ਸਾਰੀਆਂ ਆਕੜਾਂ ਅਫ਼ਸਰੀ ਨਾਲ ਹੀ ਸਨ। ਜਿਉਂ ਹੀ ਉਹ ਨੌਕਰੀ ਤੋਂ ਹਟ ਗਿਆ, ਸ਼ਕੰਜਾ ਵੀ ਢਿੱਲਾ ਹੋ ਗਿਆ।
ਤੁਸੀਂ ਤੇ ਮੌਜਾਂ ਕਰ ਕੇ ਤੁਰ ਗਏ, ਪਿੱਛੋਂ ਮੇਰੀ ਜਿੰਦ ਸਖ਼ਤੀ ਦੇ ਵਾਤ ਆ ਗਈ। ਦਿਨੇ ਰਾਤ ਮੈਨੂੰ ਕੰਮ ਦੇ ਡਾਹ ਦਿੱਤਾ ਗਿਆ।
ਮੁਸੀਬਤ ਦੇ ਸਮੇਂ ਸੱਗੇ ਦਿੱਤੇ ਵੀ ਮੂੰਹ ਮੋੜ ਗਏ।
ਵੇਦਾਂਤ ਦੇ ਗ੍ਰੰਥਾਂ ਵਿੱਚੋਂ ਜੋ ਜੋ ਸਚਾਈਆਂ ਨਜ਼ਰੀ ਆਈਆਂ, ਉਨ੍ਹਾਂ ਦੇ ਸੱਚੇ ਵਿੱਚ ਮੈਂ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੱਤਾ।
ਰਾਜਪੂਤਾਂ ਵਰਗੀ ਬਹਾਦਰ ਕੌਮ ਏਸ ਵੇਲੇ ਸਾਡੀ ਸੱਜੀ ਬਾਂਹ ਬਣੀ ਹੋਈ ਹੈ, ਇਨ੍ਹਾਂ ਨਾਲ ਸਾਡਾ ਲਹੂ ਸਾਂਝਾ ਹੁੰਦਾ ਜਾ ਰਿਹਾ ਹੈ। ਏਨ੍ਹਾਂ ਨੂੰ ਛੱਡ ਕੇ ਪਰਦੇਸੀ ਅਹਿਲਕਾਰਾਂ ਦੀਆਂ ਕੁੜੀਆਂ ਵੱਲ ਧਿਆਨ ਦੇਣਾ ਰਾਜਨੀਤੀ ਦੇ ਵਿਰੁੱਧ ਹੈ।
ਭੈਣ ਜੀ, ਜਿਸ ਵੇਲੇ ਸੱਟ ਸਿਰ ਤੇ ਪੈਂਦੀ ਹੈ, ਉਸ ਵੇਲੇ ਸਦਮਾ ਗਹਿਰਾ ਹੁੰਦਾ ਹੈ।
ਕਿਸੇ ਨੂੰ ਸਮਝਾਉਣ, ਕਹਿਣ ਦਾ ਅਸਰ ਘੱਟ ਹੀ ਹੁੰਦਾ ਹੈ, ਜਦੋਂ ਕਿਸੇ ਨੂੰ ਆਪ ਜੀਵਨ ਵਿੱਚ ਸੱਟ ਲੱਗਦੀ ਹੈ ਫਿਰ ਹੀ ਉਸਨੂੰ ਹੋਸ਼ ਆਂਦੀ ਹੈ ਤੇ ਫਿਰ ਉਹ ਸੰਭਲਦਾ ਹੈ।
ਸਾਕ ਦੇ ਪੱਕਾ ਹੋ ਕੇ ਟੁੱਟ ਜਾਣ ਨਾਲ ਰੂਪ ਦੀ ਇੱਕ ਤਰ੍ਹਾਂ ਪਿੰਡ ਵਿੱਚ ਹੱਤਕ ਹੋ ਗਈ ਸੀ। ਪਿਆਰ ਦੇ ਮਾਮਲੇ ਵਿੱਚ ਜਿੱਥੇ ਉਸ ਦਾ ਦਿਲ ਚੀਰਿਆ ਗਿਆ ਸੀ, ਉੱਥੇ ਦੁਨੀਆਦਾਰੀ 'ਚ ਉਸ ਦੇ ਸਤਿਕਾਰ ਅਤੇ ਅਣਖ ਨੂੰ ਸੱਟ ਵੀ ਵੱਜੀ ਸੀ।
