Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੩ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਸਾਹ ਸੁੱਕ ਜਾਣਾ-ਬਹੁਤ ਡਰ ਜਾਣਾ

ਡਾਕੂਆਂ ਨੂੰ ਦੂਰੋਂ ਘੋੜਿਆਂ ਉੱਤੇ ਆਉਂਦੇ ਦੇਖ ਕੇ ਮੁਸਾਫ਼ਰਾਂ ਦਾ ਸਾਹ ਸੁੱਕ ਗਿਆ।

ਸਾਹ ਸੁੱਕਣਾ-ਸਹਿਮ ਜਾਣਾ

ਰਾਮ ਸਿੰਘ ਦੇ ਘਰ ਡਾਕਾ ਪੈਣ ਨਾਲ ਸਾਰੇ ਪਿੰਡ ਦੇ ਲੋਕਾਂ ਦੇ ਸਾਹ ਸੁੱਕ ਗਏ।

ਸਾਹ ਚੜ੍ਹਨਾ-ਹਫ਼ ਜਾਣਾ

ਭਾਰੇ ਪੱਥਰ ਨਲਕੇ ਨੂੰ ਉਹ ਸਾਰਾ ਜ਼ੋਰ ਲਾ ਕੇ ਗੇੜ ਰਹੀ ਸੀ। ਧੁੱਪ ਨਾਲ ਉਸ ਦੇ ਗੋਰੇ ਮੁਖੜੇ ਦਾ ਰੰਗ ਬਨਾਤ ਵਰਗਾ ਹੁੰਦਾ ਜਾਂਦਾ ਸੀ। ਜਿਸ ਨਾਲ ਉਸ ਦੀ ਸੁੰਦਰਤਾ ਹੋਰ ਵੀ ਨਿੱਖਰ ਆਈ ਸੀ।

ਸਾਹ ਨਾਲ ਸਾਹ ਨਾਂ ਰਲਣਾ-ਘਬਰਾਹਟ ਜਾਂ ਥਕੇਵੇਂ ਦੇ ਕਾਰਨ ਕਾਹਲੀ-ਕਾਹਲੀ ਸਾਹ ਲੈਣਾ

ਬੁੱਢੜਾ ਸੜਕ ਦੇ ਵਿਚਕਾਰ ਤੁਰ ਰਿਹਾ ਸੀ। ਅੱਗੋਂ ਕਾਰ ਆ ਗਈ ਤੇ ਉਸ ਨੇ ਹਾਰਨ ਵਜਾਇਆ । ਪਿੱਛੋਂ ਇਕ ਟਾਂਗੇ ਵਾਲੇ ਨੇ ਪੁਰਾਣੀ ਪਹੀਏ ਦੇ ਘਰਾਂ ਵਿੱਚ ਅੜਾ ਕੇ ਕਿਰੜ ਕਿਰੜ ਦੀ ਵਾਜ ਕੱਢੀ । ਬੁੱਢੜੇ ਨੂੰ ਹੱਥਾਂ ਪੈਰਾਂ ਦੀ ਪੈ ਗਈ । ਬੁੱਢੜਾ ਹੁਣ ਕਦੇ ਮੋਟਰ ਵੱਲ ਭੱਜੇ ਤੇ ਕਦੇ ਟਾਂਗੇ ਵੱਲ। ਵਿਚਾਰੇ ਦਾ ਬੁਰਾ ਹਾਲ ਹੋ ਰਿਹਾ ਸੀ। ਭੱਜ ਭੱਜ ਕੇ ਹਫ ਗਿਆ। ਪੱਗ ਲਹਿ ਕੇ ਗਲ ਵਿੱਚ ਪੈ ਗਈ । ਸਾਹ ਨਾਲ ਸਾਹ ਨਹੀਂ ਸੀ ਰਲਦਾ ਵਿਚਾਰੇ ਦਾ। 

