮ ਸਿੰਘ ਪੁਸ਼ਪਾ ਦੇ ਸੇਵਾ ਭਾਵ ਨੂੰ ਮੁੱਢ ਤੋਂ ਹੀ ਜਾਣਦਾ ਤੇ ਉਸ ਦੀ ਕਦਰ ਕਰਦਾ ਸੀ। ਜਿਨ੍ਹੀ ਦਿਨੀ ਫੱਟੜ ਵਾਲੰਟੀਅਰਾਂ ਦੀ ਸੇਵਾ ਲਈ ਪੁਸ਼ਪਾ ਦਿਨ ਰਾਤ ਇੱਕ ਕੀਤੀ ਰੱਖਦੀ ਸੀ, ਉਹ ਦਿਨ ਪ੍ਰੀਤਮ ਨੂੰ ਯਾਦ ਸਨ।

ਦਿਨ-ਰਾਤ ਇੱਕ ਕਰਨਾ-ਕਾਫ਼ੀ ਮਿਹਨਤ ਕਰਨੀ

ਮਿਹਨਤੀ ਵਿਦਿਆਰਥੀ ਪੇਪਰਾਂ ਦੀ ਤਿਆਰੀ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ।

ਦਿਨਾਂ ਦਾ ਪ੍ਰਾਹੁਣਾ-ਮਰਨ ਕਿਨਾਰੇ ਹੋਣਾ

ਬਿਮਾਰ ਬੁੱਢਾ ਬੱਸ ਦਿਨਾਂ ਦਾ ਪ੍ਰਾਹੁਣਾ ਹੈ ।

ਦਿਨਾਂ ਦਾ ਪ੍ਰਾਹੁਣਾ-ਜੀਵਨ ਦੇ ਥੋੜੇ ਦਿਨ ਬਾਕੀ ਹੋਣੇ

ਜਿਹੜੀ ਸ਼ਰਤ ਹਾਸੇ ਹਾਸੇ ਵਿਚੱ ਲਿਖੀ ਸੀ; ਉਹ ਕਾਲ ਬਣ ਕੇ ਮੇਰੇ ਸਿਰ ਤੇ ਕੂਕਦੀ ਏ, ਤੋਂ ਹੁਣ ਮੈਂ ਕਈ ਦਿਨਾਂ ਦਾ ਹੀ ਪ੍ਰਾਹੁਣਾ ਆਂ।

ਦਿਨਾਂ ਦਾ ਫੇਰ ਪੈਣਾ-ਮਾੜੇ ਦਿਨ ਆ ਜਾਣੇ, ਤਕਦੀਰ ਫਿਰਨੀ

ਰਿਜਕ ਮੁਹਾਰਾਂ ਚੁੱਕੀਆਂ ਪਿਆ ਦਿਨਾਂ ਦਾ ਫੇਰ, ਦਾਨਸ਼ ਤੋਂ ਇਕਬਾਲ ਦੇ ਦਿੱਤੇ ਪੈਰ ਉਖੇੜ।

ਦਿਮਾਗ਼ ਚੱਟਣਾ-ਅਕਾ ਦੇਣਾ, ਸਿਰ ਖਾ ਜਾਣਾ

...ਕਈ ਵਾਰੀ ਏਹੋ ਜੇਹੀਆਂ ਤਕਲੀਫ਼ਾਂ ਪੇਸ਼ ਆਉਂਦੀਆਂ ਉਹ ਵੇਖ ਚੁੱਕੀ ਸੀ, ਪਰ ਜਸੋ ਨੇ ਕਦੀ ਇਕ ਵਾਰੀ ਵੀ ਉਸ ਦੀ ਮਾਂ ਪਾਸ ਆਪਣੀ ਤਕਲੀਫ ਦਾ ਰੌਲਾ ਨਹੀਂ ਸੀ ਪਾਇਆ। ਹੋਰ ਕੋਈ ਕਿਰਾਏਦਾਰ ਹੁੰਦਾ ਤਾਂ ਰੌਲਾ ਪਾ ਪਾ ਕੇ ਹਰ ਵੇਲੇ ਮਾਵਾਂ ਧੀਆਂ ਦਾ ਦਿਮਾਗ਼ ਚੱਟਦਾ ਰਹਿੰਦਾ।

ਦਿਮਾਗ਼ ਨਾ ਪਾਇਆ ਜਾਣਾ-ਬੜੇ ਹੰਕਾਰੀ ਹੋਣਾ

ਚਾਰ ਪੈਸੇ ਉਨ੍ਹਾਂ ਪਾਸ ਵੀ ਹੋ ਗਏ ਹਨ ਕਿ ਪਿਉ ਪੁੱਤ ਦਾ ਦਿਮਾਗ਼ ਨਹੀਂ ਪਾਇਆ ਜਾਂਦਾ। ਬੰਦੇ ਦੇ ਪੁੱਤਰ ਨਾਲ ਤੇ ਉਹ ਗੱਲ ਨਹੀਂ ਕਰਦੇ।

