ਠੰਡਾ ਸਾਹ ਭਰ ਕੇ ਸਰਲਾ ਬੋਲੀ--'ਭਰਾ ਜੀ, ਸਭ ਕੁਝ ਸਮਝਨੀ ਆਂ, ਪਰ ਇਹ ਦਿਲ ਨਹੀਂ ਖਲੋਂਦਾ। ਪਾਠ ਵਿੱਚ ਵੀ ਜੀ ਨਹੀਂ ਲੱਗਦਾ, ਹਰ ਵੇਲੇ ਭੈੜੇ ਭੈੜੇ ਖਿਆਲ ਆਉਂਦੇ ਰਹਿੰਦੇ ਨੇ।
ਚੰਗਾ ਇਹੋ ਹੀ ਹੈ ਕਿ ਆਪਣਾ ਦਿਲ ਆਪਣੇ ਪਾਸ ਹੀ ਰੱਖੋ । ਦਿਲ ਖੋਹ ਲੈਣ ਵਾਲੇ ਤੇ ਬਥੇਰੇ ਹਨ, ਪਰ ਇਸ ਦਾ ਮੁੱਲ ਕੋਈ ਹੀ ਤਾਰ ਸਕਦਾ ਹੈ। ਸਾਰੇ ਜੀਵਨ ਦੀ ਕੁਰਬਾਨੀ ਦੀ ਲੋੜ ਹੈ।
ਉਹ ਕੱਪੜੇ ਝਾੜਦਾ ਉਠਿਆ । ਹਜ਼ਾਰਾਂ ਆਦਮੀ ਉਸ ਨੂੰ ਘੇਰ ਕੇ ਖਲੋ ਗਏ--ਬੇ ਓੜਕ ਦਿਲ ਉਸ ਉਤੇ ਨਿਛਾਵਰ ਹੋ ਰਹੇ ਸਨ। ਪਰ ਇਕ ਦਿਲ ਅਜੇਹਾ ਵੀ ਸੀ ਜਿਹੜਾ ਸਾਰੇ ਦਾ ਸਾਰਾ ਗੁਆਚ ਕੇ ਲਾਪਤਾ ਹੋ ਚੁਕਾ ਸੀ। ਇਹ ਸੀ ਸਭ ਤੋਂ ਪਿੱਛੇ ਖਲੋਤੀ ਇੱਕ ਬਾਲੜੀ ਦਾ ਦਿਲ-ਮਾਲਤੀ ਦਾ।
ਉਸ ਨੇ ਇਕ ਸਹਿਕਵੀਂ ਨਜ਼ਰ ਆਪਣੇ ਇਸ ਨਿੱਕੇ ਜਿਹੇ ਪਰਿਵਾਰ (ਵੇਲ ਛੱਤ) ਉੱਤੇ ਸੁੱਟੀ, ਵੇਖ ਕੇ ਉਸ ਦਾ ਦਿਲ ਘਾਊਂ ਮਾਊਂ ਹੋਣ ਲੱਗਾ। ਕਈ ਦਿਨਾਂ ਤੋਂ ਪਾਣੀ ਨਾ ਮਿਲਣ ਅਤੇ ਸਖਤ ਗਰਮੀ ਪੈਣ ਕਰ ਕੇ ਸਭ ਬੂਟੇ ਕੁਮਲਾਏ ਹੋਏ ਸਨ- ਕਿਤੋਂ ਕਿਤੋਂ ਤਾਂ ਪੱਤਰ ਸੁੱਕ ਕੇ ਚੂਰ ਚੂਰ ਹੋ ਗਏ ਸਨ।
ਬਲਦੇਵ ਨੂੰ ਸੁਪਨੇ ਵਿੱਚ ਭੀ ਖਿਆਲ ਨਹੀਂ ਸੀ ਕਿ ਉਸ ਦੀ ਮਾਂ ਦਾ ਹਿਰਦਾ ਇਤਨਾ ਵਿਸ਼ਾਲ ਹੈ, ਉਸ ਦਾ ਸਾਰਾ ਦਿਲ ਮਾਂ ਦੇ ਚਰਨਾਂ ਹੇਠ ਵਿਛ ਗਿਆ।
ਇਹ ਦਿਲ ਅਜੀਬ ਸ਼ੈ ਹੈ। ਕਿਸੇ ਵਕਤ ਨਾ ਡੋਲੇ ਤਾਂ ਹਜਾਰਾਂ ਲੱਖਾਂ ਨੂੰ ਥੁੱਕ ਦੇਵੇ ਤੇ ਚੱਲਣ ਲਗੇ ਤਾਂ ਪੰਜ ਦਸ ਰੁਪਿਆਂ ਤੇ ਹੀ ਮਨੁੱਖ ਡਿੱਗ ਪਵੇ।
"ਉਹ ਕੀਕਰ—ਇਲਾਜ ਮੇਰਾ ਇਹ ਕੀਹ ਕਰੇਗਾ, ਹੁਣ ਤੁਸੀਂ ਦੋ ਹੋ ਗਏ-ਇਹਨਾਂ ਦੋਹਾਂ ਨੂੰ ਕੀਕਰ ਦਿਲ ਚੋਂ ਕੱਢਾਂਗਾ-ਇਹ ਵੀ ਕੋਈ ਮੋਹਨ ਜਾਪਦਾ ਹੈ—ਕਲੇਜੇ ਧੂ ਪਾਂਦਾ ਹੈ—ਇਹਨੂੰ, ਆਖੋ ਤਾਂ ਕਲੇਜੇ ਲਾ ਲਵਾਂ ?"