ਸਾਹ ਨਾਲ ਸਾਹ ਰਲਣਾ-ਸੌਖਾ ਸਾਹ ਆਉਣਾ, ਘਬਰਾਹਟ ਮੁੱਕਣੀ

ਰੇਲ ਦੇ ਸਫ਼ਰ ਵਿੱਚ ਪ੍ਰੀਤਮ ਸਿੰਘ ਦਾ ਦਿਲ ਸਾਰੇ ਰਾਹ ਕਿਸੇ ਆਉਣ ਵਾਲੇ ਦੁਖਦਾਈ ਦ੍ਰਿਸ਼ ਦੀ ਸੰਭਾਵਨਾ ਨਾਲ ਧੜਕਦਾ ਰਿਹਾ ਸੀ। ਉਹ ਜਾਣਦਾ ਸੀ ਕਿ ਸਾਡੇ ਰਿਵਾਜ ਅਨੁਸਾਰ ਕਿਸੇ ਨੂੰ ਤਾਰ ਓਦੋਂ ਹੀ ਦਿੱਤੀ ਜਾਂਦੀ ਹੈ ਜਦੋਂ ਕੋਈ ਬਹੁਤਾ ਹੀ ਮੁਸੀਬਤ ਦਾ ਸਮਾਂ ਹੋਵੇ। ਪਰ ਜਦ ਉਹ ਘਰ ਪੁੱਜਾ ਉਸ ਦੇ ਸਾਹ ਨਾਲ ਸਾਹ ਰਲਿਆ। ਘਰ ਵਿੱਚ ਸੁੱਖ ਸਾਂਦ ਸੀ।

ਸਾਹ ਨਾ ਲੈਣ ਦੇਣਾ-ਆਰਾਮ ਨਾ ਮਿਲਣਾ

ਮੈਨੂੰ ਤਾਂ ਸਾਰਾ ਦਿਨ ਘਰ ਦੇ ਕੰਮ ਹੀ ਸਾਹ ਨਹੀਂ ਲੈਣ ਦਿੰਦੇ।

ਸਾਹਨਾਂ ਦਾ ਭੇੜ-ਤਕੜੇ ਬੰਦਿਆਂ ਦਾ ਆਪੋ ਵਿੱਚ ਝਗੜਾ ਜਿਸ ਨਾਲ ਕਿਸੇ ਮਾੜੇ ਬੰਦੇ ਉੱਤੇ ਬਿਪਤਾ ਆ ਜਾਣ ਦਾ ਡਰ ਹੋਵੇ

ਪਰਧਾਨ ਤੇ ਸਕੱਤਰ ਦੀ ਆਪੋ ਵਿੱਚ ਟੱਕਰ ਹੈ। ਇਸ ਸਾਹਨਾਂ ਦੇ ਭੇੜ ਵਿੱਚ ਮੇਰੀ ਤਨਖਾਹ ਦੇ ਕੱਟੇ ਜਾਣ ਦਾ ਡਰ ਹੈ।

ਸਾਹ ਪੀਤਾ ਜਾਣਾ-ਡਰ ਜਾਣਾ, ਝਿਝਕਿਆ, ਖਾਮੋਸ਼

ਪੜ੍ਹਨ ਵਿੱਚ ਜੀ ਨਾ ਲੱਗੇ, ਬੰਨ੍ਹ ਬੰਨ੍ਹ ਉਸਤਾਦ ਬਹਾਵੇ। ਕਮਜ਼ੋਰ ਦੁੱਧ ਦੀ ਦੰਦੀ, ਲੋਹੇ ਦੇ ਚਣੇ ਚਬਾਵੇ । ਲਟਲਟ ਪੰਛੀ ਨੂੰ ਰਟਦਿਆਂ, ਸਾਹ ਹਰਦਮ ਰਹਿੰਦਾ ਪੀਤਾ।    
ਇਹ ਜ਼ਹਿਰ ਪਿਆਲਾ ਓੜਕ ਮਰ ਭਰ ਕੇ ਮਿੱਠਾ ਕੀਤਾ। 
 

ਸਾਹਮਣੇ ਹੋ ਪੈਣਾ-ਅੱਗੋਂ ਬੋਲ ਪੈਣਾ, ਜਵਾਬ ਦੇਣੇ ਤੇ ਗੱਲ ਨਾ ਮੰਨਣੀ

ਬਹੁਤ ਭੈੜੇ ਜਮਾਨੇ ਆ ਗਏ, ਜੇ ਪੁੱਤਰ ਹੀ ਮਾਂ ਪਿਉ ਦੇ ਸਾਹਮਣੇ ਹੋਣ ਲੱਗੇ। ਅਸੀਂ ਕਾਹਨੂੰ ਕਦੀ ਇਹੋ ਜਿਹੀਆਂ ਗੱਲਾਂ ਵੇਖੀਆਂ ਸੁਣੀਆਂ ਸੀ।

