Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੩ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਮਨ ਨੂੰ ਮੁੱਠ ਵਿੱਚ ਲੈਣਾ-ਕਾਬੂ ਕਰਨਾ

ਆਖਦੇ ਹਨ ਕਿ ਇਹ ਕਹਿ ਕੇ ਕੰਬਲੀ ਵਾਲਾ ਉੱਠ ਬੈਠਾ ਅਤੇ ਮਨ ਨੂੰ ਮੁੱਠ ਵਿੱਚ ਲੈ ਕੇ ਬਾਬਾ ਪਰਮ ਹੰਸ ਦੇ ਚਰਨਾਂ ਉੱਤੇ ਆਣ ਧਰਿਆ। ਅੱਧਾ ਘੰਟਾ ਲਿਵ ਲੱਗੀ ਰਹੀ।

ਮਨ ਨੂੰ ਲਾਣੀ-ਕਿਸੇ ਗੱਲ ਤੇ ਦੁਖੀ ਹੋਣਾ

ਕੋਈ ਡਰ ਨਹੀਂ ਸੱਭੋ । ਨਿੱਕੀ ਨਿੱਕੀ ਗੱਲ ਮਨ ਨੂੰ ਨਹੀਂ ਲਾ ਲਈਦੀ।

ਮਨ ਭਰਨਾ-ਰੱਜ ਜਾਣਾ, ਹੋਰ ਇੱਛਾ ਨਾ ਰਹਿਣੀ

ਮਿਠਾਈਆਂ ਵੇਖ ਵੇਖ ਕੇ ਹੀ ਮੇਰਾ ਮਨ ਭਰ ਗਿਆ ਹੈ। ਖਾਣੀਆਂ ਕੀ ਹਨ ?

ਮਨ ਮੈਲਾ ਕਰਨਾ-ਬੁਰਾ ਮਨਾਣਾ, ਗੁੱਸਾ ਕਰਨਾ

ਆਸਫ ਸ਼ਾਹ ਉੱਤੇ ਐਨੀ ਸ਼ਾਹੀ ਮਿਹਰਬਾਨੀ ਹੁੰਦੀ ਦੇਖ ਕੇ ਨੂਰ ਜਹਾਂ ਨੇ ਮਨ ਮੈਲਾ ਨਹੀਂ ਕੀਤਾ।

ਮਨ ਲੱਗਣੀ-ਕੋਈ ਚੀਜ਼ ਪਸੰਦ ਆ ਜਾਣੀ

ਆਹ ਅੰਗੂਠੀ ਮੈਨੂੰ ਦੇ ਦਿਓ ਮੇਰੇ ਬੜੀ ਮਨ ਲੱਗੀ ਏ। ਇਹਦਾ ਨਗ ਬੜਾ ਅਚੰਭੇ ਦਾ ਹੈ ਮੇਰਾ ਤਾਂ ਦਿਲ ਆ ਗਿਆ ਹੈ ਹੁਣ ਏਸ ਉੱਤੇ।

ਮਨ ਲੈਣਾ-ਦਿਲ ਟੋਹਣਾ, ਭੇਦ ਲੈਣਾ

ਹੋਰ ਹੋਰ ਫੇਰ ਪਾ ਕੇ ਉਹ ਅੰਤ ਇਸ ਗੱਲ ਤੇ ਆਇਆ ਤੇ ਯਤਨ ਕਰਨ ਲੱਗਾ ਮੇਰਾ ਮਨ ਲੈਣ ਦਾ। ਮੈਂ ਝੱਟ ਸਮਝ ਗਿਆ ਤੇ ਗੱਲ ਵਲਾ ਛੱਡੀ।

ਮਨੋ ਘੜਨੀ-ਆਪਣੇ ਪਾਸੋਂ ਗੱਲ ਬਣਾ ਕੇ ਦੱਸ ਦੇਣੀ

ਜਦੋਂ ਸੁਰੇਸ਼ ਪਾਸੋਂ ਅਚਲਾ ਦੇ ਪਿਤਾ ਨੇ ਕਈ ਸਵਾਲ ਲਗਾਤਾਰ ਘਬਰਾਹਟ ਵਿੱਚ ਹੀ ਪੁੱਛ ਲਏ ਤਾਂ ਸੁਰੇਸ਼ ਨੇ ਅਚਲਾ ਨੂੰ ਕਿਹਾ 'ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਅਸਾਂ ਜੋ ਕੁਝ ਕਿਹਾ ਏ ਠੀਕ ਏ । ਉਹ ਸਮਝਦੇ ਹਨ ਕਿ ਅੱਗ ਲੱਗਣ ਦੀ ਗੱਲ ਅਸਾਂ ਮਨ ਘੜ ਲਈ ਏ।