ਉਸ ਰਾਤ ਵਾਲੇ ਝਗੜੇ ਤੋਂ ਬਾਹਦ ਤ੍ਰਿਲੋਕ ਸਿੰਘ ਨੇ ਸਮਝ ਲਿਆ ਕਿ ਸਰਲਾ ਦੇ ਦਿਲ ਨੂੰ ਜਿੱਤਣਾ ਅਨਹੋਣੀ ਗੱਲ ਹੈ।
ਸ਼ਾਂਤੀ ਨੇ ਤਰ੍ਹਾਂ ਤਰ੍ਹਾਂ ਦੀਆਂ ਦਿਲਬਰੀਆਂ ਦੇ ਕੇ ਉਸ ਦਾ ਦਿਲ ਟਿਕਾਣੇ ਕੀਤਾ।
ਮੈਂ ਬਲਦੇਵ ਦਾ ਸਦਕਾ ਏਹ ਕੰਮ ਕਰ ਬੈਠੀ ਸਾਂ । ਜੇ ਨਾ ਕਰਦੀ ਤਾਂ ਬਲਦੇਵ ਦਾ ਦਿਲ ਟੁੱਟ ਜਾਂਦਾ । ਉਹ ਅੱਗੇ ਈ ਬੜਾ ਦੁਖੀ ਏ—ਮੈਨੂੰ ਤਰਸ ਨੇ ਬੰਨ੍ਹ ਲਿਆ।
ਉਸ ਨੂੰ ਪੂਦਨੇ ਦਾ ਸਤ ਆਦਿ ਦਿੱਤਾ ਗਿਆ ਤੇ ਉਸ ਦਾ ਦਿਲ ਕੁਝ ਠਹਿਰ ਗਿਆ। ਉਸ ਦੀਆਂ ਉਲਟੀਆਂ ਬੰਦ ਹੋ ਗਈਆਂ।
ਉਸ ਨੇ ਦਿਲ ਨੂੰ ਬਥੇਰੇ ਠੁੱਮਣੇ ਸਹਾਰੇ ਦਿੱਤੇ- ਇਹੋ ਜਿਹੇ ਨਾਲਾਇਕ ਤੇ ਕੁਲ-ਡੋਬੂ ਪੁੱਤਰ ਲਈ ਹਜ਼ਾਰ ਨਫ਼ਰਤਾਂ ਦੇ ਬੰਨ੍ਹ ਬੰਨੇ, ਪਰ ਇਸ ਖਬਰ ਨੇ-ਪੁੱਤਰ ਵਿਜੋਗ ਦੇ ਇਸ ਸੱਜਰੇ ਤੂਫਾਨ ਨੇ ਸਭ ਹੱਦ ਬੰਨੇ ਰੋੜ੍ਹ ਛੱਡੇ। ਉਸ ਦਾ ਦਿਲ ਠਾਂਹ ਠਾਂਹ ਜਾਣ ਲੱਗਾ ਤੇ ਉਸ ਦਾ ਧੂੰਆਂ ਤਾਂਹ ਤਾਂਹ ਆਉਣ ਲੱਗਾ।