ਦਿਮਾਗ਼ ਨੂੰ ਚਕਰਾ ਦੇਣਾ-ਬਹੁਤ ਹੈਰਾਨ ਕਰਨਾ

ਡਾਕਟਰ ਅਨੰਦ ਦੇ ਸਿਰ ਤੋਂ ਵੀ ਏਹ ਸਮੇਂ ਦਾ ਪੰਛੀ ਲੰਘਦਾ ਗਿਆ, ਆਪਣੀਆਂ ਛੋਹਾਂ ਨਾਲ ਉਸ ਦੇ ਜੀਵਨ ਵਿਚ ਉਚਾਈਆਂ ਨਿਵਾਈਆਂ ਲਿਆਉਂਦਾ ਚਲਾ ਗਿਆ, ਪਰ ਜੇਹੜੀ ਗੱਲ ਅਸਲੋਂ ਹੀ ਲੋਕਾਂ ਦੇ ਦਿਮਾਗ ਨੂੰ ਚੱਕਰਾ ਦੇਣ ਵਾਲੀ ਹੋਈ, ਉਹ ਇਹ ਕਿ ਡਾਕਟਰ ਅਨੰਦ ਵਰਗਾ ਤਿਆਗੀ ਤੇ ਨਿਸ਼ਕਾਮ ਬੰਦਾ ਹੁਣ ਪਹਿਲਾਂ ਵਰਗੀ ਤੰਗੀ ਦੀ ਹਾਲਤ ਵਿੱਚ ਨਹੀਂ ਸੀ ਰਿਹਾ।

ਦਿਮਾਗ਼ ਪਾਟਣਾ-ਗ਼ਸ਼ੀ ਜੇਹੀ ਦੀ ਹਾਲਤ ਹੋ ਜਾਣੀ

ਪਰ ਜਦ ਚਾਰੇ ਬੰਨੇ ਉਸ ਦਾ ਜੀ ਮਿਚਲਾਉਣ ਲੱਗ ਪਿਆ ਤੇ ਬਦਬੋ ਨਾਲ ਉਸ ਦਾ ਦਿਮਾਗ਼ ਪਾਟਣ ਤੇ ਆ ਗਿਆ, ਤਾਂ ਉਸ ਨੇ ਮਾਲਕ ਦੀ ਵੀ ਪਰਵਾਹ ਨਾ ਕੀਤੀ ਅਤੇ ਡਾਕਟਰ ਨੂੰ ਉਸ ਦੇ ਘਰ ਤੋਂ ਦੋ ਤਿੰਨ ਬਜ਼ਾਰ ਉਰਾਂ ਹੀ ਛੱਡ ਕੇ ਨੱਠਣ ਦੀ ਕੀਤੀ।

ਦਿਮਾਗ਼ ਵਿਚ ਹਵਾ ਭਰਨੀ-ਅਹੰਕਾਰ

'ਚੰਪਾ' ਦੇ ਨਾਲ 'ਰਾਣੀ' ਵਿਸ਼ੇਸ਼ਨ ! ਚੰਪਾ ਲਈ ਕਿਤਨਾ ਮਿੱਠਾ ਸੀ ਇਹ ਨਿੱਕਾ ਜਿਹਾ ਦੋ-ਅੱਖਰਾ ਸ਼ਬਦ ! ਚੰਪਾ ਦੇ ਦਿਮਾਗ਼ ਵਿਚ ਹਵਾ ਜਿਹੀ ਭਰਨ ਲੱਗਾ ਤੇ ਉਹ ਸੋਚ ਰਹੀ ਸੀ- "ਕਿਤੇ ਬਹੁਤੀ ਭਰ ਜਾਣ ਨਾਲ ਇਹ ਪਾਟ ਹੀ ਨਾ ਜਾਵੇ।

ਦਿਮਾਗ਼ ਵਿੱਚ ਕੀੜੀਆਂ ਚੱਲਣੀਆਂ-ਪਰੇਸ਼ਾਨੀ ਹੋਣੀ, ਕਾਹਲਾ ਪੈਣਾ

ਸਭੇ ਲੋਕ ਧੰਦੀਂ ਲੱਗੇ ਹੋਏ ਨੇ । ਕਿਸੇ ਨੂੰ ਵੇਹਲ ਨਹੀਂ ਕਿ ਮੇਰੇ ਦਿਲ ਤੇ ਬੀਤੇ ਹਾਲ ਨੂੰ ਸੁਣ ਸਕੇ, ਦਿਮਾਗ਼ ਵਿੱਚ ਕੀੜੀਆਂ ਜਿਹੀਆਂ ਚਲ ਰਹੀਆਂ ਨੇ, ਕੁਝ ਨਹੀਂ ਸੁਝਦਾ।

  • «
  • 196
  • 197
  • 198
  • 199
  • 200
  • »