ਮਰ ਕੇ ਮਿੱਟੀ ਹੋਣਾ-ਬਹੁਤ ਸ਼ਰਮਿੰਦਾ ਹੋਣਾ

ਸਾਰਿਆਂ ਦੇ ਸਾਹਮਣੇ ਰਾਮ ਨੇ ਇਹ ਗੱਲ ਦੱਸ ਦਿੱਤੀ ਤੇ ਉਹ ਵਿਥਿਆ ਆਪੇ ਮਰ ਕੇ ਮਿੱਟੀ ਹੋਣਾ ਸੀ।

ਮਰਜ਼ ਖਪਾਈ ਕਰਨਾ-ਸਮਝਾ ਸਮਝਾ ਥੱਕ ਜਾਣਾ

ਇਹਨਾਂ ਜਨਾਨੀਆਂ ਨਾਲ ਬੜੀ ਮਗਜ਼ ਖਪਾਈ ਕੀਤੀ, ਪਰ ਇਹ ਨਹੀਂ ਟਲਦੀਆਂ। ਉਤੋਂ ਭੋਗ ਪੈਣ ਵਾਲਾ ਹੈ ਤੇ ਇਧਰ ਇਹ ਰੋਂਦੀਆਂ ਪਈਆਂ ਨੇ। ਕਿਸੇ ਦੀ ਗੱਲ ਇਹ ਛੇਤੀ ਨਾਲ ਮੰਨ ਲੈਣ ਤਾਂ ਇਨ੍ਹਾਂ ਨੂੰ ਜ਼ਨਾਨੀਆਂ ਕੌਣ ਆਖੇ।

ਮਰਨ ਜੀਣ ਦੀ ਸਾਂਝ ਹੋਣੀ-ਹਰ ਵੇਲੇ ਦੇ ਦੁੱਖਾਂ ਸੁੱਖਾਂ ਵਿੱਚ ਇੱਕ ਦੂਜੇ ਦਾ ਭਾਈਵਾਲ ਹੋਣਾ

ਉੱਥੇ ਮੁਸਲਮ ਤੇ ਗ਼ੈਰ ਮੁਸਲਮ ਦਾ ਝਗੜਾ ਤਾਂ ਦੂਰ ਦੀ ਗੱਲ ਸਗੋਂ ਇਹਨਾਂ ਦੀ ਇੱਕ ਦੂਜੇ ਨਾਲ ਮਰਨ ਜੀਣ ਦੀ ਸਾਂਝ ਸੀ।
 

ਮਰਨ ਦੀ ਵਿਹਲ ਨਾ ਹੋਣੀ-ਬਹੁਤ ਰੁਝੇਵਾਂ ਹੋਣਾ

ਮੈਂ ਤੁਹਾਡੇ ਵਿਆਹ ਤੇ ਕਿੱਦਾਂ ਆ ਸਕਦਾ ਹਾਂ। ਅੱਜ ਕੱਲ੍ਹ ਮੇਰੇ ਕੰਮ ਦੇ ਦਿਨ ਹਨ ਤੇ ਮੈਨੂੰ ਮਰਨ ਦੀ ਵੀ ਵਿਹਲ ਨਹੀਂ, ਕੰਮ ਦੀ ਹਾਰ ਵਾਰ ਨਹੀਂ ਆਂਦੀ।

ਮਰਨ ਮਿੱਟੀ ਚੜ੍ਹਨੀ-ਇਤਨੀ ਆਕੜ ਵਿਖਾਣੀ ਕਿ ਮੌਤ ਦਾ ਡਰ ਭੀ ਨਾਹ ਰਹਿਣਾ

ਯਾਰੋ ! ਮਰਨ ਮਿੱਟੀ ਕਾਹਦੀ ਚੜ੍ਹ ਗਈ ਜੇ। ਤੁਹਾਨੂੰ ਕੋਈ ਨਹੀਂ ਰਿਹਾ ਸਮਝਾਉਣ ਵਾਲਾ।

  • «
  • 266
  • 267
  • 268
  • 269
  • 270
  • »