ਸਾਹਮਣੇ ਚਿਖਾ ਬਾਲ ਲੈਣੀ-ਇੱਕ ਵਹੁਟੀ ਦੇ ਜੀਉਂਦਿਆਂ ਦੂਜਾ ਵਿਆਹ ਕਰ ਲੈਣਾ

ਇਹ ਅੰਨ੍ਹਾ ਰੋਗੀ ਬੁੱਢਾ ਉਹੋ ਭਾਗ ਸਿੰਘ ਹੈ, ਜਿਸਨੂੰ ਸਿੰਘਾਪੁਰ ਦਾ ਰਾਜਾ ਕਿਹਾ ਜਾਂਦਾ ਸੀ, ਤੇ ਜਦੋਂ ਇਹ ਪਿੰਡ ਆਉਂਦਾ ਸੀ ਤਾਂ ਸਾਰਾ ਪਿੰਡ ਅਰਦਲ ਵਿੱਚ ਚਲਦਾ ਸੀ। ਪਰ ਜੱਟ ਨੇ ਪੁੱਠੀਆਂ ਚੁੱਕ ਲਈਆਂ । ਮੁਫ਼ਤ ਦੀ ਮਾਇਆ ਮਿਲੀ ਸੀ, ਸੰਭਾਲੀ ਨਾ ਗਈ। ਜਿਸ ਦੇਵੀ ਨੇ ਇਸ ਨੂੰ ਸਭ ਕੁਝ ਦਿੱਤਾ ਸੀ, ਉਸ ਦੇ ਸਾਹਮਣੇ ਹੀ ਇਸ ਨੇ ਚਿਖਾ ਚੁੱਕ ਬਾਲੀ ਤੇ ਆਪਣੀ ਤਾਕਤ ਦੀ ਹੈਂਕੜ ਵਿੱਚ ਇਕ ਗ਼ਰੀਬ ਭਰਾ ਦਾ ਝੁੱਗਾ ਚੌੜ ਕਰ ਦਿੱਤਾ। ਹੋਰ ਭੀ ਕਈ ਕੁਝ ਕੀਤਾ ਹੋਣਾ ਏ। ਭਲਾ ਜਦੋਂ ਕੋਈ ਜ਼ੋਰ ਵਿੱਚ ਆਇਆ ਹੋਇਆ ਹੋਵੇ, ਤਾਂ ਫ਼ਰਕ ਥੋੜ੍ਹਾ ਕਰਦਾ ਏ ?

ਸਾਹਾ ਬੱਝਣਾ-ਵਿਆਹ ਦਾ ਦਿਨ ਮੁਕੱਰਰ ਹੋਣਾ

ਹੁਣ ਤੇ ਦਿਨ ਅੱਗੇ ਪਿੱਛੇ ਨਹੀਂ ਹੋ ਸਕਦਾ, ਸਾਹਾ ਬੱਝਾ ਹੋਇਆ ਅੱਗੇ ਪਿੱਛੇ ਕਰਨਾ ਠੀਕ ਨਹੀਂ ਹੁੰਦਾ।

ਸਾਹੀਂ ਸਾਹ ਲੈਣਾ-ਬਹੁਤ ਪਿਆਰ ਕਰਨਾ

ਸੁਪਰਡੰਟ ਨੇ ਅੰਮ੍ਰਿਤ ਨੂੰ ਝਾੜਿਆ, 'ਧੀਆਂ ਏਦਾਂ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ। ਤੇਰਾ ਉਸ ਲਈ ਬੈਂਤ ਖਾਣਾ ਸਾਡੇ ਲਈ ਬੜੀ ਨਮੋਸ਼ੀ ਦਾ ਘਰ ਹੈ । ਅੰਮ੍ਰਿਤ ਹੋਰ ਚਮਕੀ, "ਮੈਂ ਹੀ ਤਾਂ ਨਹੀਂ ਉਸ ਤੇ ਤਰਸ ਖਾਂਦੀ, ਸਾਰੀਆਂ ਖਾਂਦੀਆਂ ਨੇ। ਚਪੜਾਸਣ ਨਹੀਂ ਮਹੀਨੇ ਵਿਚ ਕਈ ਦਿਨ ਉਸ ਨੂੰ ਰੋਟੀ ਖੁਆਂਦੀ ? ਕੀ ਪ੍ਰੈਜ਼ੀਡੰਟ ਦੀਆਂ ਧੀਆਂ ਉਸ ਦੀ ਸਾਹੀਂ ਸਾਹ ਨਹੀਂ ਲੈਂਦੀਆਂ ਜਿਨ੍ਹਾਂ ਨੂੰ ਉਹ ਪੜ੍ਹਾਂਦਾ ਭੀ ਹੈ ?

  • «
  • 46
  • 47
  • 48
  • 49
  • 50
  • »