ਤੁਹਾਨੂੰ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਤੁਹਾਡੇ ਖ਼ਾਨਦਾਨ ਦੀ ਇੱਜ਼ਤ ਨੂੰ ਵੱਟਾ ਲੱਗੇ ।
ਪੈਸਿਆਂ ਦੇ ਲਾਲਚ ਵਿੱਚ ਉਸ ਨੇ ਆਪਣੀ ਇੱਜ਼ਤ ਵੇਚ ਦਿੱਤੀ।
ਅੱਜ ਕੱਲ੍ਹ ਕਈ ਸ਼ਰਾਰਤੀ ਅਨਸਰ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੰਦਰਾਂ ਅਤੇ ਮਸੀਤਾਂ ਦੀ ਇੱਟ ਇੱਟ ਕਰਨ ਤੇ ਤੁਲੇ ਹੋਏ ਹਨ।
ਸੱਪ ਅਤੇ ਨਿਉਲੇ ਵਿੱਚ ਇੱਟ-ਕੁੱਤੇ ਦਾ ਵੈਰ ਹੁੰਦਾ ਹੈ।
ਹਰਦੀਪ ਤਾਂ ਇੱਟ ਖੜਿੱਕਾ ਲਾਈ ਰੱਖਦਾ ਹੈ।
ਹਰ ਲੜਾਈ ਵਿੱਚ ਸਾਡੇ ਦੇਸ਼ ਦੇ ਫ਼ੌਜੀ ਇੱਟ ਚੁੱਕਦੇ ਨੂੰ ਪੱਥਰ ਤਿਆਰ ਰੱਖਦੇ ਹਨ।
ਭਾਰਤ ਦੇ ਜਵਾਨ ਇੱਟ ਦਾ ਜਵਾਬ ਪੱਥਰ ਨਾਲ ਦਿੰਦੇ ਹਨ।
ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ।
ਨਿਆਂ ਕਰਨ ਲਈ ਕੁਰਸੀ ਤੇ ਬੈਠਣ ਵਾਲੇ ਲਈ ਅਤਿਅੰਤ ਜ਼ਰੂਰੀ ਹੈ ਕਿ ਉਹ ਫਿਰਕਾਪਰਸਤੀ ਅਤੇ ਧੜੇਬੰਦੀ ਦੇ ਔਗੁਣਾਂ ਤੋਂ ਪਾਕ ਹੋਵੇ, ਨਹੀਂ ਤਾਂ ਇਨਸਾਫ਼ ਦਾ ਗਲਾ ਅਵੱਸ਼ ਹੀ ਘੁੱਟਿਆ ਜਾਵੇਗਾ।
ਫੁਰਮਾਨ ਜਦੋਂ ਸ਼ਹਿਰ ਜਾਂਦਾ ਸੀ, ਬੂਟ ਜਰਾਬਾਂ ਪਾਂਦਾ ਸੀ, ਐਨਕਾਂ ਲਾਉਂਦਾ ਸੀ। ਉਸਦਾ ਕੋਈ ਸ਼ੌਕ ਨਹੀਂ ਜਿਹੜਾ ਪੂਰਾ ਨਾ ਹੋਇਆ ਹੋਵੇ। ਪਰ ਉਸਨੇ ਆਪਣੇ ਨਾਲ ਇੱਕ ਵੀ ਇੱਲਤ ਨਹੀਂ ਸੀ ਚਿਮੜਨ ਦਿੱਤੀ ਜਿਸ ਨਾਲ ਕਿ ਉਸਨੂੰ ਬੁਰਾ ਕਿਹਾ ਜਾ ਸਕੇ।
ਸੁਖਵਿੰਦਰ ਸਿੰਘ ਪੈਸੇ ਦੇ ਜੋਰ ਨਾਲ ਵਿੱਦਿਅਕ ਕਾਨਫ਼ਰੰਸ ਦਾ ਪ੍ਰਧਾਨ ਬਣ ਗਿਆ ਪਰ ਉਹਨੂੰ ਤਾਂ ਇੱਲ ਦਾ ਨਾਂ ਕੋਕੋ ਵੀ ਨਹੀਂ ਆਉਂਦਾ।
ਇਹ ਬੱਚਾ ਤੇ ਨਿਰਾ ਇੱਲ ਦੀ ਅੱਖ ਵਾਲਾ ਹੈ। ਖਾਣ ਵਾਲੀ ਚੀਜ਼ ਕਿਤੇ ਵੀ ਰੱਖੋ, ਇਹਨੂੰ ਖਬਰ ਹੋ ਜਾਂਦੀ ਹੈ।