"ਦੇਖੀ ਚੱਲ ਬਣਦਾ ਕੀ ਏ, ਇੱਕ ਵਾਰੀ ਆ ਲੈਣ ਦੇ ਬਦਮਾਸ਼ ਨੂੰ, ਸੱਠੀ ਦੇ ਚੌਲ ਨਾ ਖੁਆ ਦਿਆਂ ਤਾਂ ਮੇਰਾ ਨਾਂ ਵਟਾ ਛੱਡੀਂ। ਉਹਨੇ ਸਮਝਿਆ ਕੀ ਏ।
ਅਸਲ ਦਇਆ ਇਹ ਹੈ ਕਿ ਮਨੁੱਖ ਸੱਤ ਓਪਰੇ ਦਾ ਦੁੱਖ ਸੁਣ ਕੇ ਨਾ ਰਹਿ ਸਕੇ ਤੇ ਉਸ ਦੀ ਮਦਦ ਲਈ ਉੱਠ ਦੌੜੇ।
ਪਿਆਰੀ ਸੁਮਨ ! ਸਹੁਰੇ ਘਰ ਜਾ ਕੇ ਤੂੰ ਬਹੁਤ ਨਿਰਮੋਹ ਹੋ ਗਈ ਹੈਂ। ਕੀ ਉਸ ਵੇਲੇ ਵਿੱਚ ਹੀ ਕੋਈ ਜਾਦੂ ਸੀ, ਜਿਸ ਵਿੱਚ ਅਸਾਂ ਸਾਰੀਆਂ ਨੇ ਤੈਨੂੰ ਹਟਕੋਰੇ ਭਰਦੀਆਂ ਨੇ ਚਾੜ੍ਹਿਆ ਸੀ ? ਜਾਂ ਫਿਰ ਉਸ ਨਵੀਂ ਦੁਨੀਆਂ ਵਿੱਚ ਹੀ ਕੋਈ ਐਸੀ ਬੇਹੋਸ਼ੀ ਦੀ ਬੂਟੀ ਰਲੀ ਹੋਈ ਸੀ, ਜਿਸ ਨੇ ਜਾਂਦਿਆਂ ਹੀ ਤੈਨੂੰ ਪਿਛਲੀਆਂ ਯਾਦਾਂ ਭੁਲਾ ਦਿੱਤੀਆਂ। ਅੜੀਏ ! ਜੇ ਸੱਚ ਮੁੱਚ ਵਿਆਹ ਇਸੇ ਬੇਹੋਸ਼ੀ ਦਾ ਨਾਮ ਹੈ ਤਾਂ ਇਹੋ ਜਿਹੇ ਵਿਆਹ ਨੂੰ ਸੱਤ ਸਲਾਮਾਂ।
ਕਿੰਨੀ ਚਲਾਕ ਹੈ ਇਹ ਕੁੜੀ, ਜਿਸ ਨੂੰ ਮੈਂ ਭੋਲੀ ਕਬੂਤਰੀ ਸਮਝਦਾ ਸਾਂ, ਅੱਜ ਪਤਾ ਲੱਗਾ ਕਿ ਇਹ ਤਾਂ ਲੂੰਬੜੀ ਨਾਲੋਂ ਵੀ ਵੱਧ ਮੱਕਾਰ ਹੈ। ਮਰੇ ਸਾਹਮਣੇ ਹੁੰਦਿਆਂ ਤਾਂ ਇਸ ਉੱਤੇ ਸੱਤ ਘੜੇ ਪਾਣੀ ਪੈ ਜਾਂਦਾ ਹੈ, ਪਰ ਅੱਜ ਪ੍ਰਕਾਸ਼ ਦੀ ਬਗਲ ਵਿੱਚ ਬੈਠ ਕੇ ਕਿੰਨੀ ਖੁਸ਼ ਹੈ।